ਆਖਰ 3 ਖੇਤੀ ਕਨੂੰਨਾਂ ਦੇ ਵਿਰੋਧ ਚ ਆ ਗਈ ਇਹ ਵੱਡੀ ਖਬਰ – ਇਥੇ ਹੋਇਆ ਇਹ ਸਰਕਾਰੀ ਮਤਾ ਪਾਸ

ਆਈ ਤਾਜਾ ਵੱਡੀ ਖਬਰ

ਖੇਤੀ ਹਰ ਦੇਸ਼ ਦਾ ਇਕ ਅਹਿਮ ਅੰਗ ਹੁੰਦੀ ਹੈ ਜੋ ਉਥੋਂ ਦੇ ਲੋਕਾਂ ਦੀ ਮੁੱਢਲੀ ਜ਼ਰੂਰਤ ਵੀ ਹੁੰਦੀ ਹੈ। ਇਸ ਰਾਹੀਂ ਉਗਾਈਆਂ ਗਈਆਂ ਫਸਲਾਂ ਦੇ ਕਾਰਨ ਹੀ ਅਸੀਂ ਆਪਣਾ ਢਿੱਡ ਭਰ ਸਕਦੇ ਹਾਂ ਅਤੇ ਪੈਦਾ ਕੀਤੀਆਂ ਗਈਆਂ ਜਿਣਸਾਂ ਦੇ ਵਿੱਚੋਂ ਬਹੁਤੀਆਂ ਦੀ ਵਰਤੋਂ ਉਦਯੋਗਾਂ ਵਾਸਤੇ ਵੀ ਕੀਤੀ ਜਾਂਦੀ ਹੈ। ਪਰ ਮੌਜੂਦਾ ਸਮੇਂ ਦੇਸ਼ ਵਿੱਚ ਖੇਤੀ ਅੰਦੋਲਨ ਦੇ ਕਾਰਨ ਹਾਲਾਤ ਬੇਹੱਦ ਅਸੰਤੋਸ਼ਜਨਕ ਬਣ ਚੁੱਕੇ ਹਨ। ਬੀਤੀ 26 ਜਨਵਰੀ ਤੋਂ ਬਾਅਦ ਦਿੱਲੀ ਅਤੇ ਇਸ ਦੇ ਨਾਲ ਲੱਗਦੇ ਖੇਤਰਾਂ ਦੇ ਵਿਚ ਕਰਫਿਊ ਵਰਗਾ ਮਾਹੌਲ ਪੈਦਾ ਹੋ ਗਿਆ ਲੱਗਦਾ ਹੈ।

ਕੇਂਦਰ ਸਰਕਾਰ ਵੱਲੋਂ ਸੋਧ ਕਰ ਜਾਰੀ ਕੀਤੇ ਗਏ ਨਵੇਂ ਤਿੰਨ ਖੇਤੀ ਆਰਡੀਨੈਂਸਾਂ ਦਾ ਵਿਰੋਧ ਭਾਰਤ ਦੇ ਉੱਤਰੀ ਸੂਬਿਆਂ ਦੇ ਨਾਲ-ਨਾਲ ਦੱਖਣ ਪੂਰਬੀ ਸੂਬੇ ਪੱਛਮ ਬੰਗਾਲ ਵਿਚ ਵੀ ਕੀਤਾ ਜਾ ਰਿਹਾ ਹੈ। ਖਬਰ ਮਿਲੀ ਹੈ ਕਿ ਇਥੋਂ ਦੇ ਤ੍ਰਿਣਮੂਲ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਨੇ ਵਿਧਾਨ ਸਭਾ ਵਿਚ ਇਨ੍ਹਾਂ ਬਿੱਲਾਂ ਵਿਰੁੱਧ ਇਕ ਮਤਾ ਪਾਸ ਕੀਤਾ ਹੈ। ਇਹ ਪ੍ਰਸਤਾਵ ਸੂਬਾਈ ਵਿਧਾਨ ਸਭਾ ਦੇ ਵਿਚ ਸੰਸਦੀ ਮਾਮਲਿਆਂ ਬਾਰੇ ਮੰਤਰੀ ਪਾਰਥ ਚੈਟਰਜੀ ਵੱਲੋਂ ਪੇਸ਼ ਕੀਤਾ ਗਿਆ ਜਿਸ ਤੋਂ ਬਾਅਦ ਵਿਧਾਨ ਸਭਾ ਦੇ ਵਿੱਚ ਕਾਫ਼ੀ ਹੰਗਾਮਾ ਹੋਇਆ।

