ਆਈ ਤਾਜਾ ਵੱਡੀ ਖਬਰ
ਵਿਸ਼ਵ ਵਿਚ ਫੈਲੀ ਹੋਈ ਕਰੋਨਾ ਨੇ ਹਰ ਵਰਗ ਨੂੰ ਪ੍ਰਭਾਵਿਤ ਕੀਤਾ ਹੈ । ਇਸ ਦਾ ਸਭ ਤੋਂ ਵੱਧ ਅਸਰ ਵਿਦਿਆਰਥੀ ਵਰਗ ਤੇ ਪਿਆ ਹੈ। ਜਿਨ੍ਹਾਂ ਨੂੰ ਸਕੂਲ ਬੰਦ ਹੋਣ ਕਾਰਨ ਘਰਾਂ ਵਿੱਚ ਰਹਿ ਕੇ ਹੀ ਆਨਲਾਈਨ ਪੜ੍ਹਾਈ ਕਰਨੀ ਪੈ ਰਹੀ ਹੈ। ਸਰਕਾਰ ਦੇ ਆਦੇਸ਼ਾਂ ਅਨੁਸਾਰ ਕੁਝ ਸਕੂਲਾਂ ਨੂੰ ਅਕਤੂਬਰ ਵਿੱਚ ਖੋਲ੍ਹ ਦਿੱਤਾ ਗਿਆ ਸੀ ਜਿਸ ਵਿੱਚ ਨੌਵੀਂ ਤੋਂ ਲੈ ਕੇ ਬਾਰ੍ਹਵੀਂ ਕਲਾਸ ਦੇ ਬੱਚੇ ਸਕੂਲ ਆ ਸਕਦੇ ਸਨ। ਹੁਣ ਕੇਂਦਰੀ ਮੰਤਰੀ ਨੇ ਸਕੂਲਾਂ ਵਾਸਤੇ ਇਕ ਹੋਰ ਵੱਡਾ ਐਲਾਨ ਕਰ ਦਿੱਤਾ ਹੈ।
ਜਿਸ ਨਾਲ ਬੱਚਿਆਂ ਵਿਚ ਖੁਸ਼ੀ ਦੀ ਲਹਿਰ ਛਾ ਗਈ ਹੈ। ਕੇਂਦਰੀ ਸਿੱਖਿਆ ਮੰਤਰੀ ਰਾਮੇਸ਼ ਪੋਖਰਿਆਲ ਨਿਸ਼ੰਕ ਵੱਲੋਂ ਦੇਸ਼ ਭਰ ਦੇ ਅਧਿਆਪਕਾਂ ਨਾਲ ਗੱਲ ਕੀਤੀ ਗਈ ਹੈ, ਅਤੇ ਉਸ ਤੋਂ ਬਾਅਦ ਵੱਲੋ ਇਕ ਬਿਆਨ ਜਾਰੀ ਕੀਤਾ ਗਿਆ ਹੈ। ਜਿਸ ਵਿੱਚ ਦਸਵੀਂ ਅਤੇ ਬਾਰਵੀਂ ਦੀਆਂ ਸੀ ਬੀ ਐਸ ਈ ਬੋਰਡ ਦੀਆਂ ਪ੍ਰੀਖਿਆਵਾਂ ਜਨਵਰੀ-ਫ਼ਰਵਰੀ 2021 ਵਿਚ ਨਾ ਲੈਣ ਦਾ ਫੈਸਲਾ ਕੀਤਾ ਗਿਆ ਹੈ। ਕੇਂਦਰੀ ਸਿੱਖਿਆ ਮੰਤਰੀ ਨੇ ਅੱਜ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਹੈ ਕਿ ਪ੍ਰੀਖਿਆਵਾਂ ਲੈਣ ਬਾਰੇ ਫੈਸਲਾ ਬਾਅਦ ਵਿੱਚ ਲਿਆ ਜਾਵੇਗਾ,
ਕਿ ਇਹ ਪ੍ਰੀਖਿਆਵਾਂ ਕਦੋਂ ਕਰਵਾਈਆਂ ਜਾਣ। ਉਨ੍ਹਾਂ ਕਿਹਾ ਕਿ ਇਹ ਪ੍ਰੀਖਿਆ ਰੱਦ ਨਹੀਂ ਹੋਣਗੀਆਂ। ਵਿਦਿਆਰਥੀਆਂ ਨੂੰ ਕੋਵਿਡ 19 ਯੁੱਗ ਹਮੇਸ਼ਾ ਯਾਦ ਰਹੇਗਾ । ਉਨ੍ਹਾਂ ਕਿਹਾ ਕਿ ਇਸ ਸਾਲ ਦੇ ਵਿੱਚ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਨੂੰ ਭਵਿੱਖ ਵਿਚ ਉੱਚ ਸਿੱਖਿਆ ਪੱਧਰ ਤੇ ਨੌਕਰੀ ਕਰਨ ਜਾਂ ਦਾਖਲਾ ਲੈਣ ਵਿੱਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸਿੱਖਿਆ ਮੰਤਰੀ ਨੇ ਸਪਸ਼ਟ ਕੀਤਾ ਹੈ ਕਿ ਪ੍ਰੀਖਿਆਵਾਂ ਆਫਲਾਈਨ ਕਰਵਾਈਆਂ ਜਾਣਗੀਆਂ। ਕਿਉਂਕਿ ਆਨਲਾਈਨ ਪ੍ਰੀਖਿਆਵਾਂ ਲਈ ਵਿਦਿਆਰਥੀ ਨੂੰ ਹਰੇਕ ਤਰਾਂ ਦੀ ਸੁਵਿਧਾ ਮੁਹਈਆ ਕਰਵਾਉਣਾ ਮੁਸ਼ਕਿਲ ਹੈ।
ਜਿਵੇਂ ਲੈਪਟਾਪ, ਚੰਗੇ ਇੰਟਰਨੈਟ ਅਤੇ ਬਿਜਲੀ ਦੀ ਜ਼ਰੂਰਤ ਆਦਿ। ਇਸ ਸਭ ਨੂੰ ਦੇਖਦੇ ਹੋਏ ਬੋਰਡ ਵੱਲੋਂ ਪ੍ਰੀਖਿਆਵਾਂ ਵਿੱਚ ਕੋਰਸ ਘੱਟ ਤੈਅ ਕੀਤੇ ਗਏ ਹਨ। ਪੂਰੇ ਕੋਰਸ ਦਾ 30 ਫ਼ੀਸਦੀ ਹਿੱਸਾ ਖ਼ਤਮ ਕਰ ਦਿੱਤਾ ਗਿਆ ਹੈ। ਪ੍ਰੀਖਿਆ ਦੌਰਾਨ 33 ਫੀਸਦੀ ਹਿੱਸਾ ਹੀ ਪ੍ਰੀਖਿਆ ਵਿੱਚ ਵਰਤੋਂ ਵਿਚ ਆਵੇਗਾ। ਪ੍ਰੀਖਿਆਵਾਂ ਨੂੰ ਆਨਲਾਈਨ ਨਾ ਲੈਣ ਦਾ ਐਲਾਨ ਸੀ ਬੀ ਐਸ ਈ ਬੋਰਡ ਵੱਲੋਂ ਕੀਤਾ ਗਿਆ ਸੀ। ਮਾਰਚ 2020 ਦੀਆਂ ਸਾਲਾਨਾ ਪ੍ਰੀਖਿਆਵਾਂ ਨੂੰ ਕਰੋਨਾ ਦੇ ਚੱਲਦੇ ਹੋਏ ਮੁਲਤਵੀ ਕਰਨਾ ਪਿਆ ਸੀ, ਤੇ ਕੁਝ ਪ੍ਰੀਖਿਆਵਾਂ ਨੂੰ ਰੱਦ ਵੀ ਕੀਤਾ ਗਿਆ। ਕਰੋਨਾ ਵਾਇਰਸ ਦੇ ਕਾਰਨ ਸਕੂਲਾਂ ਨੂੰ ਮਾਰਚ ਵਿੱਚ ਬੰਦ ਕਰ ਦਿੱਤਾ ਗਿਆ ਸੀ।
Previous Post25 ਅਤੇ 26 ਦਸੰਬਰ ਲਈ ਅੱਕੇ ਹੋਏ ਕਿਸਾਨਾਂ ਨੇ ਕਰਤਾ ਅਜਿਹਾ ਐਲਾਨ ਸੋਚਾਂ ਚ ਪੈ ਗਈ ਸਰਕਾਰ
Next Postਘੁਬਾਇਆ ਪ੍ਰੀਵਾਰ ਚ ਆਈ ਅਜਿਹੀ ਖੁਸ਼ੀ ਦੀ ਖਬਰ ਮਿਲ ਰਹੀਆਂ ਸਾਰੇ ਪਾਸਿਓਂ ਵਧਾਈਆਂ