ਆਖਰ ਕੰਗਨਾ ਦੀ ਬੜਬੋਲੀ ਜਬਾਨ ਰੋਕਣ ਕਰਨ ਲਈ ਹੋ ਗਈ ਹੁਣ ਇਹ ਕਾਰਵਾਈ – ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਫਿਲਮੀ ਅਦਾਕਾਰਾ ਕੰਗਨਾ ਰਨੌਤ ਅਕਸਰ ਹੀ ਆਪਣੀ ਬੋਲ ਬਾਣੀ ਤੇ ਆਪਣੇ ਬਿਆਨਾਂ ਨੂੰ ਲੈ ਕੇ ਸੁਰਖੀਆਂ ਵਿੱਚ ਰਹਿੰਦੀ ਹੈ । ਉਨ੍ਹਾਂ ਦੇ ਬੇਤੁਕੇ ਬਿਆਨਾਂ ਕਾਰਨ ਅਕਸਰ ਹੀ ਉਨ੍ਹਾਂ ਨੂੰ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਹੈ । ਹੁਣ ਤਕ ਅਜਿਹੇ ਬਹੁਤ ਸਾਰੇ ਬਿਆਨ ਦੇ ਦਿੱਤੇ ਗਏ ਹਨ , ਜਿਨ੍ਹਾਂ ਬਿਆਨਾਂ ਦੇ ਕਾਰਨ ਵੱਖ ਵੱਖ ਥਾਵਾਂ ਤੇ ਕੰਗਨਾ ਨੂੰ ਵਿਰੋਧ ਦਾ ਸਾਹਮਣਾ ਵੀ ਕਰਨਾ ਪਿਆ ਹੈ । ਹਾਲਾਂਕਿ ਕਿ ਬਿਆਨਾਂ ਨੂੰ ਲੈ ਕੇ ਕੰਗਨਾ ਰਣੌਤ ਖ਼ਿਲਾਫ਼ ਮਾਮਲੇ ਵੀ ਦਰਜ ਕੀਤੇ ਗਏ ਹਨ । ਕਈ ਥਾਵਾਂ ਤੇ ਤਾਂ ਕੰਗਨਾ ਰਘੂਨਾਥ ਤੇ ਪੁਤਲੇ ਤੱਕ ਫੂਕੇ ਗਏ ਹਨ ਉਨ੍ਹਾਂ ਦੀ ਬਿਆਨਬਾਜ਼ੀ ਨੂੰ ਲੈ ਕੇ । ਜਿੱਥੇ ਬੀਤੇ ਕੁਝ ਦਿਨ ਪਹਿਲਾਂ ਕੰਗਨਾ ਦੇ ਵੱਲੋਂ ਭਾਰਤ ਦੀ ਆਜ਼ਾਦੀ ਤੇ ਮਹਾਤਮਾ ਗਾਂਧੀ ਨੂੰ ਲੈ ਕੇ ਬੇਤੁਕੇ ਬਿਆਨਬਾਜ਼ੀ ਕੀਤੀ ਗਈ ਸੀ ਜਿਸ ਦੇ ਚੱਲਦੇ ਉਨ੍ਹਾਂ ਖ਼ਿਲਾਫ਼ ਮਾਮਲੇ ਤਕ ਦਰਜ ਕੀਤੇ ਗਏ ਅਤੇ ਕੰਗਨਾ ਰਣੌਤ ਨੂੰ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।