ਇਸ ਪ੍ਰਸਤਾਵ ਦੇ ਵਿਰੋਧ ਵਿੱਚ ਭਾਜਪਾ ਪਾਰਟੀ ਵੱਲੋਂ ਅਗਵਾਈ ਅਤੇ ਨਾਅਰੇਬਾਜ਼ੀ ਕਰਦੇ ਹੋਏ ਪਾਰਟੀ ਵਿਧਾਇਕ ਦਲ ਦੇ ਨੇਤਾ ਮਨੋਜ ਤਿੱਗਾ ਆਪਣੀ ਪਾਰਟੀ ਦੇ ਵਿਧਾਇਕਾਂ ਸਮੇਤ ਸਦਨ ਵਿੱਚ ਬੈਲ ਕੇ ਪਹੁੰਚੇ। ਜਿੱਥੇ ਉਨ੍ਹਾਂ ਨੇ ਦਾਅਵਾ ਕੀਤਾ ਕਿ ਤ੍ਰਿਣਮੂਲ ਕਾਂਗਰਸ ਦੀ ਸਰਕਾਰ ਇਹਨਾਂ ਕਾਨੂੰਨਾਂ ਖਿਲਾਫ਼ ਲੋਕਾਂ ਨੂੰ ਗੁੰਮਰਾਹ ਕਰਨ ਦਾ ਕੰਮ ਕਰ ਰਹੀ ਹੈ। ਇਸ ਹੰਗਾਮੇ ਤੋਂ ਬਾਅਦ ਭਾਜਪਾ ਵਿਧਾਇਕਾਂ ਨੇ ਜੈ ਸ਼੍ਰੀ ਰਾਮ ਦੇ ਨਾਹਰੇ ਲਾਉਣੇ ਸ਼ੁਰੂ ਕਰ ਦਿੱਤੇ ਅਤੇ ਸਦਨ ਤੋਂ ਵਾਕ-ਆਊਟ ਕਰ ਦਿੱਤਾ।

ਉਧਰ ਦੂਜੇ ਪਾਸੇ ਸੂਬੇ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਆਖਿਆ ਕਿ ਅਸੀਂ ਕਿਸਾਨ ਵਿਰੋਧੀ ਕਾਨੂੰਨਾਂ ਦਾ ਵਿਰੋਧ ਕਰਦੇ ਹਾਂ। ਅਸੀ ਉਹਨਾਂ ਦੇ ਤੁਰੰਤ ਵਾਪਸ ਲੈਣ ਦੀ ਮੰਗ ਕਰਦੇ ਹਾਂ। ਕੇਂਦਰ ਨੂੰ ਜਾਂ ਤਾਂ ਸਾਰੇ ਕਾਨੂੰਨਾਂ ਨੂੰ ਵਾਪਸ ਲੈਣਾ ਚਾਹੀਦਾ ਹੈ ਜਾਂ ਸੱਤਾ ਨੂੰ ਤਿਆਗ ਦੇਣਾ ਚਾਹੀਦਾ ਹੈ। ਇਸ ਦੇ ਨਾਲ ਹੀ ਮਮਤਾ ਬੈਨਰਜੀ ਨੇ ਰਾਜਧਾਨੀ ਵਿੱਚ ਹੋਈ ਹਿੰਸਾ ਬਾਰੇ ਆਖਿਆ ਕਿ ਦਿੱਲੀ ਪੁਲਿਸ ਇਸ ਸਾਰੇ ਘਟਨਾਕ੍ਰਮ ਦੇ ਵਿਚ ਮੁੱਖ ਦੋਸ਼ੀ ਹੈ। ਇਹ ਦਿੱਲੀ ਪੁਲਸ ਦੀ ਖੁਫੀਆ ਪ੍ਰਣਾਲੀ ਦੀ ਵੱਡੀ ਅਸਫ਼ਲਤਾ ਹੈ। ਦੇਸ਼ ਦੇ ਕਿਸਾਨਾਂ ਨੂੰ ਗੱਦਾਰ ਕਹਿਣ ਵਾਲੇ ਲੋਕ ਹੀ ਅਸਲੀ ਗੱਦਾਰ ਹਨ।