ਆਖਰ ਕਿਸਾਨ ਜਥੇ ਬੰਦੀਆਂ ਨੇ ਲੈ ਲਿਆ ਵੱਡਾ ਫੈਸਲਾ 29 ਨਵੰਬਰ ਨੂੰ ਕਰਨ ਜਾ ਰਹੇ ਇਹ – ਮੋਦੀ ਸਰਕਾਰ ਪਈ ਸੋਚਾਂ ਚ

ਆਈ ਤਾਜ਼ਾ ਵੱਡੀ ਖਬਰ 

ਇਕ ਪਾਸੇ ਕਿਸਾਨ ਦਿੱਲੀ ਦੀਆਂ ਬਰੂਹਾਂ ਤੇ ਬੈਠ ਕੇ ਆਪਣੇ ਹੱਕਾਂ ਖਾਤਰ ਲੜਦੇ ਹੋਏ ਨਜ਼ਰ ਆ ਰਹੇ ਹਨ , ਦੂਜੇ ਪਾਸੇ ਕੇਂਦਰ ਦੀ ਮੋਦੀ ਸਰਕਾਰ ਦੇ ਵੱਲੋਂ ਲਗਾਤਾਰ ਕਿਸਾਨਾਂ ਪ੍ਰਤੀ ਅੜੀਅਲ ਰਵੱਈਆ ਅਪਣਾਇਆ ਜਾ ਰਿਹਾ ਹੈ । ਜਿਸ ਦੇ ਚੱਲਦੇ ਕਿਸਾਨਾਂ ਦਾ ਵੀ ਹੁਣ ਗੁੱਸਾ ਵਧਦਾ ਹੋਇਆ ਨਜ਼ਰ ਆ ਰਿਹਾ ਹੈ ,ਕਿਉਂਕਿ ਇਕ ਸਾਲ ਛੱਬੀ ਨਵੰਬਰ ਨੂੰ ਹੋਣ ਵਾਲਾ ਹੈ ਕਿਸਾਨਾਂ ਨੂੰ ਦਿੱਲੀ ਦੀਆਂ ਬਰੂਹਾਂ ਤੇ ਬੈਠਿਆਂ ਨੂੰ , ਹਰ ਰੁੱਤ ਦਾ ਕਿਸਾਨਾਂ ਦੇ ਵੱਲੋਂ ਹੱਸ ਕੇ ਸਾਹਮਣਾ ਕੀਤਾ ਗਿਆ, ਕਈ ਕਿਸਾਨ ਇਸ ਦੌਰਾਨ ਸ਼ਹੀਦ ਹੋਏ ,ਕਈ ਮਾਵਾਂ ਨੇ ਆਪਣੇ ਪੁੱਤ ਖੋਹੇ ਤੇ ਕਈ ਘਰਾਂ ਦੇ ਚਿਰਾਗ ਇਸ ਕਿਸਾਨੀ ਸੰਘਰਸ਼ ਦੌਰਾਨ ਸ਼ਹੀਦ ਹੋ ਗਏ । ਇਸ ਕਿਸਾਨੀ ਸੰਘਰਸ਼ ਨੂੰ ਇਕ ਸਾਲ ਹੋਣ ਵਾਲਾ ਹੈ ਪਰ ਤਾਨਾਸ਼ਾਹੀ ਸਰਕਾਰ ਦਾ ਰਵੱਈਆ ਅੱਜ ਵੀ ਉਸੇ ਤਰ੍ਹਾਂ ਹੀ ਬਰਕਰਾਰ ਹੈ ।

