ਆਸਟ੍ਰਲੀਆ ਚ ਪੰਜਾਬ ਦੀਆਂ 2 ਕੁੜੀਆਂ ਨੇ ਕਰਵਾਈ ਬੱਲੇ ਬੱਲੇ, ਹਰੇਕ ਪੰਜਾਬੀ ਕਰ ਰਿਹਾ ਮਾਣ ਮਹਿਸੂਸ

ਆਈ ਤਾਜ਼ਾ ਵੱਡੀ ਖਬਰ 

ਬਹੁਤ ਸਾਰੇ ਪੰਜਾਬੀਆਂ ਨੇ ਜਿੱਥੇ ਵੱਖ-ਵੱਖ ਦੇਸ਼ਾਂ ਦੇ ਵਿਚ ਜਾ ਕੇ ਆਪਣੀ ਮਿਹਨਤ ਅਤੇ ਹਿੰਮਤ ਸਦਕਾ ਆਪਣਾ ਇਕ ਵੱਖਰਾ ਮੁਕਾਮ ਹਾਸਲ ਕੀਤਾ ਗਿਆ ਹੈ ਉਥੇ ਹੀ ਅਜਿਹੇ ਲੋਕ ਬਹੁਤ ਸਾਰੇ ਲੋਕਾਂ ਲਈ ਪ੍ਰੇਰਨਾ ਸਰੋਤ ਬਣ ਜਾਂਦੇ ਹਨ। ਵਿਦੇਸ਼ਾਂ ਦੀ ਧਰਤੀ ਤੇ ਰਾਜਨੀਤਿਕ ਖੇਤਰ ਦੇ ਵਿੱਚ ਬਹੁਤ ਸਾਰੇ ਪੰਜਾਬੀਆਂ ਵੱਲੋਂ ਵੱਡੀਆਂ ਪੁਲਾਂਘਾਂ ਪੁੱਟੀਆਂ ਗਈਆਂ ਹਨ। ਹੁਣ ਆਸਟ੍ਰਲੀਆ ਚ ਪੰਜਾਬ ਦੀਆਂ 2 ਕੁੜੀਆਂ ਨੇ ਕਰਵਾਈ ਬੱਲੇ ਬੱਲੇ, ਹਰੇਕ ਪੰਜਾਬੀ ਕਰ ਰਿਹਾ ਮਾਣ ਮਹਿਸੂਸ , ਜਿਸ ਬਾਰੇ ਤਾਜ਼ਾ ਖਬਰ ਸਾਹਮਣੇ ਆਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਭਵਾਨੀਗੜ੍ਹ ਦੇ ਅਧੀਨ ਆਉਣ ਵਾਲੇ ਪਿੰਡ ਜਲਾਣ ਤੋਂ ਸਾਹਮਣੇ ਆਇਆ ਹੈ। ਜਿੱਥੇ ਇਸ ਪਿੰਡ ਦੀਆਂ ਦੋ ਨੂੰਹਾਂ ਨੇ ਆਸਟ੍ਰੇਲੀਆ ਵਿੱਚ ਪੰਜਾਬੀਆਂ ਦਾ ਸਿਰ ਫ਼ਖਰ ਨਾਲ ਉੱਚਾ ਕਰ ਦਿੱਤਾ ਹੈ। ਇਹ ਪਰਿਵਾਰ ਜਿੱਥੇ ਪਿਛਲੇ ਕਾਫੀ ਲੰਮੇ ਸਮੇਂ ਤੋਂ ਆਸਟਰੇਲੀਆ ਦੇ ਵਿਚ ਰਹਿ ਰਿਹਾ ਹੈ ਉਥੇ ਹੀ ਉਨ੍ਹਾਂ ਵੱਲੋਂ ਭਾਰੀ ਮਿਹਨਤ ਕਰਕੇ ਇਨਫੀਲਡ ਤੋਂ ਟੋਰੈਂਸ ਲੇਬਰ ਪਾਰਟੀ ਦੀ ਸਟੇਟ ਕਨਵੈਨਸ਼ਨ ਡੈਲੀਗੇਟ ਦੀ ਹੋਈ ਚੋਣ ‘ਚ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ।

ਦੱਸ ਦਈਏ ਕਿ ਇਸ ਪਿੰਡ ਦੇ ਰਹਿਣ ਵਾਲੇ ਕੇਵਲ ਸਿੰਘ ਜਲਾਣ ਦੀਆਂ ਦੋ ਨੂੰਹਾਂ ਨੇ ਇਹ ਜਿੱਤ ਆਸਟਰੇਲੀਆ ਦੇ ਵਿਚ ਵੱਖ-ਵੱਖ ਜਗ੍ਹਾ ਤੋਂ ਹਾਸਲ ਕੀਤੀ ਹੈ ਜਿਨ੍ਹਾਂ ਵਿਚ ਬੀਬਾ ਸਿਮਰਜੀਤ ਕੌਰ ਤੂਰ ਐਡੀਲੇਡ ਸਾਊਥ ਆਸਟ੍ਰੇਲੀਆ ਤੋਂ ਅਤੇ ਬੀਬਾ ਸਮਿੰਦਰ ਕੌਰ ਤੂਰ ਨੇ ਇਨਫੀਲਡ ਤੋਂ ਇਹ ਜਿੱਤ ਹਾਸਲ ਕੀਤੀ ਹੈ। ਉਨ੍ਹਾਂ ਦੋਹਾਂ ਨੂੰ ਉਹਨਾਂ ਦੀ ਜਿੱਤ ਤੇ ਰੱਸਲ ਵਾਟਲੇ ਮੈਂਬਰ ਲੈਜਿਸਲੇਟਿਵ ਕੌਂਸਲ ਅਤੇ ਕੁਮਾਰ ਮੋਨਿਕਾ ਵਲੋਂ ਵਧਾਈ ਦਿੱਤੀ ਗਈ। ਦੱਸ ਦਈਏ ਕਿ ਇਹ ਪਰਿਵਾਰ ਜਿਥੇ ਸੰਗਰੂਰ ਦੇ ਨਾਲ ਸਬੰਧਤ ਹੈ ਉਥੇ ਹੀ ਉਨ੍ਹਾਂ ਦੀ ਇਸ ਜਿੱਤ ਦੇ ਨਾਲ ਆਸਟ੍ਰੇਲੀਆ ਵਿੱਚ ਵਸਦੇ ਪੰਜਾਬੀ ਭਾਈਚਾਰੇ ਵਿੱਚ ਖ਼ੁਸ਼ੀ ਦੀ ਲਹਿਰ ਦੇਖੀ ਜਾ ਰਹੀ ਹੈ।

ਉਨ੍ਹਾਂ ਦੀ ਜਿੱਤ ਦੀ ਖਬਰ ਮਿਲਦੇ ਹੀ ਪਿੰਡ ਜਲਾਣ ‘ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਪਿੰਡ ਵਾਸੀਆਂ ਵੱਲੋਂ ਲਗਾਤਾਰ ਉਨ੍ਹਾਂ ਦੇ ਘਰ ਜਾ ਕੇ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਇਸ ਸਭ ਬਾਰੇ ਜਾਣਕਾਰੀ ਦਿੰਦੇ ਹੋਏ ਕੇਵਲ ਸਿੰਘ ਤੂਰ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਅਤੇ ਨੂੰਹਾਂ ਲੰਮੇ ਸਮੇਂ ਤੋਂ ਹੀ ਆਸਟ੍ਰੇਲੀਆ ‘ਚ ਰਹਿੰਦੇ ਹਨ ਤੇ ਉੱਥੇ ਪੀ. ਆਰ. ਹਨ।