ਆਈ ਤਾਜਾ ਵੱਡੀ ਖਬਰ
ਨਵੇਂ ਸਾਲ ਦੀ ਸ਼ੁਰੂਆਤ ਵਿਚ ਜਿੱਥੇ ਸਾਰੇ ਲੋਕਾਂ ਵੱਲੋਂ ਵੱਖ-ਵੱਖ ਤੌਰ ਤੇ ਖੁਸ਼ੀਆਂ ਮਨਾਈਆਂ ਜਾ ਰਹੀਆਂ ਹਨ ਅਤੇ ਇਕ ਦੂਸਰੇ ਦੀ ਆਉਣ ਵਾਲੀ ਖੁਸ਼ਹਾਲ ਜ਼ਿੰਦਗੀ ਵਾਸਤੇ ਦੁਆਵਾਂ ਕੀਤੀਆਂ ਜਾ ਰਹੀਆਂ ਹਨ। ਉਥੇ ਹੀ ਵਾਪਰਨ ਵਾਲੇ ਹਾਦਸੇ ਲੋਕਾਂ ਦੀਆਂ ਖੁਸ਼ੀਆਂ ਨੂੰ ਗਮ ਵਿੱਚ ਤਬਦੀਲ ਕਰ ਦਿੰਦੇ ਹਨ ਜਿਸ ਬਾਰੇ ਕਿਸੇ ਵੱਲੋਂ ਸੋਚਿਆ ਵੀ ਨਹੀਂ ਗਿਆ ਹੁੰਦਾ। ਜਿੱਥੇ ਅੱਜ ਨਵੇਂ ਸਾਲ ਦੇ ਜਸ਼ਨ ਮਨਾਏ ਜਾ ਰਹੇ ਹਨ ਉਥੇ ਹੀ ਦੁਖਦਾਈ ਖਬਰਾਂ ਦੇ ਸਾਹਮਣੇ ਆਉਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਹੁਣ ਆਸਟ੍ਰੇਲੀਆ ਚ ਵਾਪਰਿਆ ਵੱਡਾ ਹਵਾਈ ਹਾਦਸਾ, ਹੋਈਆਂ 4 ਮੌਤਾਂ ਅਤੇ ਏਨੇ ਜ਼ਖਮੀ, ਜਿਸ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਦੁਖਦਾਈ ਘਟਨਾ ਆਸਟਰੇਲੀਆ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਹੈਲੀਕਾਪਟਰ ਹਾਦਸੇ ਵਿਚ ਚਾਰ ਲੋਕਾਂ ਦੀ ਮੌਤ ਹੋਈ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਦੱਸਿਆ ਗਿਆ ਹੈ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ 2 ਹੈਲੀਕਾਪਟਰ ਹਵਾ ‘ਚ ਟਕਰਾ ਗਏ। ਇਹ ਘਟਨਾ ਅੱਜ ਆਸਟ੍ਰੇਲੀਆ ‘ਚ 2 ਜਨਵਰੀ, 2023 ਨੂੰ ਦੁਪਹਿਰ ਦੇ ਸਮੇਂ ਉਸ ਸਮੇਂ ਕੁਈਨਜ਼ਲੈਂਡ ਰਾਜ ਦੇ ਗੋਲਡ ਕੋਸਟ ‘ਤੇ ਸਥਿਤ ਸ਼ਹਿਰ ਸਾਊਥਪੋਰਟ ਦੇ ਗੋਲਡ ਕੋਸਟ ਬ੍ਰਾਡਵਾਟਰ ਮੇਨ ਬੀਚ ਤੇ ਵਾਪਰੀ ਜਦੋਂ ਅਸਮਾਨ ਵਿੱਚ ਹੀ ਦੋ ਹੈਲੀਕਾਪਟਰ ਟਕਰਾ ਗਏ, ਉਥੇ ਮੌਕੇ ਤੇ ਬੀਚ ਉਪਰ ਮੌਜੂਦ ਲੋਕਾਂ ਵੱਲੋਂ ਇਹ ਸਾਰਾ ਦ੍ਰਿਸ਼ ਆਪਣੀ ਅੱਖੀ ਦੇਖਿਆ ਗਿਆ।
ਜਿੱਥੇ ਇਕ ਹੈਲੀਕਾਪਟਰ ਇਸ ਹਾਦਸੇ ਦੌਰਾਨ ਕ੍ਰੈਸ਼ ਹੋ ਗਿਆ ਉਥੇ ਹੀ ਦੂਜੇ ਦੀ ਸੁਰੱਖਿਅਤ ਲੈਂਡਿੰਗ ਕਰਵਾ ਲਈ ਗਈ। ਜਿਸ ਕਾਰਨ ਵੱਡਾ ਹਾਦਸਾ ਹੋਣ ਤੋਂ ਵੀ ਬਚਾਅ ਹੋ ਗਿਆ। ਦੋ ਹੈਲੀਕਾਪਟਰਾਂ ਦੇ ਆਪਸ ‘ਚ ਟਕਰਾਉਣ ਕਾਰਨ 4 ਲੋਕਾਂ ਦੀ ਮੌਤ ਹੋ ਗਈ ਅਤੇ 13 ਲੋਕ ਗੰਭੀਰ ਜਖਮੀ ਹੋਏ ਹਨ ਅਤੇ ਇਸ ਸਮੇਂ ਹਸਪਤਾਲ ਵਿਚ ਜੇਰੇ ਇਲਾਜ ਹਨ।
ਨਜਦੀਕ ਦੇ ਹਸਪਤਾਲ ਵਿੱਚ ਤੁਰੰਤ ਹੀ ਜ਼ਖਮੀਆਂ ਨੂੰ ਦਾਖਲ ਕਰਾਇਆ ਗਿਆ ਹੈ। ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਜਿੱਥੇ ਰਾਹਤ ਟੀਮਾਂ ਵੱਲੋਂ ਘਟਨਾ ਸਥਾਨ ਤੇ ਪਹੁੰਚ ਕੀਤੀ ਗਈ ਅਤੇ ਰਾਹਤ ਦੇ ਕੰਮ ਸ਼ੁਰੂ ਕੀਤੇ ਗਏ ਹਨ ਉਥੇ ਹੀ ਇਸ ਸਾਰੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਹੈ।
Previous Postਅਮਰੀਕਾ ਚ ਭਾਰਤੀ ਮੂਲ ਦੀ ਪਹਿਲੀ ਸਿੱਖ ਜੱਜ ਬਣੀ ਕੁੜੀ, ਵਧਾਇਆ ਮਾਣ
Next Postਨਵੇਂ ਸਾਲ ਦੀਆਂ ਖੁਸ਼ੀਆਂ ਬਦਲੀਆਂ ਮਾਤਮ ਚ, ਆਤਿਸ਼ਬਾਜੀ ਦੇਖਣ ਆਇਆਂ ਚ ਭਗਦੜ ਕਾਰਨ ਹੋਈਆਂ 9 ਮੌਤਾਂ