ਆਪਣੇ ਕੋਲ ਲਿਖ ਕੇ ਰੱਖ ਲਵੋ ਇਹ ਫੋਨ ਨੰਬਰ ਆਵੇਗਾ ਕੰਮ – ਸਰਕਾਰ ਵਲੋਂ ਜਾਰੀ ਹੋਇਆ ਫੁਰਮਾਨ

ਆਈ ਤਾਜਾ ਵੱਡੀ ਖਬਰ

ਕਰੋਨਾ ਦੇ ਚੱਲਦਿਆਂ ਬਹੁਤ ਸਾਰੇ ਲੋਕਾਂ ਨੂੰ ਕਾਫੀ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਤਾਲਾਬੰਦੀ ਦੇ ਦੌਰਾਨ ਜ਼ਰੂਰੀ ਸਮਾਨ ਲੈਣ ਵਿਚ ਕਾਫੀ ਦਿੱਕਤ ਆ ਰਹੀ ਸੀ। ਭਾਰਤ ਵਿੱਚ ਇਸ ਤਾਲਾਬੰਦੀ ਦੇ ਦੌਰਾਨ ਦੁਕਾਨਾਂ ਅਤੇ ਡਿਪਾਰਟਮੈਂਟ ਸਟੋਰਾਂ ਤੇ ਪਈਆਂ ਬਹੁਤ ਸਾਰੀਆਂ ਚੀਜ਼ਾਂ ਐਕਸਪਾਇਰ ਹੋ ਗਈਆਂ ਸਨ ਅਤੇ ਦੁਕਾਨਦਾਰਾਂ ਵੱਲੋਂ ਇਨ੍ਹਾਂ ਨੂੰ ਸੁੱਟ ਦਿੱਤਾ ਗਿਆ ਜਿਸ ਕਾਰਨ ਉਨ੍ਹਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਝੱਲਣਾ ਪਿਆ। ਕਰੋਨਾ ਪ੍ਰੋਟੋਕੋਲ ਦੀ ਪਾਲਣਾ ਕਰਨ ਲਈ ਦੁਕਾਨਦਾਰਾਂ ਨੂੰ ਦੁਕਾਨਾਂ ਵੀ ਜਲਦੀ ਬੰਦ ਕਰਨੀਆਂ ਪੈ ਰਹੀਆਂ ਸਨ ਜਿਸ ਕਾਰਨ ਉਨ੍ਹਾਂ ਨੂੰ ਆਰਥਿਕ ਮੰਦੀ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ।

ਫੂਡ ਅਤੇ ਸਟੇਟ ਡਿਪਾਰਟਮੈਂਟ ਵੱਲੋਂ ਸਾਰੀਆਂ ਦੁਕਾਨਾਂ ਦੀਆਂ ਜਾਂਚਾਂ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਕਿਸੇ ਵੀ ਕਿਸਮ ਦੇ ਐਕਸਪਾਇਰੀ ਖਾਣੇ ਨੂੰ ਲੋਕਾਂ ਤੱਕ ਪਹੁੰਚਣ ਤੋ ਰੋਕਿਆ ਜਾ ਸਕੇ। ਨਵੀਂ ਦਿੱਲੀ ਤੋਂ ਇਹਨਾਂ ਐਕਸਪਾਇਰੀ ਸਮਾਨਾ ਨਾਲ ਜੁੜੀ ਇਕ ਵੱਡੀ ਤਾਜਾ ਜਾਣਕਾਰੀ ਮੁਹਾਈਆ ਕੀਤੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਐਕਸਪਾਇਰੀ ਫੂਡ ਵੇਚਣ ਵਾਲੇ ਦੁਕਾਨਦਾਰਾਂ ਤੇ ਕਾਰਵਾਈ ਕੀਤੇ ਜਾਣ ਨੂੰ ਲੈ ਕੇ ਫੂਡ ਅਤੇ ਸੇਫਟੀ ਡਿਪਾਰਟਮੈਂਟ ਵੱਲੋਂ ਗਾਹਕਾਂ ਲਈ ਸ਼ਿਕਾਇਤ ਦਰਜ ਕਰਵਾਉਣ ਲਈ ਨੰਬਰ ਜਾਰੀ ਕੀਤੇ ਗਏ ਹਨ।

