ਆਸਟ੍ਰੇਲੀਆ ਤੋਂ ਆਈ ਵੱਡੀ ਮਾੜੀ ਖਬਰ – ਸਰਕਾਰ ਦੀ ਉਡੀ ਨੀਂਦ ਲੋਕਾਂ ਚ ਚਿੰਤਾ ਦੀ ਲਹਿਰ

ਆਈ ਤਾਜਾ ਵੱਡੀ ਖਬਰ 

ਚੀਨ ਤੋਂ ਸ਼ੁਰੂ ਹੋਣ ਵਾਲੀ ਕੋਰੋਨਾ ਦਾ ਅਸਰ ਜਿੱਥੇ ਅਜੇ ਵੀ ਬਹੁਤ ਸਾਰੇ ਦੇਸ਼ਾਂ ਵਿੱਚ ਬਹੁਤ ਜ਼ਿਆਦਾ ਵੇਖਿਆ ਜਾ ਰਿਹਾ ਹੈ। ਜਿੱਥੇ ਕਰੋਨਾ ਟੀਕਾਕਰਨ ਦੇ ਜ਼ਰੀਏ ਸਭ ਦੇਸ਼ਾਂ ਵੱਲੋਂ ਠੱਲ੍ਹ ਪਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਬਹੁਤ ਸਾਰੀਆਂ ਕਰੋਨਾ ਪਾਬੰਦੀਆਂ ਲਾਗੂ ਕੀਤੀਆਂ ਗਈਆਂ ਸਨ ਅਤੇ ਸਰਹੱਦਾਂ ਉਪਰ ਵੀ ਸੁਰੱਖਿਆ ਨੂੰ ਵਧਾ ਦਿੱਤਾ ਗਿਆ ਸੀ ਜਿਸਦੇ ਚਲਦੇ ਹੋਏ ਹਵਾਈ ਉਡਾਨਾਂ ਉਪਰ ਵੀ ਰੋਕ ਲਗਾ ਦਿਤੀ ਗਈ ਸੀ। ਜਿੱਥੇ ਕਰੋਨਾ ਮਾਮਲਿਆ ਵਿਚ ਕਮੀ ਆਉਣ ਤੋਂ ਬਾਅਦ ਜ਼ਿੰਦਗੀ ਨੂੰ ਮੁੜ ਲੀਹ ਤੇ ਲਿਆਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ। ਸਭ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਲਾਗੂ ਕੀਤੀਆਂ ਗਈਆਂ ਪਾਬੰਦੀਆਂ ਨੂੰ ਹਟਾਉਣਾ ਸ਼ੁਰੂ ਕਰ ਦਿੱਤਾ ਗਿਆ ਸੀ।

