ਆਸਟ੍ਰਲੀਆ ਚ 16 ਸਾਲਾਂ ਤੋਂ ਵਸ ਰਹੇ ਪੰਜਾਬੀ ਜੋੜੇ ਨੂੰ ਡਿਪੋਰਟ ਕਰਨ ਦੇ ਹੁਕਮ ਹੋਏ ਜਾਰੀ, ਲਗਾ ਰਹੇ ਮਦਦ ਦੀ ਗੁਹਾਰ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਤੋਂ ਬਹੁਤ ਸਾਰੇ ਨੌਜਵਾਨ ਲਡ਼ਕੇ ਲਡ਼ਕੀਆਂ ਦਾ ਰੁਝਾਨ ਵਿਦੇਸ਼ਾਂ ਵੱਲ ਵਧ ਰਿਹਾ ਹੈ । ਜਿਸਦੇ ਚੱਲਦੇ ਭਾਰੀ ਗਿਣਤੀ ਵਿਚ ਪੰਜਾਬ ਤੋਂ ਨੌਜਵਾਨ ਵਿਦੇਸ਼ਾਂ ਵੱਲ ਰੁਖ਼ ਕਰਦੇ ਹਨ। ਜਿੱਥੇ ਜਾ ਕੇ ਉਨ੍ਹਾਂ ਦੇ ਵੱਲੋਂ ਮਿਹਨਤ ਮਜ਼ਦੂਰੀ ਕੀਤੀ ਜਾਂਦੀ ਹੈ ਤਾਂ ਜੋ ਆਪਣੇ ਅਤੇ ਆਪਣੇ ਪਰਿਵਾਰ ਨੂੰ ਚੰਗਾ ਭਵਿੱਖ ਦਿੱਤਾ ਜਾ ਸਕੇ । ਉਥੇ ਹੀ ਪਿਛਲੇ ਕਈ ਸਾਲਾਂ ਤੋਂ ਬਹੁਤ ਸਾਰੇ ਪੰਜਾਬ ਤੋਂ ਗਏ ਪੰਜਾਬੀ ਵਿਦੇਸ਼ਾਂ ਵਿੱਚ ਵਸੇ ਹੋਏ ਹਨ । ਇਸੇ ਵਿਚਾਲੇ ਹੁਣ ਪੰਜਾਬ ਚ ਵੱਸੇ ਇਕ ਸਿੱਖ ਜੋੜੇ ਨੂੰ ਲੈ ਕੇ ਇਕ ਵੱਡੀ ਖਬਰ ਸਾਹਮਣੇ ਆਈ ਹੈ ਕਿ ਪਿਛਲੇ ਸੋਲ਼ਾਂ ਸਾਲਾਂ ਤੋਂ ਆਸਟ੍ਰੇਲੀਆ ਚ ਰਹਿ ਰਹੇ ਸਿੱਖ ਜੋੜੇ ਨੂੰ ਉਥੋਂ ਡਿਪੋਰਟ ਕੀਤਾ ਜਾ ਰਿਹਾ ਹੈ ।

ਆਸਟ੍ਰੇਲੀਆ ਸਰਕਾਰ ਨੇ ਉਨ੍ਹਾਂ ਉੱਪਰ ਇਹ ਉਨ੍ਹਾਂ ਨੂੰ ਦੇਸ਼ ਚੋਂ ਬਾਹਰ ਕੱਢਣ ਲਈ 30 ਸਤੰਬਰ 2022 ਤੱਕ ਦਾ ਸਮਾਂ ਦਿੱਤਾ ਹੈ। ਜਿਸ ਦੇ ਚੱਲਦੇ ਇਸ ਸਿੱਖ ਜੋੜੇ ਵੱਲੋਂ ਹੁਣ ਮਦਦ ਦੀ ਗੁਹਾਰ ਲਗਾਈ ਜਾ ਰਹੀ ਹੈ । ਉੱਥੇ ਹੀ ਖ਼ਾਲਸਾ ਏਡ ਦੇ ਵਲੰਟੀਅਰ ਗੁਰਿੰਦਰਜੀਤ ਸਿੰਘ ਜੱਸੜ ਨੇ ਆਪਣੇ ਸਾਥੀਆਂ ਅਤੇ ਹੋਰ ਧਾਰਮਿਕ ਸਮਾਜਕ ਜਥੇਬੰਦੀਆਂ ਦੇ ਸਹਿਯੋਗ ਨਾਲ ਪਟੀਸ਼ਨ ਦਾਇਰ ਕਰਨ ਤੋਂ ਦਸਤਖਤ ਮੁਹਿੰਮ ਵੀ ਚਲਾਈ ਹੈ । ਉੱਥੇ ਹੀ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਨਰਿੰਦਰ ਕੌਰ ਪੰਜਾਬ ਦੇ ਜ਼ਿਲ੍ਹਾ ਜਲੰਧਰ ਦੀ ਰਹਿਣ ਵਾਲੀ ਹੈ ਅਤੇ ਚੰਗੇ ਭਵਿੱਖ ਦਾ ਸੁਪਨਾ ਵੇਖਣ ਲਈ ਉਹ ਵਿਦੇਸ਼ੀ ਧਰਤੀ ਤੇ ਵਿਦਿਆਰਥੀ ਦੇ ਤੌਰ ਤੇ ਗਈ ਸੀ ।

ਇਸ ਦੌਰਾਨ ਉਸਦੀ ਮੁਲਾਕਾਤ ਵਿਕਰਮਜੀਤ ਸਿੰਘ ਦੇ ਨਾਲ ਹੋਈ ਤੇ ਦੋਹਾਂ ਦਾ ਦੋ ਹਜਾਰ ਅੱਠ ਦੇ ਵਿੱਚ ਵਿਆਹ ਹੋ ਗਿਆ । ਇਸ ਦੌਰਾਨ ਉਹ ਪੱਕੇ ਹੋਣ ਲਈ 2017 ਤੱਕ ਵਕੀਲਾਂ ਦੀ ਧੋਖਾਧੜੀ ਦਾ ਸ਼ਿਕਾਰ ਹੁੰਦੇ ਗਏ ਅਤੇ ਇਕ ਵਕੀਲ ਉਹਨਾਂ ਦੇ 30 ਹਜ਼ਾਰ ਡਾਲਰ ਲੈ ਕੇ ਫਰਾਰ ਹੋ ਗਿਆ।

ਜਿਸ ਦੇ ਚਲਦੇ ਹੁਣ ਪੀੜਤ ਜੋੜੇ ਵੱਲੋਂ ਮਦਦ ਦੀ ਗੁਹਾਰ ਲਗਾਉਂਦਿਆਂ ਹੋਇਆ ਆਖਿਆ ਜਾ ਰਿਹਾ ਹੈ ਉਨ੍ਹਾਂ ਨੇ ਆਸਟ੍ਰੇਲੀਆ ਵਿੱਚ ਰਹਿੰਦਿਆਂ ਸਰਕਾਰ ਨੂੰ ਪੂਰਾ ਟੈਕਸ ਦਿੱਤਾ ਤੇ ਕਦੇ ਵੀ ਗ਼ਲਤ ਜਾਂ ਸਮਾਜ ਵਿਰੋਧੀ ਕਿਸੇ ਵੀ ਕਾਰਵਾਈ ਵਿੱਚ ਹਿੱਸਾ ਨਹੀਂ ਲਿਆ , ਜਿਸ ਦੇ ਚਲਦੇ ਉਨ੍ਹਾਂ ਵੱਲੋਂ ਮੱਦਦ ਮੰਗੀ ਜਾ ਰਹੀ ਹੈ ।