ਤਾਜਾ ਵੱਡੀ ਖਬਰ
ਕੁਝ ਲੋਕਾਂ ਵੱਲੋਂ ਕੀਤੀ ਗਈ ਸਖਤ ਮਿਹਨਤ ਅਜਿਹੇ ਰਿਕਾਰਡ ਪੈਦਾ ਕਰ ਦਿੰਦੀ ਹੈ ਜਿਸ ਨੂੰ ਕਦੇ ਵੀ ਦੁਨੀਆ ਭੁੱਲ ਨਹੀ ਸਕਦੀ। ਅੱਜਕਲ ਬਹੁਤ ਸਾਰੇ ਅਜਿਹੇ ਲੋਕ ਹਨ ਜਿਨ੍ਹਾਂ ਨੇ ਆਪਣੀ ਮਿਹਨਤ ਦੇ ਸਦਕਾ ਦੁਨੀਆਂ ਵਿੱਚ ਆਪਣਾ ਇਕ ਵੱਖਰਾ ਮੁਕਾਮ ਹਾਸਲ ਕੀਤਾ ਹੈ। ਚਾਹੇ ਉਹ ਸੰਗੀਤ ਜਗਤ , ਫਿਲਮ ਜਗਤ , ਖੇਡ ਜਗਤ, ਜਾਂ ਰਾਜਨੀਤਿਕ ਜਗਤ ਹੋਵੇ। ਹਰ ਖੇਤਰ ਦੇ ਵਿੱਚ ਅਜਿਹੀਆਂ ਬਹੁਤ ਸਾਰੀਆਂ ਸਖਸ਼ੀਅਤਾ ਹਨ ਜੋ ਹੋਰ ਲੋਕਾਂ ਲਈ ਵੀ ਪ੍ਰੇਰਨਾ ਸਰੋਤ ਹਨ। ਖੇਡ ਜਗਤ ਦੀ ਗੱਲ ਕੀਤੀ ਜਾਵੇ ਤਾਂ ਅਜਿਹੇ ਬਹੁਤ ਸਾਰੇ ਖਿਡਾਰੀ ਹਨ ਜਿਨ੍ਹਾਂ ਨੇ ਆਪਣੇ ਖੇਡ ਦੇ ਪ੍ਰਦਰਸ਼ਨ ਨਾਲ ਬਹੁਤ ਸਾਰੇ ਲੋਕਾਂ ਨੂੰ ਆਪਣੇ ਪ੍ਰਸ਼ੰਸਕ ਬਣਾ ਕੇ ਰੱਖਿਆ ਹੋਇਆ ਹੈ।
ਉਥੇ ਹੀ ਇਹ ਅਜਿਹੀਆਂ ਸਖਸ਼ੀਅਤਾਂ ਹਨ ,ਜਿਨ੍ਹਾਂ ਦਾ ਬੱਚਾ ਬੱਚਾ ਦੀਵਾਨਾ ਹੈ। ਜਿਨ੍ਹਾਂ ਨੇ ਖੇਡ ਦੇ ਵਿੱਚ ਅਜਿਹੇ ਮੋਰਚੇ ਮਾਰੇ ਹਨ ਜਿਨ੍ਹਾਂ ਦੀ ਚਰਚਾ ਹਰ ਪਾਸੇ ਹੁੰਦੀ ਹੈ। ਉਨ੍ਹਾਂ ਦੇ ਨਾਮ ਦੇ ਨਾਲ ਹੀ ਉਨ੍ਹਾਂ ਦੇ ਬੱਚੇ ਵੀ ਬਹੁਤ ਅੱਗੇ ਜਾਂਦੇ ਹਨ। ਹੁਣ ਆਈਪੀਐਲ ਵਿਚ ਸਚਿਨ ਤੇ ਮੁੰਡੇ ਅਰਜੁਨ ਤੇਂਦੁਲਕਰ ਨੂੰ ਏਨੇ ਲੱਖ ਦੇ ਕੇ ਅੰਬਾਨੀ ਵੱਲੋਂ ਆਪਣੀ ਟੀਮ ਲਈ ਖਰੀਦ ਲਿਆ ਹੈ। ਹੁਣ ਆਈ ਪੀ ਐਲ ਦੇ 14 ਵੇਂ ਸੀਜ਼ਨ ਲਈ ਖਿਡਾਰੀਆਂ ਦੀ ਨਿਲਾਮੀ ਵਾਸਤੇ ਸ਼ੁਰੂਆਤ ਹੋ ਚੁੱਕੀ ਹੈ। ਜਿਸ ਵਿਚ 291 ਖਿਡਾਰੀਆਂ ਤੇ ਬੋਲੀ ਲੱਗੀ।
