ਆਪਣੇ ਅੱਤ ਬਿਜੀ ਸ਼ਡਿਊਲ ਚੋਂ ਸਮਾਂ ਕੱਢ ਚੰਨੀ ਪਹੁੰਚੇ ਗਾਇਕ ਗਿੱਪੀ ਗਰੇਵਾਲ ਦੇ ਪੁੱਤ ਦੀ ਲੋਹੜੀ ਚ ਦੇਖੋ ਤਸਵੀਰਾਂ

ਆਈ ਤਾਜਾ ਵੱਡੀ ਖਬਰ 

ਪੰਜਾਬ ਵਿੱਚ ਜਿਥੇ ਕਰੋਨਾ ਦੇ ਵਧ ਰਹੇ ਕੇਸਾਂ ਨੂੰ ਦੇਖਦੇ ਹੋਏ ਸੂਬਾ ਸਰਕਾਰ ਵੀ ਚਿੰਤਾ ਵਿਚ ਨਜ਼ਰ ਆ ਰਹੀ ਹੈ ਅਤੇ ਸਖ਼ਤ ਪਾਬੰਦੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ। ਕੱਲ ਜਿਥੇ ਪਟਿਆਲਾ ਦੇ ਵਿਚ ਮੈਡੀਕਲ ਕਾਲਜ ਦੇ ਵਿੱਚ ਸੌ ਦੇ ਕਰੀਬ ਵਿਦਿਆਰਥੀ ਕਰੋਨਾ ਦੀ ਚਪੇਟ ਵਿਚ ਆ ਗਏ ਸਨ ਅਤੇ ਇਸ ਤੋਂ ਪਹਿਲਾਂ ਥਾਪਰ ਯੂਨੀਵਰਸਿਟੀ ਵਿੱਚ ਬਹੁਤ ਸਾਰੇ ਸਟੂਡੈਟਸ ਕਰੋਨਾ ਦੀ ਚਪੇਟ ਵਿਚ ਆਏ ਹੋਏ ਹਨ। ਜਿਸ ਨੂੰ ਦੇਖਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਹੰਗਾਮੀ ਮੀਟਿੰਗ ਬੁਲਾਈ ਗਈ ਸੀ। ਜਿਸ ਵਿੱਚ ਕਈ ਅਹਿਮ ਫੈਸਲੇ ਲਏ ਗਏ ਹਨ ਉਥੇ ਹੀ ਸਿਆਸੀ ਮਾਹੌਲ ਹੋਣ ਦੇ ਕਾਰਨ ਚੋਣਾਂ ਦੀਆਂ ਤਿਆਰੀਆਂ ਵੀ ਕੀਤੀਆਂ ਜਾ ਰਹੀਆਂ ਹਨ। ਕਿਉਂਕਿ ਹੁਣ ਪੰਜਾਬ ਵਿਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਜਿਸ ਕਾਰਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕਈ ਸਾਰੀਆਂ ਜਿੰਮੇਵਾਰੀਆਂ ਨਾਲ ਘਿਰੇ ਹੋਏ ਹਨ।

ਹੁਣ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਪਣੇ ਬਿਜ਼ੀ ਸ਼ੈਡਿਊਲ ਵਿੱਚੋਂ ਸਮਾਂ ਕੱਢ ਕੇ ਗਿੱਪੀ ਗਰੇਵਾਲ ਦੇ ਪੁੱਤਰ ਦੀ ਲੋਹੜੀ ਵਿੱਚ ਪਹੁੰਚੇ ਹਨ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜਿੱਥੇ ਕਾਫੀ ਰੁਝੇਵਿਆਂ ਭਰੇ ਦੌਰ ਵਿਚੋਂ ਗੁਜ਼ਰ ਰਹੇ ਹਨ। ਉਥੇ ਹੀ ਪੰਜਾਬੀ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਵੱਲੋਂ ਜਿੱਥੇ ਆਪਣੇ ਛੋਟੇ ਪੁੱਤਰ ਗੁਰਬਾਜ ਗਰੇਵਾਲ ਦੀ ਲੋਹੜੀ ਦਾ ਜਸ਼ਨ ਮਨਾਇਆ ਉਥੇ ਹੀ 2 ਜਨਵਰੀ ਨੂੰ ਆਪਣਾ 39 ਵਾਂ ਜਨਮ ਦਿਨ ਮਨਾਇਆ। ਇਸ ਮੌਕੇ ਤੇ ਜਿਥੇ ਫ਼ਿਲਮ ਜਗਤ ਅਤੇ ਸੰਗੀਤ ਜਗਤ ਨਾਲ ਜੁੜੀਆਂ ਹੋਈਆਂ ਸਾਰੀਆਂ ਪ੍ਰਮੁੱਖ ਹਸਤੀਆ ਇਸ ਜਸ਼ਨ ਦੇ ਮੌਕੇ ਤੇ ਪਹੁੰਚੀਆ ਹੋਈਆਂ ਸਨ ।