ਉਥੇ ਹੀ ਵਿਸ਼ਵ ਸਿਹਤ ਸੰਗਠਨ ਵੱਲੋਂ ਦੱਸਿਆ ਗਿਆ ਕਿ ਦੱਖਣੀ ਅਫਰੀਕਾ ਵਿੱਚ ਪੈਦਾ ਹੋਇਆ ਕਰੋਨਾ ਦਾ ਨਵਾਂ ਰੂਪ ਪਹਿਲਾਂ ਦੇ ਮੁਕਾਬਲੇ ਵਧੇਰੇ ਖ਼ਤਰਨਾਕ ਅਤੇ ਤੇਜ਼ੀ ਨਾਲ ਫੈਲਣ ਵਾਲਾ ਹੈ। ਇਹ ਵਾਇਰਸ ਹੋਲੀ ਹੌਲੀ ਸਭ ਦੇਸ਼ਾਂ ਵਿਚ ਫੈਲ ਗਿਆ ਅਤੇ ਮੁੜ ਤੋਂ ਕਰੋਨਾ ਕੇਸਾਂ ਵਿੱਚ ਵਾਧਾ ਦਰਜ ਕੀਤਾ ਜਾਣ ਲੱਗਾ। ਹੁਣ ਆਸਟ੍ਰੇਲੀਆ ਤੋਂ ਵੱਡੀ ਮਾੜੀ ਖਬਰ ਸਾਹਮਣੇ ਆਈ ਹੈ ਜਿੱਥੇ ਸਰਕਾਰ ਦੀ ਨੀਂਦ ਉੱਡ ਗਈ ਹੈ ਅਤੇ ਲੋਕਾਂ ਵਿੱਚ ਵੀ ਚਿੰਤਾ ਵੇਖੀ ਜਾ ਰਹੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਆਸਟ੍ਰੇਲੀਆ ਸਰਕਾਰ ਇਸ ਵਾਰ ਫਿਰ ਤੋਂ ਚਿੰਤਾ ਵਿਚ ਨਜ਼ਰ ਆ ਰਹੀ ਹੈ ਕਿਉਂਕਿ ਅਸਟ੍ਰੇਲੀਆ ਵਿੱਚ ਲਗਾਤਾਰ ਕਰੋਨਾ ਮਾਮਲਿਆਂ ਵਿੱਚ ਵਾਧਾ ਦਰਜ ਕੀਤਾ ਜਾ ਰਿਹਾ,ਜਿੱਥੇ ਸਾਹਮਣੇ ਆਏ ਅੰਕੜਿਆਂ ਮੁਤਾਬਕ ਬੁੱਧਵਾਰ ਨੂੰ ਆਸਟ੍ਰੇਲੀਆ ਵਿੱਚ ਕਰੋਨਾ ਦੇ ਨਵੇਂ ਮਾਮਲੇ 40,000 ਤੋਂ ਉੱਪਰ ਰਿਕਾਰਡ ਕੀਤੇ ਗਏ ਹਨ। ਜਿੱਥੇ ਸਥਿਤੀ ਕਾਫ਼ੀ ਚਿੰਤਾਪੂਰਕ ਬਣ ਗਈ ਹੈ। ਉਥੇ ਹੀ ਅਸਟ੍ਰੇਲੀਆ ਦੇ ਲੋਕਾਂ ਵਿਚ ਡਰ ਦਾ ਮਾਹੌਲ ਵੇਖਿਆ ਜਾ ਰਿਹਾ ਹੈ। ਆਸਟਰੇਲੀਆ ਅੰਦਰ 50 ਮਿਲੀਅਨ ਤੋਂ ਵਧੇਰੇ ਖ਼ੁਰਾਕ ਲੋਕਾਂ ਨੂੰ ਲਗਾਈਆਂ ਜਾ ਚੁੱਕੀਆਂ ਹਨ। 70 ਮੌਤਾਂ ਬੁੱਧਵਾਰ ਨੂੰ ਰਾਸ਼ਟਰੀ ਪੱਧਰ ਤੇ ਦਰਜ ਕੀਤੀਆਂ ਗਈਆਂ ਹਨ।

ਜਿੱਥੇ ਹੁਣ ਆਸਟ੍ਰੇਲੀਆ ਵਿੱਚ ਵਧ ਰਹੇ ਕੇਸਾਂ ਨੂੰ ਦੇਖਦੇ ਹੋਏ ਸਰਕਾਰ ਵੀ ਚਿੰਤਾ ਵਿਚ ਹੈ ਉਥੇ ਹੀ ਗਰਮੀਆਂ ਦੀਆਂ ਛੁੱਟੀਆਂ ਖਤਮ ਹੋਣ ਤੋਂ ਬਾਅਦ ਬੁੱਧਵਾਰ ਨੂੰ ਕੁਝ ਵਿਦਿਆਰਥੀ ਸਕੂਲਾਂ ਵਿੱਚ ਵਾਪਸ ਆਉਣ ਲੱਗੇ ਹਨ। ਜਦ ਕਿ ਪਹਿਲਾਂ ਕਰੋਨਾ ਦੇ ਵਾਧੇ ਨੂੰ ਦੇਖਦੇ ਹੋਏ ਛੁੱਟੀਆਂ ਵਿੱਚ ਵਾਧਾ ਕੀਤਾ ਗਿਆ ਸੀ। ਉੱਥੇ ਹੀ ਸਿਹਤ ਅਧਿਕਾਰੀਆਂ ਵੱਲੋਂ ਦੱਸਿਆ ਗਿਆ ਹੈ ਕਰੋਨਾ ਵਾਇਰਸ ਦੀ ਸਥਿਤੀ ਦੇਸ਼ ਅੰਦਰ ਮੌਜੂਦਾ ਲਹਿਰ ਨੂੰ ਦੇਖਦੇ ਹੋਏ ਸਿਖਰ ਤੇ ਪਹੁੰਚ ਗਈ ਹੈ।