ਆਸਟ੍ਰੇਲੀਆ ਚ ਪੰਜਾਬੀ ਪ੍ਰੀਵਾਰ ਨੇ ਕੀਤਾ ਅਜਿਹਾ ਕੰਮ ਗੋਰੇ ਵੀ ਕਰ ਰਹੇ ਸਲਾਮਾਂ – ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਦੇ ਬਹੁਤ ਸਾਰੇ ਲੋਕ ਵਿਦੇਸ਼ਾਂ ਵਿਚ ਜਾ ਕੇ ਵੱਸ ਗਏ ਹਨ ਅਤੇ ਜਿਨ੍ਹਾਂ ਨੇ ਉਥੋਂ ਦੀ ਧਰਤੀ ਨੂੰ ਹੀ ਆਪਣਾ ਘਰ ਬਣਾ ਲਿਆ ਹੈ। ਵਿਦੇਸ਼ ਵਿੱਚ ਜਾ ਕੇ ਪੰਜਾਬੀਆਂ ਵੱਲੋਂ ਜਿਥੇ ਸਖ਼ਤ ਮਿਹਨਤ-ਮੁਸ਼ੱਕਤ ਕੀਤੀ ਜਾਦੀ ਹੈ ਉਥੇ ਹੀ ਆਪਣਾ ਵੱਖਰਾ ਮੁਕਾਮ ਹਾਸਲ ਕੀਤਾ ਜਾਂਦਾ ਹੈ। ਬਹੁਤ ਸਾਰੇ ਪੰਜਾਬੀਆਂ ਵੱਲੋਂ ਉਚ ਅਹੁਦਿਆਂ ਤੇ ਨੌਕਰੀਆਂ ਵੀ ਕੀਤੀਆਂ ਜਾਂਦੀਆਂ ਹਨ ਜਿਸ ਨਾਲ ਪੰਜਾਬੀਆਂ ਦਾ ਸਿਰ ਫ਼ਖਰ ਨਾਲ ਉੱਚਾ ਹੋ ਜਾਂਦਾ ਹੈ। ਜਿੱਥੇ ਪੰਜਾਬ ਦੇ ਬਹੁਤ ਸਾਰੇ ਪਰਿਵਾਰਾਂ ਵੱਲੋਂ ਵਿਦੇਸ਼ਾਂ ਦੀ ਧਰਤੀ ਤੇ ਰਹਿ ਕੇ ਉਨ੍ਹਾਂ ਦੇਸ਼ਾਂ ਦੀ ਆਰਥਿਕ ਵਿਵਸਥਾ ਨੂੰ ਮਜ਼ਬੂਤ ਬਣਾਇਆ ਜਾਂਦਾ ਹੈ। ਉਥੇ ਹੀ ਉਨ੍ਹਾਂ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਵੀ ਪੰਜਾਬੀਆਂ ਨੂੰ ਉਨ੍ਹਾਂ ਦੀ ਹਿੰਮਤ ਅਤੇ ਮਿਹਨਤ ਸਦਕਾ ਪੂਰਾ ਮਾਣ ਸਤਿਕਾਰ ਦਿੱਤਾ ਜਾ ਰਿਹਾ ਹੈ।

ਅਜਿਹੇ ਬਹੁਤ ਸਾਰੇ ਪੰਜਾਬੀ ਪਰਿਵਾਰ ਬਹੁਤ ਸਾਰੇ ਲੋਕਾਂ ਲਈ ਪ੍ਰੇਰਨਾ ਸਰੋਤ ਵੀ ਬਣ ਜਾਂਦੇ ਹਨ। ਹੁਣ ਆਸਟ੍ਰੇਲੀਆ ਵਿਚ ਵਸਦੇ ਹੋਏ ਇਕ ਪੰਜਾਬੀ ਪਰਿਵਾਰ ਵੱਲੋਂ ਕੀਤੇ ਗਏ ਕੰਮ ਦੀ ਗੋਰਿਆਂ ਵੱਲੋਂ ਵੀ ਸ਼ਲਾਘਾ ਕੀਤੀ ਜਾ ਰਹੀ ਹੈ ਜਿਸ ਬਾਰੇ ਵੱਡੀ ਤਾਜਾ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਆਸਟਰੇਲੀਆ ਦੇ ਸਿਡਨੀ ਸ਼ਹਿਰ ਤੋਂ ਸਾਹਮਣੇ ਆਇਆ। ਜਿੱਥੇ ਇਕ ਪੰਜਾਬੀ ਪਰਿਵਾਰ ਦੀ ਇਮਾਨਦਾਰੀ ਨੂੰ ਲੈ ਕੇ ਗੋਰਿਆਂ ਵੱਲੋਂ ਵੀ ਪ੍ਰਸੰਸਾ ਕੀਤੀ ਗਈ ਹੈ।