ਉਥੇ ਹੀ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਆਪਣੇ ਰੁਝੇਵਿਆਂ ਭਰੇ ਸਮੇਂ ਵਿਚੋਂ ਕੁਝ ਸਮਾਂ ਕੱਢ ਕੇ ਸ਼ਾਮਲ ਹੋਏ। ਸੋਸ਼ਲ ਮੀਡੀਆ ਉਪਰ ਉਹਨਾਂ ਦੀਆਂ ਬਹੁਤ ਸਾਰੀਆਂ ਤਸਵੀਰਾਂ ਵੀ ਵਾਇਰਲ ਹੋ ਰਹੀਆਂ ਹਨ । ਇਸ ਤੋਂ ਇਲਾਵਾ ਵੱਖ-ਵੱਖ ਗਾਇਕਾਂ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇਸ ਪ੍ਰੋਗਰਾਮ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ। ਜਿੱਥੇ ਜਸਬੀਰ ਜੱਸੀ ਵੱਲੋਂ ਗੀਤ ਗਾਏ ਗਏ ਅਤੇ ਲੋਕਾਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ।

ਬਹੁਤ ਸਾਰੇ ਗਾਇਕਾਂ ਵੱਲੋਂ ਕੁਝ ਗੀਤਾਂ ਦੇ ਨਾਲ ਹਾਜ਼ਰੀ ਲਗਵਾਈ ਗਈ ਜਿਨ੍ਹਾਂ ਵਿੱਚ ਕੁਲਵਿੰਦਰ ਬਿੱਲਾ, ਗੁਰਦਾਸ ਮਾਨ, ਵੱਲੋਂ ਵੀ ਵੀਡਿਓ ਸਾਂਝੇ ਕੀਤੇ ਗਏ। ਅਲਾਪ ਸਿਕੰਦਰ ਵੱਲੋਂ ਵੀ ਆਪਣੇ ਪਿਤਾ ਦਾ ਗੀਤ ਗਾ ਕੇ ਸਭ ਨੂੰ ਨੱਚਣ ਲਾ ਦਿੱਤਾ। ਗਿੱਪੀ ਗਰੇਵਾਲ ਦੇ ਇਸ ਜਸ਼ਨ ਵਿੱਚ ਅਮ੍ਰਿਤ ਮਾਨ, ਸ਼ਿਵਜੋਤ, ਅਮਰਨੂਰੀ, ਜਸਵੀਰ ਜੱਸੀ, ਗੋਲਡੀ, ਪ੍ਰੇਮ ਢਿੱਲੋਂ, ਸੱਤਾ, ਅਲਾਪ ਸਿਕੰਦਰ, ਸਿਧੂ ਮੁਸੇ ਵਾਲਾ, ਗੁਰਦਾਸ ਮਾਨ, ਜੋਰਡਨ ਸੰਧੂ, ਸੁਨੰਦਾ ਸ਼ਰਮਾ, ਐਮੀ ਵਿਰਕ, ਕੁਲਵਿੰਦਰ ਬਿੱਲਾ ਅਤੇ ਹੋਰ ਬਹੁਤ ਸਾਰੀਆਂ ਸਖ਼ਸ਼ੀਅਤਾਂ ਸ਼ਾਮਲ ਸਨ।