ਆਈ ਤਾਜ਼ਾ ਵੱਡੀ ਖਬਰ
ਕਰੋਨਾ ਕਾਰਨ ਬਹੁਤ ਸਾਰੇ ਦੇਸ਼ਾਂ ਵੱਲੋਂ ਅਣਮਿੱਥੇ ਸਮੇਂ ਲਈ ਆਪਣੀਆਂ ਸਰਹੱਦਾਂ ਉਤੇ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਸਨ। ਭਾਰਤ ਵਿੱਚ ਵੀ ਵਧੇ ਹੋਏ ਕਰੋਨਾਂ ਦੇ ਕੇਸਾਂ ਅਤੇ ਡੈਲਟਾ ਵੈਰੀਏਟ ਨੂੰ ਦੇਖਦੇ ਹੋਏ ਬਹੁਤ ਸਾਰੇ ਦੇਸ਼ਾਂ ਵੱਲੋਂ ਭਾਰਤ ਤੋਂ ਆਉਣ ਵਾਲੀਆਂ ਉਡਾਣਾਂ ਉੱਪਰ ਵੀ ਅਣਮਿਥੇ ਸਮੇਂ ਲਈ ਰੋਕ ਲਗਾ ਦਿੱਤੀ ਗਈ ਸੀ। ਜਿੱਥੇ ਕਰੋਨਾ ਨੂੰ ਟੀਕਾਕਰਨ ਤੋਂ ਬਾਅਦ ਅਤੇ ਕਰੋਨਾ ਕੇਸਾਂ ਵਿਚ ਆਈ ਕਮੀ ਨੂੰ ਦੇਖਦੇ ਹੋਏ ਬਹੁਤ ਸਾਰੇ ਦੇਸ਼ਾਂ ਵੱਲੋਂ ਹਵਾਈ ਉਡਾਨਾਂ ਨੂੰ ਮੁੜ ਤੋਂ ਸ਼ੁਰੂ ਕਰ ਦਿੱਤਾ ਗਿਆ ਹੈ। ਉਥੇ ਨੂੰ ਬਹੁਤ ਸਾਰੇ ਦੇਸ਼ਾਂ ਵੱਲੋਂ ਪਾਬੰਦੀਆ ਨੂੰ ਅਜੇ ਵੀ ਕਾਇਮ ਰੱਖਿਆ ਜਾ ਰਿਹਾ ਸੀ।
ਹੁਣ ਆਸਟ੍ਰੇਲੀਆ ਸਰਕਾਰ ਵੱਲੋਂ ਇਨਾਂ ਲੋਕਾਂ ਲਈ ਇਹ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਜਿਸ ਬਾਰੇ ਵੱਡੀ ਤਾਜਾ ਖਬਰ ਸਾਹਮਣੇ ਆਈ ਹੈ। ਆਸਟ੍ਰੇਲੀਆ ਵੱਲੋਂ ਲੰਮੇ ਸਮੇਂ ਤੋਂ ਜਿੱਥੇ ਆਪਣੀਆਂ ਸਰਹੱਦਾਂ ਤੇ ਪਾਬੰਦੀਆਂ ਲਗਾਈਆਂ ਗਈਆਂ ਸਨ। ਉਥੇ ਹੀ ਕਰੋਨਾ ਕੇਸਾਂ ਵਿਚ ਕਮੀ ਤੋਂ ਬਾਅਦ ਹੁਣ ਆਸਟ੍ਰੇਲੀਆ ਜਾਣ ਵਾਲੇ ਚਾਹਵਾਨਾਂ ਲਈ ਖੁਸ਼ੀ ਦੀ ਖਬਰ ਸਾਹਮਣੇ ਆਈ ਹੈ ਜਿੱਥੇ ਆਸਟ੍ਰੇਲੀਆ ਸਰਕਾਰ ਵੱਲੋਂ ਹੁਨਰਮੰਦ ਕਾਮਿਆਂ ਵਿਦਿਆਰਥੀਆਂ ਅਤੇ ਆਉਣ ਵਾਲੇ ਯਾਤਰੀਆਂ ਨੂੰ ਵਾਪਸ ਆਉਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ ਉਥੇ ਹੀ ਉਨ੍ਹਾਂ ਨੂੰ ਇਕਾਂਤ ਵਾਸ ਤੋਂ ਵੀ ਛੋਟ ਦਿੱਤੀ ਜਾ ਰਹੀ ਹੈ।
