ਆਧਾਰ ਕਾਰਡ ਵਾਲੇ ਹੋ ਜਾਵੋ ਸਾਵਧਾਨ, 5 ਸਾਲ ਆ ਕੰਮ ਨਾ ਕੀਤਾ ਤਾਂ ਹੋ ਜਾਵੇਗਾ ਬੰਦ

ਆਈ ਤਾਜਾ ਵੱਡੀ ਖਬਰ 

ਦੇਸ਼ ਅੰਦਰ ਲੋਕਾਂ ਵਾਸਤੇ ਸਰਕਾਰ ਵੱਲੋਂ ਬਹੁਤ ਸਾਰੀਆਂ ਸਹੂਲਤਾਂ ਜਾਰੀ ਕੀਤੀਆਂ ਜਾਂਦੀਆਂ ਹਨ ਉਸ ਵਾਸਤੇ ਬਹੁਤ ਸਾਰੇ ਪਹਿਚਾਣ ਪੱਤਰ ਵੀ ਜਾਰੀ ਕੀਤੇ ਜਾਂਦੇ ਹਨ,ਜਾਰੀ ਕੀਤੇ ਗਏ ਇਨ੍ਹਾਂ ਪਹਿਚਾਣ ਪੱਤਰਾਂ ਦੀ ਲੋਕਾਂ ਨੂੰ ਬਹੁਤ ਜਗ੍ਹਾ ਤੇ ਜ਼ਰੂਰਤ ਪੈਂਦੀ ਹੈ ਅਤੇ ਜਿਸ ਦੇ ਜ਼ਰੀਏ ਉਨ੍ਹਾਂ ਦੇ ਬਹੁਤ ਸਾਰੇ ਜ਼ਰੂਰਤ ਦੇ ਕੰਮ ਵੀ ਹੁੰਦੇ ਹਨ। ਇਹ ਪਹਿਚਾਣ ਪੱਤਰ ਜਿੱਥੇ ਜ਼ਿੰਦਗੀ ਦੇ ਵਿੱਚ ਅਹਿਮ ਸਥਾਨ ਰੱਖਦੇ ਹਨ। ਇਹ ਪਹਿਚਾਣ ਪੱਤਰ ਜਿੱਥੇ ਇਨਸਾਨ ਦੀ ਇੱਕ ਅਜਿਹੀ ਪਹਿਚਾਣ ਬਣ ਜਾਂਦੇ ਹਨ ਜਿਸ ਦੀ ਦੇਸ਼ ਅੰਦਰ ਕਿਤੇ ਵੀ ਵਰਤੋਂ ਕੀਤੀ ਜਾ ਸਕਦੀ ਹੈ ਅਤੇ ਅਧਾਰ ਕਾਰਡ ਦੇ ਜ਼ਰੀਏ ਇਨਸਾਨ ਦੀ ਪਹਿਚਾਣ ਵੀ ਹੋ ਸਕਦੀ ਹੈ।

ਸਰਕਾਰ ਵੱਲੋਂ ਲਾਗੂ ਕੀਤੇ ਗਏ ਇਹ ਅਧਾਰ ਕਾਰਡ ਜਿਥੇ ਹੁਣ ਬਹੁਤ ਜਗ੍ਹਾ ਤੇ ਜ਼ਰੂਰੀ ਸਮਝੇ ਜਾਂਦੇ ਹਨ। ਉੱਥੇ ਹੀ ਇਨ੍ਹਾਂ ਵਿੱਚ ਸਰਕਾਰ ਵੱਲੋਂ ਸਮੇਂ ਸਮੇਂ ਤੇ ਤਬਦੀਲੀਆਂ ਵੀ ਕੀਤੀਆਂ ਜਾਂਦੀਆਂ ਹਨ ਤਾਂ ਜੋ ਲੋਕਾਂ ਨੂੰ ਦਰਪੇਸ਼ ਆਉਣ ਵਾਲੀਆਂ ਮੁਸ਼ਕਲਾਂ ਨੂੰ ਹੱਲ ਕੀਤਾ ਜਾ ਸਕੇ। ਜਿਸ ਸਬੰਧੀ ਲੋਕਾਂ ਨੂੰ ਵੀ ਜਾਣਕਾਰੀ ਮੁਹਇਆ ਕਰਵਾਈ ਜਾਂਦੀ ਹੈ। ਹੁਣ ਆਧਾਰ ਕਾਰਡ ਵਾਲਿਆਂ ਵਾਸਤੇ ਇਹ ਜ਼ਰੂਰੀ ਸੂਚਨਾ ਹੈ ਜਿਥੇ ਪੰਜ ਸਾਲ ਵਿੱਚ ਇਹ ਕੰਮ ਨਾ ਕੀਤੇ ਜਾਣ ਤੇ ਇਹ ਬੰਦ ਹੋ ਜਾਵੇਗਾ। ਪ੍ਰਾਪਤ ਜਾਣਕਾਰੀ ਅਨੁਸਾਰ ਆਧਾਰ ਕਾਰਡ ਦੀ ਵਰਤੋਂ ਸਬੰਧੀ ਹੁਣ ਕੇਂਦਰ ਸਰਕਾਰ ਵੱਲੋਂ ਕੁਝ ਨਿਯਮ ਲਾਗੂ ਕੀਤੇ ਗਏ ਹਨ।