ਖਿਡਾਰੀਆਂ ਦੀ ਹੋਣ ਵਾਲੀ ਇਸ ਨਿਲਾਮੀ ਲਈ ਭਾਰਤੀ ਕ੍ਰਿਕਟ ਬੋਰਡ ਨੇ 292 ਖਿਡਾਰੀਆਂ ਨੂੰ ਸ਼ਾਰਟ ਕੀਤਾ ਸੀ। ਪਰ ਇੰਗਲੈਂਡ ਦੇ ਇੱਕ ਖਿਡਾਰੀ ਮਾਰਕ ਵੁੱਡ ਨੇ ਆਪਣਾ ਨਾਂ ਵਾਪਸ ਲੈ ਲਿਆ, ਜੋ ਇੱਕ ਤੇਜ਼ ਗੇਂਦਬਾਜ਼ ਹੈ। ਕੀਤੀ ਗਈ ਇਸ ਨਿਲਾਮੀ ਵਿਚ ਜਿੱਥੇ ਵੱਖ ਵੱਖ ਖਿਡਾਰੀਆਂ ਦੀ ਕੀਮਤ ਤੈਅ ਕੀਤੀ ਗਈ ਹੈ। ਜਿਸ ਵਿੱਚ ਕਲਕੱਤਾ ਦੀ ਟੀਮ ਨੇ ਤਜਰਬੇਕਾਰ ਸਪਿੰਨਰ ਹਰਭਜਨ ਮਾਨ ਨੂੰ 2 ਕਰੋੜ ਰੁਪਏ ਵਿਚ ਖਰੀਦਿਆ ਹੈ। ਉਥੇ ਹੀ ਕ੍ਰਿਕਟ ਦੀ ਦੁਨੀਆ ਵਿੱਚ ਬੇਤਾਜ ਬਾਦਸ਼ਾਹ ਸਚਿਨ ਤੇਂਦੁਲਕਰ,ਜਿਨ੍ਹਾਂ ਨੇ ਆਪਣਾ ਇਕ ਵੱਖਰਾ ਮੁਕਾਮ ਹਾਸਲ ਕੀਤਾ ਹੈ।
ਹੁਣ ਉਨ੍ਹਾਂ ਦਾ ਬੇਟਾ ਅਰਜੁਨ ਤੇਂਦੁਲਕਰ ਵੀ ਕ੍ਰਿਕਟ ਦੀ ਦੁਨੀਆ ਵਿੱਚ ਆਪਣੀ ਜਗ੍ਹਾ ਬਣਾ ਰਿਹਾ ਹੈ। ਜਿਸ ਨੂੰ ਆਈਪੀਐਲ ਦੇ ਚੋਟੀ ਦੇ ਖਿਡਾਰੀਆਂ ਦੀ ਨਿਲਾਮੀ ਵਿੱਚ 20 ਲੱਖ ਵਿੱਚ ਖਰੀਦਿਆ ਗਿਆ ਹੈ। ਅਰਜੁਨ ਦੀ ਚੋਣ ਮੁੰਬਈ ਇੰਡਿਅਨਜ਼ ਲਈ 20 ਲੱਖ ਦੇ ਬੇਸ ਪ੍ਰਾਈਜ਼ ਤੇ ਕੀਤੀ ਗਈ ਹੈ। ਇਹ ਟੀਮ ਮੁਕੇਸ਼ ਅੰਬਾਨੀ ਦੀ ਹੈ। ਜਿਸ ਵੱਲੋਂ ਅਰਜੁਨ ਤੇਂਦੁਲਕਰ ਨੂੰ ਆਈ ਪੀ ਐਲ 2021 ਲਈ 20 ਲੱਖ ਵਿੱਚ ਖਰੀਦਿਆ ਗਿਆ ਹੈ।