ਗਾਹਕ ਐਕਸਪਾਇਰੀ ਖਾਣਾ ਰੱਖਣ ਵਾਲੇ ਦੁਕਾਨਦਾਰ ਡੀਲਰ ਜਾਂ ਸੇਵਾ ਪ੍ਰਦਾਤਾ ਦੀ ਸ਼ਿਕਾਇਤ 14404 ਜਾ 1800114000 ਨੰਬਰ ਤੇ ਕਰ ਸਕਨਗੇ, ਜਾਂ ਫਿਰ 8130009809 ਤੇ ਮੈਸੇਜ ਕਰਨ ਤੋਂ ਬਾਅਦ ਇਸ ਨੰਬਰ ਤੋਂ ਤੁਹਾਨੂੰ ਕਾਲ ਆਵੇਗੀ ਜਿਸ ਤੇ ਤੁਸੀਂ ਸ਼ਿਕਾਇਤ ਦਰਜ ਕਰ ਸਕਦੇ ਹੋ। ਜੇਕਰ ਤੁਸੀਂ ਆਨਲਾਈਨ ਸ਼ਿਕਾਇਤ ਦਰਜ਼ ਕਰਵਾਉਣਾ ਚਾਹੁੰਦੇ ਹੋ ਤਾਂ consumerhelping.gov.in ਵੈਬਸਾਈਟ ਤੇ ਜਾ ਕੇ ਸ਼ਿਕਾਇਤ ਕਰ ਸਕਦੇ ਹੋ। ਕਿਸੇ ਵੀ ਦੁਕਾਨਦਾਰ ਦੀ ਸ਼ਿਕਾਇਤ ਕਰਦੇ ਹੋਏ ਤੁਹਾਨੂੰ ਦੁਕਾਨਦਾਰ ਦੀ ਪੂਰੀ ਜਾਣਕਾਰੀ ਜਿਸ ਵਿੱਚ ਉਸ ਦਾ ਨਾਂ, ਪਤਾ ਅਤੇ ਸ਼ਿਕਾਇਤ ਸਬੰਧੀ ਜ਼ਰੂਰੀ ਦਸਤਾਵੇਜ਼ ਮੁਹਾਇਆ ਕਰਵਾਉਣੇ ਪੈਣਗੇ।

ਲਾਕਡਾਊਨ ਵਿਚ ਹੋਈ ਸਮਾਨ ਦੀ ਕਮੀ ਕਾਰਨ ਦੁਕਾਨਦਾਰਾਂ ਵੱਲੋਂ ਐਕਸਪਾਇਰੀ ਸਮਾਨ ਵੇਚਿਆ ਜਾ ਰਿਹਾ ਸੀ ਜਿਸ ਕਾਰਨ ਲੋਕਾਂ ਦੀ ਸਿਹਤ ਵਿਗੜਨੀ ਸ਼ੁਰੂ ਹੋ ਗਈ ਅਤੇ ਫੂਡ ਤੇ ਸੈਫਟੀ ਡਿਪਾਰਟਮੈਂਟ ਨੂੰ ਇਨ੍ਹਾਂ ਐਕਸਪਾਇਰੀ ਖਾਣਿਆਂ ਬਾਰੇ ਸੂਚਨਾ ਮਿਲਣ ਤੇ ਛਾਪਾਮਾਰੀ ਕੀਤੀ ਗਈ ਜਿਸ ਦੌਰਾਨ 3 ਐਕਸਪਾਇਰ ਕੋਲਡਰਿੰਕ ਬਰਾਮਦ ਕੀਤੀਆਂ ਗਈਆਂ ਅਤੇ ਦੁਕਾਨਦਾਰ ਖ਼ਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਹੈ।