ਤਾਜਾ ਵੱਡੀ ਖਬਰ
ਬਹੁਤ ਸਾਰੇ ਪੰਜਾਬੀ ਵਿਦੇਸ਼ਾਂ ਵਿਚ ਕਮਾਈ ਕਰਨ ਲਈ ਜਾਂਦੇ ਹਨ। ਪਰ ਹੁਣ ਬਹੁਤ ਸਾਰੇ ਵਿਦਿਆਰਥੀ ਵੀ ਪੜ੍ਹਾਈ ਦੇ ਨਾਲ ਨਾਲ ਵਿਦੇਸ਼ਾਂ ਵਿਚ ਜਾ ਕੇ ਕੰਮ ਕਰਦੇ ਹਨ । ਬਹੁਤ ਸਾਰੇ ਪੰਜਾਬੀਆਂ ਨੇ ਆਪਣੀ ਹਿੰਮਤ ਤੇ ਦਲੇਰੀ ਸਦਕਾ ਵਿਦੇਸ਼ਾਂ ਦੇ ਵਿਚ ਆਪਣਾ ਇਕ ਵੱਖਰਾ ਮੁਕਾਮ ਹਾਸਲ ਕੀਤਾ ਹੈ।ਪਰ ਜਦੋਂ ਵਿਦੇਸ਼ਾਂ ਵਿੱਚ ਗਏ ਪੰਜਾਬੀਆਂ ਨਾਲ ਕੋਈ ਅਜਿਹੀ ਮੰਦਭਾਗੀ ਘਟਨਾ ਵਾਪਰ ਜਾਂਦੀ ਹੈ ਤਾਂ ਸਭ ਦੇ ਮਨ ਦੁਖੀ ਹੋ ਜਾਂਦੇ ਹਨ। ਹੁਣ ਅਜਿਹੀ ਖ਼ਬਰ ਆਈ ਹੈ,
ਆਸਟ੍ਰੇਲੀਆ ਦੇ ਵਿੱਚ ਵੀ ਕਹਿਰ ਵਾਪਰਿਆ ਹੈ , ਨੌਜਵਾਨਾਂ ਦੀ ਹੋਈ ਮੌਤ ਨੇ ਪੰਜਾਬ ਚ ਸੱਥਰ ਵਿਛਾ ਦਿੱਤੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਆਸਟਰੇਲੀਆ ਦੇ ਮੈਲਬੌਰਨ ਸ਼ਹਿਰ ਤੋਂ ਦੋ ਪੰਜਾਬੀ ਨੌਜਵਾਨਾਂ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਿਸ ਨਾਲ ਪੰਜਾਬ ਵਿਚ ਸੋਗ ਦੀ ਲਹਿਰ ਦੌੜ ਗਈ ਹੈ। ਪੰਜਾਬ ਤੋਂ ਇਹ 2 ਨੌਜਵਾਨ ਬੜੇ ਚਾਅ ਨਾਲ 4 ਸਾਲ ਪਹਿਲਾਂ ਵਿਦੇਸ਼ ਉਚੇਰੀ ਪੜ੍ਹਾਈ ਕਰਨ ਲਈ ਗਏ ਸਨ। ਦੋਵੇਂ ਨੌਜਵਾਨ ਮੋਹਾਲੀ ਜ਼ਿਲੇ ਨਾਲ ਸਬੰਧਤ ਸਨ।
ਇਨ੍ਹਾਂ ਨੌਜਵਾਨਾਂ ਦੀ ਮੌਤ ਸਮੁੰਦਰ ਵਿਚ ਡੁੱਬਣ ਕਾਰਨ ਹੋ ਗਈ ਹੈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਦੋਨੋਂ ਨੌਜਵਾਨ ਅਨੂਪਮ ਛਾਬੜਾ 26 ਸਾਲ ਅਤੇ ਆਸ਼ੂ ਦੁੱਗਲ 26 ਸਾਲ 25 ਦਸੰਬਰ ਨੂੰ ਮੈਲਬੋਰਨ ਤੋਂ ਕਰੀਬ 220 ਕਿਲੋਮੀਟਰ ਦੀ ਦੂਰੀ ਤੇ ਦੱਖਣ ਪੂਰਬ ਤੇ ਸਥਿੱਤ ਸਕਾਇਕੀ ਬੀਚ ਉਪੱਰ ਕ੍ਰਿਸਮਿਸ ਦਾ ਤਿਉਹਾਰ ਮਨਾ ਰਹੇ ਸਨ। ਇਹ ਦੋਨੋਂ ਨੌਜਵਾਨ ਸਮੁੰਦਰੀ ਪਾਣੀ ਵਿੱਚ ਆਨੰਦ ਮਾਣ ਰਹੇ ਸਨ। ਉਸ ਸਮੇਂ ਹੀ ਦੁਪਹਿਰ ਤਕਰੀਬਨ 3:40 ਵਜੇ ਤੇ ਇਹ ਹਾਦਸਾ ਵਾਪਰ ਗਿਆ।
