ਆਈ ਤਾਜਾ ਵੱਡੀ ਖਬਰ
ਕਿਸਾਨ ਅੰਦੋਲਨ ਨੂੰ ਲੈ ਕੇ ਪਲ-ਪਲ ਖਬਰਾਂ ਦਾ ਰੁੱਖ ਪਲਟ ਰਿਹਾ ਹੈ। ਮੌਜੂਦਾ ਸਮੇਂ ਦੌਰਾਨ ਕਿਸਾਨ ਆਪਣੀ ਟਰੈਕਟਰ ਪਰੇਡ ਨੂੰ ਲੈ ਕੇ ਤਿਆਰੀਆਂ ਕੱਸ ਰਹੇ ਹਨ। ਇਸ ਸਮੇਂ ਪੰਜਾਬ ਸੂਬੇ ਦੇ ਵਿੱਚੋਂ ਵੱਡੀ ਗਿਣਤੀ ਦੇ ਵਿਚ ਕਿਸਾਨ ਅਤੇ ਆਮ ਲੋਕ ਟਰੈਕਟਰਾਂ ਦਾ ਜੱਥਾ ਤਿਆਰ ਕਰਕੇ ਦਿੱਲੀ ਵੱਲ ਨੂੰ ਕੂਚ ਕਰ ਚੁੱਕੇ ਹਨ। ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਇਕੱਲੇ ਪੰਜਾਬ ਵਿਚੋਂ ਹੀ 26 ਜਨਵਰੀ ਨੂੰ ਦਿੱਲੀ ਦੇ ਬਾਹਰੀ ਰਿੰਗ ਰੋਡ ਉਪਰ ਟਰੈਕਟਰ ਪਰੇਡ ਵਿੱਚ ਸ਼ਾਮਲ ਹੋਣ ਵਾਸਤੇ ਇਕ ਲੱਖ ਟਰੈਕਟਰ ਆ ਸਕਦੇ ਹਨ।
ਮੌਜੂਦਾ ਸਮੇਂ ਵਿੱਚ ਇੱਕ ਵੱਡੀ ਖਬਰ ਇਸ ਟਰੈਕਟਰ ਪਰੇਡ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਕਿ ਦਿੱਲੀ ਪੁਲਸ ਅਤੇ ਕਿਸਾਨਾਂ ਦੇ ਦਰਮਿਆਨ ਇਸ ਪਰੇਡ ਨੂੰ ਲੈ ਕੇ ਸਹਿਮਤੀ ਬਣ ਚੁੱਕੀ ਹੈ। ਪਰ ਇਸ ਪਰੇਡ ਦੇ ਸੰਬੰਧ ਵਿੱਚ ਰੂਟਾਂ ਵਿਚ ਕੁਝ ਬਦਲਾਅ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ ਇਸ ਮਸਲੇ ਨੂੰ ਲੈ ਕੇ ਕਿਸਾਨਾਂ ਅਤੇ ਦਿੱਲੀ ਪੁਲਿਸ ਦੇ ਦਰਮਿਆਨ 5 ਗੇੜ ਦੀਆਂ ਮੀਟਿੰਗਾਂ ਹੋਈਆਂ ਜਿਸ ਤੋਂ ਬਾਅਦ ਹੀ ਇਹ ਸਿੱਟਾ ਨਿਕਲ ਕੇ ਸਾਹਮਣੇ ਆਇਆ।