ਇਹ ਫੈਸਲਾ ਲੈਂਦੇ ਹੋਏ ਪ੍ਰਧਾਨ ਮੰਤਰੀ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਹੁਣ ਆਸਟ੍ਰੇਲੀਆ ਆਉਣ ਵਾਲੇ ਲੋਕ 1 ਦਸੰਬਰ ਤੋਂ ਮੈਲਬੌਰਨ ਅਤੇ ਸਿਡਨੀ ਹਵਾਈ ਅੱਡੇ ਤੇ ਉਤਰ ਸਕਦੇ ਹਨ। ਕਰੋਨਾ ਦੇ ਕਾਰਨ ਆਸਟ੍ਰੇਲੀਆ ਜਾਣ ਵਾਲੇ ਲੋਕਾਂ ਵੱਲੋਂ ਲੰਮੇ ਸਮੇਂ ਤੋਂ ਇੰਤਜ਼ਾਰ ਕੀਤਾ ਜਾ ਰਿਹਾ ਸੀ। ਹੁਣ ਆਸਟ੍ਰੇਲੀਆ ਸਰਕਾਰ ਵੱਲੋਂ ਹੁਣ ਦੋ ਲਖ ਲੋਕਾਂ ਨੂੰ 1 ਜਨਵਰੀ ਤੱਕ ਦੋ ਸ਼੍ਰੇਣੀਆਂ ਵਿੱਚ ਆਉਣ ਦੀ ਉਮੀਦ ਹੈ।
ਪ੍ਰਧਾਨ ਮੰਤਰੀ ਨੇ ਇਸ ਦਾ ਐਲਾਨ ਕਰਦੇ ਹੋਏ ਆਖਿਆ ਹੈ ਕਿ ਆਸਟ੍ਰੇਲੀਆ ਲਈ ਇਹ ਇਕ ਬਹੁਤ ਵੱਡਾ ਮੀਲ ਪੱਥਰ ਸਾਬਤ ਹੋਵੇਗਾ ਜਿਥੇ ਹੁਨਰਮੰਦ ਕਾਮਿਆਂ, ਵਿਦਿਆਰਥੀਆਂ ਦੇ ਆਸਟ੍ਰੇਲੀਆ ਵਾਪਿਸ ਆਉਣ ਦਾ ਰਸਤਾ ਸਾਫ ਕੀਤਾ ਗਿਆ ਹੈ। ਟੀਕਾਕਰਣ ਹੋਏ ਲੋਕ ਆਸਟ੍ਰੇਲੀਆ ਵਿਚ ਵਾਪਸ ਜਾ ਸਕਦੇ ਹਨ ਅਤੇ ਹੁਣ ਉਨ੍ਹਾਂ ਨੂੰ ਇਕਾਂਤ ਵਾਸ ਦੀ ਮਿਆਦ ਦੇ ਵਿੱਚ ਵੀ ਨਹੀਂ ਰਹਿਣਾ ਪਵੇਗਾ।
Previous Postਪੰਜਾਬ ਚ ਇਥੇ ਵਾਪਰਿਆ ਭਿਆਨਕ ਹਾਦਸਾ ਦੇਖਣ ਵਾਲਿਆਂ ਦੀ ਕੰਬੀ ਰੂਹ – ਛਾਈ ਸੋਗ ਦੀ ਲਹਿਰ
Next Postਮਨ ਚ ਚਾਅ ਲੈ ਕੇ ਕਰਜਾ ਚੁੱਕ ਭੇਜੇ ਪੁੱਤ ਪਰਦੇਸ ਨੂੰ ਪਰ ਹੁਣ ਇਸ ਕਾਰਨ ਭੀਖ ਮੰਗਣ ਲਈ ਹੋਈ ਮਜਬੂਰ ਮਾਂ