ਜਿੱਥੇ ਸਰਕਾਰ ਵੱਲੋਂ ਇਸ ਨੂੰ ਵਧੇਰੇ ਸੁਵਿਧਾਜਨਕ ਬਣਾਉਣ ਵਾਸਤੇ ਇਸ ਵਿੱਚ ਕੁੱਝ ਸੋਧ ਕੀਤੀਆਂ ਗਈਆਂ ਹਨ ਉਥੇ ਹੀ ਦੱਸਿਆ ਗਿਆ ਹੈ ਕਿ ਅਗਰ ਕਿਸੇ ਵੀ ਵਿਅਕਤੀ ਵੱਲੋਂ ਆਪਣੇ ਆਧਾਰ ਕਾਰਡ 5 ਸਾਲਾਂ ਵਿੱਚ ਕਿਤੇ ਵੀ ਵਰਤੋਂ ਨਹੀਂ ਕੀਤੀ ਗਈ ਅਤੇ ਇਸ ਨੂੰ ਅਪਡੇਟ ਨਹੀਂ ਕੀਤਾ ਗਿਆ, ਤਾਂ ਇਸ ਨੂੰ ਬੰਦ ਕਰ ਦਿੱਤਾ ਜਾਵੇਗਾ। ਅਗਰ ਕੋਈ ਵੀ ਅਜੇਹਾ ਆਧਾਰ ਕਾਰਡ ਧਾਰਕ ਅਗਰ ਇਸ ਦੀ ਵਰਤੋਂ ਨਹੀਂ ਕਰਦਾ ਤਾਂ ਉਸ ਨੂੰ ਕਿਤੇ ਵੀ ਇਸ ਆਧਾਰ ਦੀ ਵੱਖ ਵੱਖ ਥਾਵਾਂ ਤੇ ਉਹ ਵੈਰੀਫਿਕੇਸ਼ਨ ਲਈ OTP ਵੀ ਜਾਰੀ ਨਹੀਂ ਕੀਤੀ ਜਾ ਸਕੇਗੀ। ਕਿਸੇ ਵੱਲੋਂ ਵੀ ਆਪਣੇ ਆਧਾਰ ਕਾਰਡ ਨੂੰ ਕਿਸੇ ਸਹੂਲਤ ਨਾਲ ਲਿੰਕ ਨਹੀਂ ਕੀਤਾ ਜਾਂਦਾ ਤਾਂ ਉਸ ਨੂੰ ਇਹ ਸਭ ਕੁਝ ਸਹਿਣ ਕਰਨਾ ਪੈ ਸਕਦਾ ਹੈ।

70 ਸਾਲ ਤੋਂ ਵੱਧ ਉਮਰ ਦੇ ਲੋਕਾਂ ਦੇ ਅਧਾਰ ਕਾਰਡ ਅਪਡੇਟ ਕਰਨਾ ਜ਼ਰੂਰੀ ਨਹੀਂ ਹੋਵੇਗਾ। ਜਦ ਕਿ ਇਸ ਤੋਂ ਘੱਟ ਉਮਰ ਅਤੇ ਪੰਜ ਸਾਲ ਤੋਂ ਉੱਪਰ ਦੇ ਬੱਚਿਆਂ ਦੇ ਅਧਾਰ ਕਾਰਡ ਵਿੱਚ ਅਪਡੇਟ ਕਰਨਾ ਜ਼ਰੂਰੀ ਕੀਤਾ ਗਿਆ ਹੈ। ਉੱਥੇ ਹੀ 5 ਸਾਲ ਤੱਕ ਦੇ ਬੱਚਿਆਂ ਦੇ ਫਿੰਗਰ ਪ੍ਰਿੰਟ ਨੂੰ ਵੀ ਸਕੈਨ ਨਹੀਂ ਕੀਤਾ ਜਾਦਾ।