ਦੋਨੋਂ ਨੌਜਵਾਨ ਪਾਣੀ ਦੀ ਧਾਰਾ ਵਿੱਚ ਵਹਿ ਗਏ। ਅਨੁਪਮ ਛਾਬੜਾ ਦੀ ਮ੍ਰਿਤਕ ਦੇਹ ਨੂੰ ਕਈ ਘੰਟੇ ਬਾਅਦ ਬਰਾਮਦ ਕਰ ਲਿਆ ਗਿਆ। ਜਦ ਕਿ ਆਸ਼ੂ ਦੁੱਗਲ ਦੀ ਮ੍ਰਿਤਕ ਦੇਹ ਨੂੰ ਸ਼ਨੀਵਾਰ ਚਾਰ ਵਜੇ ਦੇ ਕਰੀਬ ਬਰਾਮਦ ਕੀਤਾ ਗਿਆ। ਅਨੂਪਮ ਛਾਬੜਾ ਨੂੰ ਸਮੁੰਦਰ ਕਿਨਾਰੇ ਤੇ ਮੌਜੂਦ ਇਕ ਵਿਅਕਤੀ ਵੱਲੋਂ ਸੀ ਪੀ ਆਰ ਕਰ ਕੇ ਬਚਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਉਹ ਅਸਫ਼ਲ ਰਿਹਾ। ਦੱਸਿਆ ਜਾ ਰਿਹਾ ਹੈ ਕਿ ਦੋਨੋਂ ਨੌਜਵਾਨ 20 ਸਾਲਾਂ ਤੋਂ ਦੋਸਤ ਸਨ। ਇਕੱਠੇ ਹੀ ਅਸਟ੍ਰੇਲੀਆ ਪੜ੍ਹਾਈ ਲਈ 4 ਸਾਲ ਪਹਿਲਾਂ ਆਏ ਸਨ।
ਉਨ੍ਹਾਂ ਦੇ ਦੋਸਤਾਂ ਨੇ ਦਸਿਆ ਹੈ ਕਿ ਅਨੁਪਮ ਛਾਬੜਾ ਸੈਟਲ ਹੋ ਕੇ ਵਿਆਹ ਕਰਵਾ ਰਿਹਾ ਸੀ ਤੇ ਸ਼ੈਫ਼ ਦਾ ਕੰਮ ਕਰ ਰਿਹਾ ਸੀ। ਦੁੱਗਲ ਹੁਣ ਆਪਣੀ ਪੜ੍ਹਾਈ ਪੂਰੀ ਕਰਕੇ ਫਰੀ ਹੋਇਆ ਸੀ। ਦੁੱਗਲ ਦੀ ਭੈਣ ਅਨੂ ਨੇ ਕਿਹਾ ਹੈ ਕਿ covid 19 ਦੇ ਕਾਰਨ ਭਾਰਤ ਵਿੱਚ ਸਰਹੱਦੀ ਪਬੰਦੀਆਂ ਨੇ ਉਸਦੀ ਮਾਂ ਦੇ ਦੁੱਖ ਨੂੰ ਹੋਰ ਵਧਾ ਦਿੱਤਾ ਹੈ। ਅਗਰ ਉਸ ਦਿਨ ਬੀਚ ਉੱਪਰ ਲਾਈਫਗਾਰਡ ਡਿਊਟੀ ਤੇ ਤਾਇਨਾਤ ਹੁੰਦੇ ਤਾਂ ਇਹਨਾਂ ਦੋਹਾਂ ਨੌਜਵਾਨਾਂ ਦੀ ਜਾਨ ਬਚ ਸਕਦੀ ਸੀ। ਅਧਿਕਾਰੀਆਂ ਅਤੇ ਸਮਾਜਿਕ ਜਥੇਬੰਦੀਆਂ ਵੱਲੋਂ ਲੋਕਾਂ ਨੂੰ ਛੁੱਟੀਆਂ ਵਿੱਚ ਅਨੰਦ ਮਾਣਦੇ ਹੋਏ ਕਰੋਨਾ ਸਬੰਧੀ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ। ਚਾਂਵਾਂ ਰੀਝਾਂ ਨਾਲ ਤੋਰੇ ਪੁੱਤਰਾ ਦੇ ਇਸ ਤਰ੍ਹਾਂ ਘਰ ਵਾਪਸ ਆਉਣ ਬਾਰੇ ਮਾਪਿਆਂ ਨੇ ਕਦੇ ਸੋਚਿਆ ਵੀ ਨਹੀਂ ਸੀ।
Previous Postਆਈ ਮਾੜੀ ਖਬਰ : ਦਿੱਲੀ ਧਰਨੇ ਤੇ ਜਾ ਰਹਿਆਂ ਨਾਲ ਵਾਪਰ ਗਿਆ ਭਿਆਨਕ ਹਾਦਸਾ
Next Postਖੁਸ਼ਖਬਰੀ : ਯੂਰਪ ਤੋਂ ਆਈ ਅਜਿਹੀ ਵੱਡੀ ਚੰਗੀ ਖਬਰ ਪੰਜਾਬੀਆਂ ਚ ਛਾ ਗਈ ਖੁਸ਼ੀ ਦੀ ਲਹਿਰ