ਆਈ ਤਾਜ਼ਾ ਵੱਡੀ ਖਬਰ
ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਖ਼ਾਤਰ ਜਿਸ ਤਰ੍ਹਾਂ ਦਿੱਲੀ ਵਿਚ ਬੈਠ ਕੇ ਸੰਘਰਸ਼ ਕੀਤਾ ਗਿਆ। ਦਿੱਲੀ ਦੀਆਂ ਬਰੂਹਾਂ ਤੇ ਕਿਸਾਨਾਂ ਨੇ ਇਕ ਸਾਲ ਤੋਂ ਲੰਬਾ ਸਮਾਂ ਸੰਘਰਸ਼ ਚਲਾਇਆ । ਕੇਂਦਰ ਸਰਕਾਰ ਦੀਆਂ ਜੜ੍ਹਾਂ ਹਿਲਾ ਕੇ ਅਤੇ ਆਪਣੀਆਂ ਮੰਗਾਂ ਮਨਵਾਉਣ ਤੋਂ ਬਾਅਦ ਕਿਸਾਨਾਂ ਵੱਲੋਂ ਦਿੱਲੀ ਦੀਆਂ ਬਰੂਹਾਂ ਤੋਂ ਆਪਣਾ ਧਰਨਾ ਚੁੱਕਿਆ ਗਿਆ । ਜਿਸ ਦੌਰਾਨ ਕਈ ਕਿਸਾਨ ਵੀ ਸ਼ਹੀਦ ਹੋਏ , ਇਸੇ ਕਿਸਾਨੀ ਅੰਦੋਲਨ ਨੂੰ ਲੈ ਕੇ ਦਿੱਲੀ ਦੇ ਮੁੱਖ ਮੰਤਰੀ ਤੇ ਆਪ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਇੱਕ ਅਜਿਹਾ ਬਿਆਨ ਦਿੱਤਾ ਗਿਆ ਜਿਸ ਦੀ ਚਰਚਾ ਸਾਰੇ ਪਾਸੇ ਤੇਜ਼ੀ ਨਾਲ ਛਿੜ ਚੁੱਕੀ ਹੈ ।
ਦਰਅਸਲ ਚੰਡੀਗੜ੍ਹ ਵਿਖੇ ਇਕ ਪ੍ਰੋਗਰਾਮ ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਸਾਨੀ ਅੰਦੋਲਨ ਨੂੰ ਯਾਦ ਕਰਦਿਆਂ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਸਰਕਾਰ ਚਾਹੁੰਦੀ ਸੀ ਕਿ ਦਿੱਲੀ ਦੇ ਸਟੇਡੀਅਮਾਂ ਨੂੰ ਅਸਥਾਈ ਜੇਲ੍ਹ ਵਿੱਚ ਤਬਦੀਲ ਕਰ ਦਿੱਤਾ ਜਾਵੇ ਤਾਂ ਜੋ ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਦਿੱਲੀ ਵਿੱਚ ਮਾਰਚ ਕਰਨ ਵਾਲੇ ਕਿਸਾਨਾਂ ਨੂੰ ਡਕ ਕੇ ਅੰਦਰ ਕਰ ਦਿੱਤਾ ਜਾ ਸਕੇ । ਅੱਗੇ ਉਨ੍ਹਾਂ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਵੀ ਇਕ ਅੰਦੋਲਨ ਅੰਨਾ ਅੰਦੋਲਨ ਤੋਂ ਉੱਭਰ ਕੇ ਹੀ ਆਇਆ ਹਾਂ, ਉਸ ਵੇਲੇ ਸਾਡੇ ਨਾਲ ਅਜਿਹਾ ਹੀ ਕੀਤਾ ਗਿਆ ਸੀ, ਸਾਨੂੰ ਸਟੇਡੀਅਮ ਵਿਚ ਰੱਖਦੇ ਸਨ ।
ਮੈਂ ਵੀ ਕਈ ਦਿਨਾਂ ਤਕ ਸਟੇਡੀਅਮ ਵਿੱਚ ਹੀ ਰਿਹਾ ਮੈਂ ਸਮਝ ਗਿਆ ਸੀ ਕਿ ਕਿਸਾਨ ਅੰਦੋਲਨ ਨੂੰ ਖਤਮ ਕਰਨ ਦੇ ਲਈ ਇਹ ਇੱਕ ਚਾਲ ਸਰਕਾਰ ਦੇ ਵੱਲੋਂ ਖੇਡੀ ਜਾ ਰਹੀ ਹੈ । ਉਨ੍ਹਾਂ ਕਿਹਾ ਕਿ ਜੇ ਦਿੱਲੀ ਵਿੱਚ ਦਾਖ਼ਲ ਹੋਣ ਵਾਲੇ ਕਿਸਾਨਾ ਨੂੰ ਸਟੇਡੀਅਮ ਵਿੱਚ ਡੀਟੇਨ ਕਰ ਲਿਆ ਗਿਆ ਹੁੰਦਾ ਤਾਂ ਕਿਸਾਨ ਅੰਦੋਲਨ ਅੱਖ ਸਟੇਡੀਅਮ ਤੱਕ ਹੀ ਸੀਮਤ ਰਹਿ ਜਾਂਦਾ, ਪਰ ਅਸੀਂ ਅਜਿਹਾ ਕਰਨ ਤੋਂ ਨਾਹ ਕਰ ਦਿੱਤੀ ਅਤੇ ਅਸੀਂ ਸਾਫ ਤੌਰ ਤੇ ਕਹਿ ਦਿੱਤਾ ਕਿ ਅਸੀਂ ਆਪਣੇ ਸਟੇਡੀਅਮਾਂ ਨੂੰ ਜੇਲ੍ਹ ਵਿੱਚ ਨਹੀਂ ਬਦਲਾਂਗੇ ।
ਇੰਨਾ ਹੀ ਨਹੀਂ ਸਗੋਂ ੳੁਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਇਕਦਮ ਗੁੱਸੇ ਦੇ ਵਿੱਚ ਸੀ, ਪਰ ਅਸੀਂ ਕਿਸਾਨਾਂ ਨਾਲ ਖੜ੍ਹੇ ਰਹੇ ਤੇ ਕਿਸਾਨਾਂ ਦੀਆਂ ਸਹੂਲਤਾਂ ਦੇ ਲਈ ਅਸੀਂ ਹਮੇਸ਼ਾ ਉਨ੍ਹਾਂ ਨਾਲ ਮੋਢੇ ਨਾਲ ਮੋਢਾ ਜੋਡ਼ ਕੇ ਕਾਰਜ ਕੀਤੇ ।
Previous Postਪੰਜਾਬ ਚ ਵਾਪਰਿਆ ਭਿਆਨਕ ਦਰਦਨਾਕ ਹਾਦਸਾ, ਪਤੀ ਪਤਨੀ ਦੀ ਹੋਈ ਮੌਤ- ਵਾਹਨ ਦੇ ਉੱਡੇ ਪਰਖਚੇ
Next Postਸਾਬਕਾ ਕ੍ਰਿਕਟ ਕਪਤਾਨ ਕਪਿਲ ਦੇਵ ਬਾਰੇ ਆਈ ਵੱਡੀ ਤਾਜਾ ਖਬਰ, ਸਾਰੇ ਪਾਸੇ ਹੋ ਗਈ ਚਰਚਾ