ਜਿਸ ਦੇ ਚੱਲਦੇ ਕਿਸਾਨਾਂ ਦੇ ਵੱਲੋਂ ਪਿਛਲੇ ਇਕ ਸਾਲ ਤੋਂ ਸਮੇਂ ਸਮੇਂ ਤੇ ਪ੍ਰੋਗਰਾਮ ਉਲੀਕੇ ਜਾਂਦੇ ਸਨ ਤਾਂ ਜੋ ਸਰਕਾਰ ਤੇ ਦਬਾਅ ਬਣਾਇਆ ਜਾ ਸਕੇ । ਪਰ ਸਰਕਾਰ ਦਾ ਰਵੱਈਆ ਉਸੇ ਤਰ੍ਹਾਂ ਹੀ ਸਥਿਰ ਹੈ । ਇਸੇ ਨੂੰ ਲੈ ਕੇ ਹੁਣ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਇਕ ਸਾਲ ਪੂਰੇ ਹੋ ਜਾਣ ਨੂੰ ਲੈ ਕੇ ਇਕ ਵੱਡਾ ਫੈਸਲਾ ਲਿਆ ਗਿਆ ਹੈ । ਦਰਅਸਲ ਕਿਸਾਨ ਜਥੇਬੰਦੀਆਂ ਨੇ ਕੇਂਦਰ ਸਰਕਾਰ ਦੇ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਦੇ ਵਿੱਚ 29 ਨਵੰਬਰ ਨੂੰ ਸੰਸਦ ਵੱਲ ਕੂਚ ਕਰਨ ਦਾ ਫ਼ੈਸਲਾ ਕੀਤਾ ਹੈ ।

ਸੰਯੁਕਤ ਕਿਸਾਨ ਮੋਰਚੇ ਦੀ ਨੌੰ ਮੈਂਬਰੀ ਕਮੇਟੀ ਨੇ ਇਕ ਬੈਠਕ ਕੀਤੀ ਅਤੇ ਬੈਠਕ ਦੇ ਵਿਚ ਇਹ ਅਹਿਮ ਤੇ ਮਹੱਤਵਪੂਰਨ ਫ਼ੈਸਲਾ ਲਿਆ ਹੈ । ਜ਼ਿਕਰਯੋਗ ਹੈ ਕਿ ਇਸ ਬੈਠਕ ਤੋਂ ਬਾਅਦ ਇਸ ਫ਼ੈਸਲੇ ਨੂੰ ਲਿਆ ਗਿਆ ਤੇ ਇਸ ਫੈਸਲੇ ਦੇ ਤਹਿਤ 29 ਨਵੰਬਰ ਨੂੰ ਗਾਜ਼ੀਪੁਰ ਬਾਰਡਰ ਤੇ ਟਿਕਰੀ ਬਾਰਡਰ ਤੇ ਪੰਜ 500/500 ਕਿਸਾਨ ਟਰੈਕਟਰਾਂ ਸਮੇਤ ਸੰਸਦ ਭਵਨ ਵੱਲ ਕੂਚ ਕਰਨਗੇ । ਜਿੱਥੇ ਕਿਸਾਨਾਂ ਨੂੰ ਰੋਕਿਆ ਜਾਵੇਗਾ ਤੇ ਉਹ ਸਾਰੇ ਉੱਥੇ ਹੀ ਧਰਨੇ ਤੇ ਬੈਠ ਜਾਣਗੇ ।

ਜ਼ਿਕਰਯੋਗ ਹੈ ਕਿ ਇਕ ਸਾਲ ਤੋਂ ਜ਼ਿਆਦਾ ਦਾ ਸਮਾਂ ਹੋ ਚੁੱਕਿਆ ਹੈ ਕਿਸਾਨ ਆਪਣੇ ਦ੍ਰਿੜ੍ਹ ਹੌਸਲੇ ਤੇ ਨਿਸ਼ਚੇ ਦੇ ਨਾਲ ਦਿੱਲੀ ਦੇ ਵੱਖ ਵੱਖ ਬੋਰਡਰਾ ਤੇ ਬੈਠੇ ਹੋਏ ਹਨ, ਪਰ ਕੇਂਦਰ ਸਰਕਾਰ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਤਾਂ ਕੀ ਮਨਜ਼ੂਰ ਕਰਦੀਆਂ ਸੀ ਉਨ੍ਹਾਂ ਦੀ ਸਾਰ ਤਕ ਲੈਣੀ ਜ਼ਰੂਰੀ ਨਹੀਂ ਸਮਝੀ ਤੇ ਹੁਣ ਕਿਸਾਨਾਂ ਦੇ ਵੱਲੋਂ 29 ਨਵੰਬਰ ਨੂੰ ਇਕ ਵੱਡਾ ਫੈਸਲਾ ਲੈਂਦੇ ਹੋਏ ਸੰਸਦ ਵੱਲ ਕੂਚ ਕਰਨ ਦਾ ਐਲਾਨ ਕਰ ਦਿੱਤਾ ਹੈ ।