ਬੀਤੇ ਦਿਨੀਂ ਜਿੱਥੇ ਇਕ ਪੰਜਾਬੀ ਪਰਿਵਾਰ ਬਲੈਕਟਾਊਨ ਦੇ ਵੈਸਟ ਪੁਆਇਟ ਸ਼ਾਪਿੰਗ ਮਾਲ ਵਿਚ ਸ਼ਾਪਿੰਗ ਕਰਨ ਵਾਸਤੇ ਗਿਆ ਹੋਇਆ ਸੀ। ਉਥੇ ਹੀ ਉਸ ਪਰਵਾਰ ਨੂੰ ਇਕ ਆਸਟਰੇਲੀਆਈ ਗੋਰੀ ਔਰਤ ਕ੍ਰਿਸਟੀਨ ਦਾ ਆਈਫੋਨ 10 ਸ਼ਾਪਿੰਗ ਮਾਲ ਅੰਦਰ ਹੀ ਫ਼ਰਸ਼ ਤੇ ਪਿਆ ਬਰਾਮਦ ਹੋਇਆ ਸੀ। ਜਿਸ ਬਾਰੇ ਸੁਖਜਿੰਦਰ ਸੋਨੂੰ ਸ਼ਰਮਾ ਵੱਲੋਂ ਮੌਕੇ ਤੇ ਮੌਜੂਦ ਸਾਰੇ ਲੋਕਾਂ ਤੋਂ ਇਸ ਫ਼ੋਨ ਬਾਰੇ ਪੁਛਿਆ ਗਿਆ ਸੀ। ਉਸ ਜਗ੍ਹਾ ਤੇ ਫੋਨ ਦਾ ਮਾਲਕ ਨਾ ਮਿਲਣ ਕਾਰਨ ਮਾਲਕ ਬਾਰੇ ਸੋਚ ਹੀ ਰਹੇ ਸਨ ਕਿ ਉਸ ਫੋਨ ਦੇ ਮਾਲਕ ਵੱਲੋਂ ਕਿਸੇ ਹੋਰ ਦੇ ਫੋਨ ਤੋਂ ਫੋਨ ਕਰ ਦਿੱਤਾ ਗਿਆ।

ਜਿਸ ਤੋਂ ਬਾਅਦ ਫੋਨ ਦੀ ਪਹਿਚਾਣ ਜਾਣ ਕੇ ਉਸ ਦੇ ਅਸਲ ਮਾਲਕ ਨੂੰ ਫ਼ੋਨ ਸੌਂਪ ਦਿੱਤਾ ਗਿਆ। ਇਸ ਤੋਂ ਬਾਅਦ ਫੋਨ ਦੀ ਮਾਲਕ ਵੱਲੋਂ ਸ਼ਰਮਾ ਪਰਿਵਾਰ ਦਾ ਬਹੁਤ ਜ਼ਿਆਦਾ ਧੰਨਵਾਦ ਕੀਤਾ ਗਿਆ। ਉਥੇ ਹੀ ਪੰਜਾਬੀਆਂ ਦੀ ਇਮਾਨਦਾਰੀ ਵੇਖ ਕੇ ਗੋਰਿਆਂ ਵੱਲੋਂ ਵੀ ਪ੍ਰਸੰਸਾ ਕੀਤੀ ਗਈ ਹੈ। ਸੁਖਜਿੰਦਰ ਸੋਨੂੰ ਸ਼ਰਮਾ ਦਾ ਪਰਿਵਾਰ ਪੰਜਾਬ ਦੇ ਮੋਗਾ ਜ਼ਿਲੇ ਨਾਲ ਸਬੰਧਤ ਹੈ। ਜਿਨ੍ਹਾਂ ਨੇ ਇਮਾਨਦਾਰੀ ਦਿਖਾਉਂਦੇ ਹੋਏ ਪੰਜਾਬੀਆਂ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ।