ਆਈ ਤਾਜਾ ਵੱਡੀ ਖਬਰ
ਕੋਰੋਨਾ ਵਾਇਰਸ ਕਾਰਨ ਹਾਲਾਤ ਤਣਾਅਪੂਰਨ ਬਣ ਗਏ ਹਨ। ਲੋਕ ਪਿਛਲੇ ਕਾਫ਼ੀ ਸਮੇਂ ਤੋਂ ਇਸ ਦੀ ਮਾਰ ਨੂੰ ਝੱਲਦੇ ਹੋਏ ਸਰੀਰਿਕ ਤੌਰ ਦੇ ਨਾਲ ਮਾਨਸਿਕ ਤੌਰ ਤੇ’ ਵੀ ਬੀਮਾਰ ਹੋ ਚੁੱਕੇ ਹਨ। ਜਿਸ ਨਾਲ ਇਹ ਬਿਮਾਰੀ ਉਨ੍ਹਾਂ ਨੂੰ ਚੰਗੇ ਮਾੜੇ ਦੀ ਪਹਿਚਾਣ ਭੁਲਾ ਦਿੰਦੀ ਹੈ। ਜਿਸ ਕਾਰਨ ਸਥਿਤੀ ਅਜਿਹੀ ਬਣ ਜਾਂਦੀ ਹੈ ਕਿ ਉਸ ਉੱਤੇ ਕਾਬੂ ਪਾਉਣ ਲਈ ਬਲ ਦਾ ਪ੍ਰਯੋਗ ਕਰਨਾ ਪੈਂਦਾ ਹੈ। ਇਕ ਅਜਿਹੀ ਹੀ ਸਥਿਤੀ ਆਸਟ੍ਰੇਲੀਆ ਦੇ ਮੈਲਬੋਰਨ ਵਿਖੇ ਓਸ ਵੇਲੇ ਬਣ ਗਈ ਜਦੋਂ ਉੱਥੇ ਸੈਂਕੜਿਆਂ ਦੀ ਗਿਣਤੀ ਵਿੱਚ ਪ੍ਰਦਰਸ਼ਨਕਾਰੀ ਕੱਠੇ ਹੋ ਗਏ।
ਦਰਅਸਲ ਮਹਾਂਮਾਰੀ ਨੂੰ ਫੈਲਣ ਤੋਂ ਬਚਾਉਣ ਲਈ ਸਰਕਾਰ ਵੱਲੋਂ ਸੁਰੱਖਿਆ ਦੇ ਮੱਦੇਨਜ਼ਰ ਤਾਲਾਬੰਦੀ ਦਾ ਐਲਾਨ ਕੀਤਾ ਗਿਆ ਸੀ। ਇਸੇ ਤਾਲਾਬੰਦੀ ਦੇ ਵਿਰੋਧ ਵਿੱਚ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਪ੍ਰਦਰਸ਼ਨਕਾਰੀਆਂ ਨੇ ਮੈਲਬੋਰਨ ਸ਼ਹਿਰ ਵਿੱਚ ਦਿਸ਼ਾ ਨਿਰਦੇਸ਼ਾਂ ਦੀ ਉਲੰਘਣਾ ਕਰਦਿਆਂ ਜ਼ੋਰਦਾਰ ਪ੍ਰਦਰਸ਼ਨ ਕੀਤਾ। ਇਸ ਭੀੜ ਨੇ ਇਕ ਵੱਡੀ ਰੈਲੀ ਦੇ ਵਿੱਚ ਤਬਦੀਲ ਹੋ ਆਜ਼ਾਦੀ ਦੇ ਨਾਰੇ ਲਾਉਂਦੇ ਹੋਏ ਆਰਟ ਸੈਂਟਰ ਵੱਲ ਮਾਰਚ ਕਰ ਦਿੱਤਾ।
ਇੱਥੋਂ ਦੀ ਇੱਕ ਸਮਾਚਾਰ ਏਜੰਸੀ 9 ਨਿਊਜ਼ ਨੇ ਇੱਕ ਦ੍ਰਿਸ਼ ਨੂੰ ਆਪਣੇ ਕੈਮਰੇ ਵਿੱਚ ਕੈਦ ਕੀਤਾ ਜਿਸ ਵਿੱਚ ਪ੍ਰਦਰਸ਼ਨਕਾਰੀ ਪੁਲਸ ਦੇ ਘੋੜਿਆਂ ਉੱਤੇ ਹਮਲਾ ਕਰ ਰਹੇ ਸਨ। ਇਸ ਦੌਰਾਨ ਬਹੁਤ ਸਾਰੇ ਜਾਨਵਰ ਜ਼ਖਮੀ ਹੋ ਗਏ ਅਤੇ ਮਾਰੇ ਵੀ ਗਏ। ਇੱਕ ਪ੍ਰਦਰਸ਼ਨਕਾਰੀ ਨੇ ਤਾਂ ਹੱਦਾਂ ਪਾਰ ਕਰਦੇ ਹੋਏ ਇਹ ਤੱਕ ਕਹਿ ਦਿੱਤਾ ਕਿ ਇਕ ਘੋੜਾ ਨਸਲਵਾਦੀ ਸੀ। ਕੋਵਿਡ-19 ਦੀਆਂ ਪਾਬੰਦੀਆਂ ਦੀ ਉਲੰਘਣਾ ਕਰਨ ਵਾਲੇ ਬਹੁਤ ਸਾਰੇ ਪ੍ਰਦਰਸ਼ਨਕਾਰੀਆਂ ਨੂੰ ਪੁਲਸ ਵੱਲੋਂ ਸੜਕ ‘ਤੇ ਸੁੱਟਿਆ ਗਿਆ ਅਤੇ ਹੱਥ ਕੜੀਆਂ ਵੀ ਲਗਾਈਆਂ ਗਈਆਂ। ਸਲਿੰਡਰ ਸਟ੍ਰੀਟ ‘ਤੇ ਹਾਲਾਤ ਉਸ ਵੇਲੇ ਜ਼ਿਆਦਾ ਤਣਾਅਪੂਰਨ ਹੋਏ ਜਦੋਂ ਅੰਦੋਲਨਕਾਰੀਆਂ ਨੇ ਆਸਟ੍ਰੇਲੀਆ ਦਾ ਝੰਡਾ ਲਹਿਰਾਉਂਦੇ ਹੋਏ ਆਪਣਾ ਪੱਖ ਚੁਣੋ ਦੇ ਨਾਅਰੇ ਲਗਾਏ।
ਇਸ ਪ੍ਰਦਰਸ਼ਨ ਦੌਰਾਨ ਬਹੁਤ ਸਾਰੇ ਲੋਕਾਂ ਦੇ ਮਾਸਕ ਵੀ ਨਹੀਂ ਪਹਿਨੇ ਹੋਏ ਸਨ। ਸਰਕਾਰ ਦੇ ਵਿਰੋਧ ਵਿੱਚ ਗੱਲ ਕਰਦਿਆਂ ਇਕ ਬੀਬੀ ਨੇ ਆਖਿਆ ਕਿ ਇਹ ਵਾਇਰਸ ਵਾਸਤਵਿਕ ਨਹੀਂ ਹੈ ਇਹ ਸਿਰਫ ਇੱਕ ਕੰਟਰੋਲ ਰਣਨੀਤੀ ਹੈ ਜਿਸ ਨੂੰ ਨਵੀਂ ਵਿਸ਼ਵ ਵਿਵਸਥਾ ਵਿੱਚ ਲਿਆਉਣ ਦੀ ਕੋਸ਼ਿਸ਼ ਲਈ ਵਰਤਿਆ ਗਿਆ ਹੈ। ਇਹ ਸਿਰਫ ਇੱਕ ਫਲੂ ਹੈ। ਭਾਵੇਂ ਇਸ ਜਨਤਕ ਇਕੱਠ ਦੀ ਇਜਾਜ਼ਤ ਮਿਲੀ ਹੋਈ ਸੀ ਪਰ ਇਸ ਪ੍ਰਦਰਸ਼ਨ ਨੂੰ ਪ੍ਰੀਮੀਅਰ ਡੈਨੀਅਲ ਐਂਡਰਿਊਜ਼ ਨੇ ਸ਼ਰਮਨਾਕ ਅਤੇ ਗੈਰ-ਕਾਨੂੰਨੀ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਪਿਛਲੇ 100 ਦਿਨਾਂ ਤੋਂ ਵੱਧ ਸਖ਼ਤ ਤਾਲਾ ਬੰਦੀ ਕੀਤੀ ਹੋਈ ਹੈ ਅਸੀਂ ਮੈਲਬੌਰਨ ਵਾਸੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਇੱਥੇ ਹਾਲਾਤ ਕੁਝ ਹੋਰ ਨੇ।
Previous PostWHO ਨੇ ਹੁਣ ਕੋਰੋਨਾ ਬਾਰੇ ਜਾਰੀ ਕਰਤੀ ਇਹ ਵੱਡੀ ਚੇਤਾਵਨੀ - ਸਾਰੇ ਦੁਨੀਆਂ ਤੇ ਪਿਆ ਫਿਕਰ
Next Postਸਾਵਧਾਨ ਕਿਤੇ ਰਗੜੇ ਨਾ ਜਾਇਓ ਇਹ ਕੰਮ ਕਰਨ ਤੇ ਹੋਵੇਗੀ ਜੇਲ ਨਾਲੇ ਭਰਨਾ ਪਵੇਗਾ 1 ਲਖ੍ਹ ਜੁਰਮਾਨਾ