ਆਖਰ ਹੋ ਰਹੇ ਵਿਰੋਧ ਕਾਰਨ ਭੜਕ ਉਠਿਆ ਰੂਸ, ਹੁਣ 36 ਦੇਸ਼ਾਂ ਖਿਲਾਫ ਕਰਤਾ ਇਹ ਵੱਡਾ ਐਲਾਨ

ਆਈ ਤਾਜਾ ਵੱਡੀ ਖਬਰ 

ਇਹ ਸਮੇਂ ਪੂਰੀ ਦੁਨੀਆ ਦੀ ਨਜ਼ਰ ਰੂਸ ਅਤੇ ਯੂਕਰੇਨ ਵਿਚਕਾਰ ਸ਼ੁਰੂ ਹੋਈ ਜੰਗ ਤੇ ਲੱਗੀ ਹੋਈ ਹੈ ਉਥੇ ਹੀ ਰੂਸ ਨੂੰ ਯੂਕਰੇਨ ਉਪਰ ਕੀਤੇ ਜਾ ਰਹੇ ਹਮਲਿਆਂ ਨੂੰ ਖਤਮ ਕਰਨ ਵਾਸਤੇ ਵੀ ਅਪੀਲ ਕੀਤੀ ਹੈ। ਪਿਛਲੇ ਕਈ ਮਹੀਨਿਆਂ ਤੋਂ ਜਿੱਥੇ ਬਹੁਤ ਸਾਰੇ ਦੇਸ਼ਾਂ ਵੱਲੋਂ ਇਹ ਗਲ ਆਖੀ ਜਾ ਰਹੀ ਸੀ ਕਿ ਰੂਸ ਵੱਲੋਂ ਯੂਕਰੇਨ ਉੱਪਰ ਹਮਲਾ ਕੀਤਾ ਜਾ ਸਕਦਾ ਹੈ ਪਰ ਰੂਸ ਵੱਲੋਂ ਲਗਾਤਾਰ ਇਸ ਖਬਰ ਦਾ ਖੰਡਨ ਕਰਦਿਆਂ ਹੋਇਆ ਆਖਿਆ ਗਿਆ ਕਿ ਉਸ ਦਾ ਯੂਕਰੇਨ ਉੱਪਰ ਹਮਲਾ ਕਰਨ ਦਾ ਕੋਈ ਇਰਾਦਾ ਨਹੀਂ ਹੈ। ਪਰ ਬੀਤੇ ਦਿਨੀ ਅਚਾਨਕ ਹੀ ਰੂਸ ਦੇ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਨੇ ਯੂਕਰੇਨ ਤੇ ਹਮਲਾ ਕੀਤੇ ਜਾਣ ਦੀ ਪੁਸ਼ਟੀ ਕਰ ਦਿੱਤੀ ਗਈ ਸੀ।

ਹੁਣ ਜਿੱਥੇ ਰੂਸ ਵੱਲੋਂ ਯੂਕਰੇਨ ਉਪਰ ਹਮਲਾ ਕੀਤਾ ਗਿਆ ਹੈ ਉਥੇ ਯੂਕਰੇਨ ਵਿੱਚ ਭਾਰੀ ਨੁਕਸਾਨ ਹੋਇਆ ਹੈ। ਹੁਣ ਆਖਰ ਹੋ ਰਹੇ ਵਿਰੋਧ ਦੇ ਕਾਰਨ ਰੂਸ ਭੜਕ ਉਠਿਆ ਹੈ ਅਤੇ 36 ਦੇਸ਼ਾਂ ਦੇ ਖਿਲਾਫ ਵੱਡਾ ਐਲਾਨ ਕਰ ਦਿੱਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਿਥੇ ਰੂਸ ਵੱਲੋਂ ਯੂਕਰੇਨ ਉਪਰ ਹਮਲਾ ਕੀਤਾ ਜਾ ਰਿਹਾ ਹੈ ਉਥੇ ਹੀ ਇਸ ਨੂੰ ਰੋਕਣ ਵਾਸਤੇ ਬਹੁਤ ਸਾਰੇ ਦੇਸ਼ਾਂ ਵੱਲੋਂ ਲਗਾਤਾਰ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਵੱਲੋਂ ਰਾਸ਼ਟਰਪਤੀ ਦੇ ਖ਼ਿਲਾਫ਼ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ।

ਜਿੱਥੇ ਬਹੁਤ ਸਾਰੀਆਂ ਰੂਸੀ ਹਵਾਈ ਕੰਪਨੀਆਂ ਦੀਆਂ ਉਡਾਨਾਂ ਨੂੰ ਯੂਰਪੀਅਨ ਯੂਨੀਅਨ ਵੱਲੋਂ ਆਪਣਾ ਹਵਾਈ ਖੇਤਰ ਵਰਤਨ ਉੱਪਰ ਪਾਬੰਦੀ ਲਗਾ ਦਿੱਤੀ ਹੈ। ਉੱਥੇ ਹੀ ਕਈ ਦੇਸ਼ਾਂ ਨੂੰ ਆਪਣੇ ਖਿਲਾਫ ਹੁੰਦਾ ਦੇਖ ਕੇ ਰੂਸ ਭੜਕ ਗਿਆ ਹੈ। ਜਿਸ ਤੋਂ ਬਾਅਦ ਹੁਣ ਰੂਸ ਵੱਲੋਂ ਵੀ 36 ਦੇਸ਼ਾਂ ਤੋਂ ਆਉਣ ਵਾਲੀਆਂ ਉਡਾਨਾਂ ਉੱਪਰ ਰੋਕ ਲਗਾ ਦਿੱਤੀ ਹੈ ਜੋ ਰੂਸ ਆਉਂਦੀਆਂ ਹਨ।

ਇਹ ਪਾਬੰਦੀ ਜਰਮਨ ਬ੍ਰਿਟੇਨ ਅਤੇ ਹੋਰ ਦੇਸ਼ਾਂ ਤੋਂ ਆਉਣ ਵਾਲੀਆਂ ਉਡਾਨਾਂ ਉਪਰ ਲਾਗੂ ਕੀਤੀ ਗਈ ਹੈ। ਉਥੇ ਹੀ ਰੂਸ ਦੇ ਵਿਦੇਸ਼ ਮੰਤਰੀ ਵੱਲੋਂ ਵੀ ਯੂਰਪੀਅਨ ਯੂਨੀਅਨ ਦੇ ਹਵਾਈ ਖੇਤਰ ਤੇ ਪਾਬੰਦੀ ਦੇ ਕਾਰਨ ਆਪਣੀ ਸੰਯੁਕਤ ਰਾਸ਼ਟਰ ਦੀ ਯਾਤਰਾ ਨੂੰ ਰੱਦ ਕੀਤਾ ਗਿਆ ਹੈ। ਰੂਸ ਵਿਚ 36 ਦੇਸ਼ਾਂ ਤੋਂ ਆਉਣ ਵਾਲੀਆਂ ਉਡਾਣ ਤੇ ਲਗਾਈ ਗਈ ਪਾਬੰਦੀ ਬਾਰੇ ਜਾਣਕਾਰੀ ਰੂਸ ਮਿਸ਼ਨ ਦੇ ਹਵਾਲੇ ਨਾਲ ਦਿੱਤੀ ਗਈ ਹੈ। ਇਹ ਫੈਸਲਾ ਰੂਸ ਵੱਲੋਂ ਬਾਕੀ ਦੇਸ਼ਾਂ ਦੇ ਵਿਰੋਧ ਨੂੰ ਵੇਖਦੇ ਹੋਏ ਲਿਆ ਗਿਆ ਹੈ।