ਪਰ ਇਸ ਦੇ ਬਾਵਜੂਦ ਵੀ ਕੰਗਨਾ ਰਨੌਤ ਆਪਣੀ ਬੇਤੁਕੀ ਬਿਆਨਬਾਜ਼ੀ ਨੂੰ ਕਰਨਾ ਪਿੱਛੇ ਨਹੀਂ ਹਟ ਰਹੀ । ਇਸੇ ਵਿਚਕਾਰ ਹੁਣ ਕੰਗਨਾ ਦੇ ਵੱਲੋਂ ਸਿੱਖ ਭਾਈਚਾਰੇ ਖ਼ਿਲਾਫ਼ ਮੁੜ ਤੋਂ ਬਿਆਨਬਾਜ਼ੀ ਕੀਤੀ ਗਈ ਹੈ ਜਿਸ ਨੂੰ ਲੈ ਕੇ ਉਹ ਹੋਰ ਜ਼ਿਆਦਾ ਵਿਵਾਦਾਂ ਵਿੱਚ ਘਿਰ ਗਈ ਹੈ । ਦਰਅਸਲ ਬੀਤੇ ਦਿਨੀਂ ਕੰਗਨਾ ਦੇ ਵੱਲੋਂ ਇਕ ਬਿਆਨ ਵਿੱਚ ਕਿਹਾ ਗਿਆ ਸੀ ਕਿ ਖ਼ਾਲਿਸਤਾਨੀ ਅਤਿਵਾਦੀ ਅੱਜ ਬੇਸ਼ੱਕ ਸਰਕਾਰ ਦੀਆਂ ਬਾਂਹਾਂ ਮਰੋੜ ਰਹੇ ਹਨ , ਪਰ ਇਕ ਔਰਤ ਨੂੰ ਨਾ ਭੁੱਲਣਾ, ਇਕਲੌਤੀ ਮਹਿਲਾ ਪ੍ਰਧਾਨ ਨੇ ਇਨ੍ਹਾਂ ਨੂੰ ਆਪਣੀ ਜੁੱਤੀ ਹੇਠਾਂ ਦਰੜ ਦਿੱਤਾ ਸੀ।

ਕੰਗਨਾ ਦਾ ਇਹ ਬਿਆਨ ਸੋਸ਼ਲ ਮੀਡੀਆ ਤੇ ਉੱਪਰ ਖੂਬ ਤੇਜ਼ੀ ਦੇ ਨਾਲ ਜਿਥੇ ਵਾਇਰਲ ਹੋ ਰਿਹਾ ਹੈ ਉਥੇ ਹੀ ਇਸ ਬਿਆਨ ਦੀ ਹਰ ਕਿਸੇ ਦੇ ਵੱਲੋਂ ਨਿਖੇਧੀ ਕੀਤੀ ਜਾ ਰਹੀ ਹੈ । ਉੱਥੇ ਹੀ ਕੰਗਨਾ ਦੇ ਇਸ ਬਿਆਨ ਤੋਂ ਬਾਅਦ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਹੁਣ ਇੱਕ ਵੱਡਾ ਐਕਸ਼ਨ ਲਿਆ ਗਿਆ ਹੈ । ਹੁਣ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੰਗਨਾ ਖ਼ਿਲਾਫ਼ ਮਾਮਲਾ ਦਰਜ ਕਰਵਾ ਦਿੱਤਾ ਹੈ । ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਕੰਗਨਾ ਖ਼ਿਲਾਫ਼ ਮੰਦਰ ਮਾਰਗ ਥਾਣੇ ਦੇ ਸਾਈਬਰ ਸੈੱਲ ਦੇ ਕੋਲੋਂ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ ।

ਉਨ੍ਹਾਂ ਵੱਲੋਂ ਕੰਗਨਾ ਤੇ ਦੋਸ਼ ਲਗਾਇਆ ਗਿਆ ਹੈ ਕਿ ਸੋਸ਼ਲ ਮੀਡੀਆ ਤੇ ਉਸ ਨੇ ਸਿੱਖ ਭਾਈਚਾਰੇ ਖਿਲਾਫ ਇਤਰਾਜ਼ਯੋਗ ਭਾਸ਼ਾ ਵਰਤੀ ਹੈ। ਜਿਸ ਕਾਰਨ ਸਿੱਖ ਭਾਈਚਾਰੇ ਦੇ ਵਿਚ ਕਾਫੀ ਰੋਸ ਪਾਇਆ ਜਾ ਰਿਹਾ ਹੈ । ਇਸ ਦੇ ਨਾਲ ਹੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੇ ਵੱਲੋਂ ਵੀ ਕੰਗਨਾ ਦੇ ਇਸ ਬਿਆਨ ਦੀ ਨਿਖੇਧੀ ਕੀਤੀ ਹੈ ਤੇ ਉਨ੍ਹਾਂ ਸਰਕਾਰ ਦੇ ਕੋਲੋਂ ਮੰਗ ਕੀਤੀ ਹੈ ਕਿ ਕੰਗਨਾ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ।