ਆਈ ਤਾਜਾ ਵੱਡੀ ਖਬਰ
ਕਰੋਨਾ ਕਾਰਨ ਜਿੱਥੇ ਬਹੁਤ ਸਾਰੇ ਲੋਕਾਂ ਦੀ ਜਾਨ ਜਾ ਚੁੱਕੀ ਹੈ ਉੱਥੇ ਹੀ ਇਕ ਤੋਂ ਬਾਦ ਇਕ ਕੁਦਰਤੀ ਆਫ਼ਤਾਂ ਦੇ ਆਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਕਰੋਨਾ ਨੇ ਜਿੱਥੇ ਸਾਰੀ ਦੁਨੀਆਂ ਨੂੰ ਪ੍ਰਭਾਵਿਤ ਕੀਤਾ ਹੈ ਉਥੇ ਹੀ ਹੋਰ ਵੀ ਬਹੁਤ ਸਾਰੀਆਂ ਕੁਦਰਤੀ ਆਫ਼ਤਾਂ ਦੇ ਆਉਣ ਨਾਲ ਵੱਖ ਵੱਖ ਦੇਸ਼ਾਂ ਵਿਚ ਭਾਰੀ ਤਬਾਹੀ ਹੋਈ ਹੈ। ਜਿੱਥੇ ਅੱਜ ਇਨਸਾਨ ਵੱਲੋਂ ਕੁਦਰਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਉਥੇ ਹੀ ਸਮੇਂ ਸਮੇਂ ਤੇ ਕੁਦਰਤ ਵੱਲੋਂ ਵੀ ਆਪਣੇ ਹੋਣ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ। ਕਰੋਨਾ ਤੋਂ ਇਲਾਵਾ ਹੜ,ਤੂਫਾਨ,ਭੂਚਾਲ, ਬਰਸਾਤ, ਅਸਮਾਨੀ ਬਿਜਲੀ, ਸਮੁੰਦਰੀ ਤੂਫਾਨ ਅਤੇ ਹੋਰ ਬਹੁਤ ਸਾਰੀਆਂ ਕੁਦਰਤੀ ਆਫ਼ਤਾਂ ਲੋਕਾਂ ਨੂੰ ਪ੍ਰਭਾਵਿਤ ਕਰ ਰਹੀਆਂ ਹਨ। ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਵੱਖ-ਵੱਖ ਦੇਸ਼ਾਂ ਵਿੱਚ ਬਹੁਤ ਸਾਰੀਆਂ ਕੁਦਰਤੀ ਆਫਤਾਂ ਦਸਤਕ ਦੇ ਚੁੱਕੀਆ ਹਨ।
ਆਸਟ੍ਰੇਲੀਆ ਵਿੱਚ ਕੁਦਰਤ ਨੇ ਤਬਾਹੀ ਮਚਾਈ ਹੈ ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਿਥੇ ਹੁਣ ਆਸਟ੍ਰੇਲੀਆ ਵਿੱਚ ਭਾਰੀ ਬਰਸਾਤ ਹੋਈ। ਉਥੇ ਹੀ ਇਸ ਭਾਰੀ ਬਰਸਾਤ ਦੇ ਕਾਰਨ ਸਿਡਨੀ ਵਿੱਚ ਕਈ ਜਗ੍ਹਾ ਤੇ ਹੜ੍ਹਾਂ ਵਾਲੀ ਸਥਿਤੀ ਬਣੀ ਹੋਈ ਹੈ। ਜਿਸ ਦੇ ਕਾਰਨ ਇਕ ਵਿਅਕਤੀ ਦੀ ਮੌਤ ਹੋਣ ਦੀ ਪੁਸ਼ਟੀ ਵੀ ਕੀਤੀ ਗਈ ਹੈ ਅਤੇ ਬਹੁਤ ਸਾਰੇ ਲੋਕ ਇਸ ਹੜ੍ਹ ਦੇ ਪਾਣੀ ਦੀ ਸਥਿਤੀ ਵਿੱਚ ਮੁਸ਼ਕਲਾਂ ਘਿਰੇ ਹੋਏ ਹਨ।
ਜਿਸ ਵਿਅਕਤੀ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਗਈ ਹੈ ਦੱਸਿਆ ਗਿਆ ਹੈ ਕਿ 54 ਸਾਲਾ ਦਾ ਇਹ ਵਿਅਕਤੀ ਨਦੀ ਨੂੰ ਪਾਰ ਕਰਨ ਵਾਸਤੇ ਓਕ ਰੋਡ ਉਪਰ ਜਾ ਰਿਹਾ ਸੀ। ਜਿਸ ਸਮੇਂ ਇਸ ਵੱਲੋਂ ਲੰਘਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਦੀ ਕਾਰ ਹੜ੍ਹ ਦੇ ਪਾਣੀ ਦੀ ਚਪੇਟ ਵਿੱਚ ਆ ਗਈ ਅਤੇ ਵਹਿ ਗਈ। ਜਿਸ ਤੋਂ ਬਾਅਦ ਉਸ ਵਿਅਕਤੀ ਦੀ ਲਾਸ਼ ਨੂੰ ਉਸਦੀ ਗੱਡੀ ਦੇ ਨੇੜਿਓਂ ਬਰਾਮਦ ਕੀਤਾ ਗਿਆ।
ਦੱਸਿਆ ਗਿਆ ਹੈ ਕਿ ਸ਼ੁੱਕਰਵਾਰ ਦੀ ਸਵੇਰ ਨੂੰ ਜਿਥੇ ਆਸਟ੍ਰੇਲੀਆ ਵਿੱਚ ਭਾਰੀ ਬਰਸਾਤ ਹੋਈ ਹੈ ਉਥੇ ਹੀ ਬਹੁਤ ਸਾਰੇ ਸ਼ਹਿਰਾਂ ਵਿਚ ਹੜਾਂ ਵਾਲੀ ਸਥਿਤੀ ਬਣ ਗਈ ਹੈ ਅਤੇ ਲੋਕਾਂ ਵੱਲੋਂ ਪਾਣੀ ਦੇ ਰੋਕਣ ਵਾਸਤੇ ਆਪਣੀਆਂ ਛਤਾਂ ਉਪਰ ਰੇਤ ਦੇ ਬੋਰੇ ਵੀ ਲਗਾਏ ਗਏ ਹਨ। ਇਸ ਕੁਦਰਤੀ ਆਫਤ ਦੇ ਕਾਰਨ ਆਸਟ੍ਰੇਲੀਆ ਬਹੁਤ ਜ਼ਿਆਦਾ ਪ੍ਰਭਾਵਿਤ ਹੋਇਆ ਹੈ।
Previous Postਯੂਕਰੇਨ ਰੂਸ ਜੰਗ ਮਾਮਲੇ ਚ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਆ ਗਈ ਵੱਡੀ ਖਬਰ – ਕਰਤਾ ਇਹ ਵੱਡਾ ਐਲਾਨ
Next Postਰੂਸ ਨੇ ਕਰਤੀ ਹੁਣ ਇਹ ਵੱਡੀ ਗਲਤੀ – ਜੰਗ ਚ ਕੁਦ ਸਕਦਾ ਹੁਣ ਅਮਰੀਕਾ ਵੀ , ਪੈ ਗਿਆ ਇਹ ਸਿਆਪਾ