ਇਨ੍ਹਾਂ ਸਾਰੀਆਂ ਮੀਟਿੰਗਾਂ ਦਾ ਅਹਿਮ ਹਿੱਸਾ ਰਹੇ ਯੋਗਿੰਦਰ ਯਾਦਵ ਨੇ ਆਖਿਆ ਕਿ ਪੁਲਸ ਹੁਣ ਸਾਰੇ ਬੈਰੀਕੇਡ ਨੂੰ ਹਟਾਉਣ ਦੇ ਲਈ ਤਿਆਰ ਹੈ। ਪਰ ਇਸ ਟਰੈਕਟਰ ਮਾਰਚ ਦੇ ਸਬੰਧੀ ਰੂਟਾਂ ਵਿੱਚ ਕੁਝ ਬਦਲਾਅ ਕੀਤੇ ਗਏ ਹਨ। ਇਸ ਟਰੈਕਟਰ ਪਰੇਡ ਨੂੰ 5 ਰੂਟਾਂ ਉੱਪਰ ਚਲਾਇਆ ਜਾਵੇਗਾ ਅਤੇ ਪੂਰੇ ਰੂਟ ਸਬੰਧੀ ਜਾਣਕਾਰੀ ਐਤਵਾਰ ਨੂੰ ਜਾਰੀ ਕੀਤੀ ਜਾਵੇਗੀ। ਇਸ ਟਰੈਕਟਰ ਪਰੇਡ ਵਾਸਤੇ ਟਾਈਮ ਅਤੇ ਟਰੈਕਟਰਾਂ ਦੀ ਕੋਈ ਹੱਦ ਨਹੀਂ ਤੈਅ ਕੀਤੀ ਗਈ। ਸਿਰਫ ਮਿੱਥੇ ਹੋਏ ਰੂਟ ਉਪਰ ਹੀ ਟਰੈਕਟਰ ਅੱਗੇ ਵਧਣਗੇ ਅਤੇ ਬੈਰੀਕੇਡ ਖੋਲ ਦਿੱਤੇ ਜਾਣਗੇ।
ਇਹ ਪਰੇਡ ਦਿੱਲੀ ਅੰਦਰ ਤਕਰੀਬਨ 100 ਕਿਲੋਮੀਟਰ ਤੱਕ ਚਲਾਈ ਜਾਵੇਗੀ। ਇਸ ਪਰੇਡ ਦੇ ਖਤਮ ਹੋਣ ਤੋਂ ਬਾਅਦ ਸਾਰੇ ਕਿਸਾਨ ਆਪਣੀਆਂ ਪੁਜੀਸ਼ਨਾ ਉਪਰ ਵਾਪਸ ਆਉਣਗੇ। ਇਸ ਸਬੰਧੀ ਕਿਸਾਨ ਨੇਤਾ ਗੁਰਨਾਮ ਸਿੰਘ ਚੜੂਨੀ ਨੇ ਆਖਿਆ ਕਿ ਮੈਂ ਕਿਸਾਨਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਇਸ ਪਰੇਡ ਵਿਚ ਅਨੁਸ਼ਾਸ਼ਨ ਬਣਾਕੇ ਰੱਖਣ। ਇਸ ਦੇ ਨਾਲ ਹੀ ਵੱਖ-ਵੱਖ ਕਿਸਾਨ ਆਗੂਆਂ ਨੇ ਵੀ ਆਏ ਹੋਏ ਕਿਸਾਨਾਂ ਅਤੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਟਰੈਕਟਰ ਉਪਰ ਸਿਰਫ ਕਿਸਾਨਾਂ ਦੀ ਹਾਲਤ ਨੂੰ ਦਰਸਾਉਂਦੀਆਂ ਹੋਈਆਂ ਝਾਕੀਆਂ ਹੀ ਕੱਢਣਗੇ। ਇਸ ਦੌਰਾਨ ਦਿੱਲੀ ਵਿੱਚ ਜਿੰਨੇ ਵੀ ਟਰੈਕਟਰ ਆਉਣਗੇ ਉਨ੍ਹਾਂ ਸਾਰਿਆਂ ਨੂੰ ਇਸ ਮਾਰਚ ਵਿੱਚ ਸ਼ਾਮਲ ਕੀਤਾ ਜਾਵੇਗਾ।
Previous Postਜੀਓ ਲਈ ਆਈ ਮਾੜੀ ਖਬਰ ਪਰ ਗਾਹਕਾਂ ਨੂੰ ਲਗਣ ਗਈਆਂ ਮੌਜਾਂ ਹੀ ਮੌਜਾਂ – ਤਾਜਾ ਵੱਡੀ ਖਬਰ
Next Postਹੁਣੇ ਹੁਣੇ ਕੁੰਡਲੀ ਬਾਡਰ ਤੇ ਹੋਈ ਲਾਲਾ ਲਾਲਾ 2 ਸ਼ਕੀ ਕਾਰ ਚ ਕਰ ਰਹੇ ਸੀ ਇਹ ਕੰਮ