ਆਖਰ ਅੱਕ ਕੇ ਹੁਣ ਸੁਖਬੀਰ ਹਰਸਿਮਰਤ ਬਾਦਲ ਨੇ ਖੋਲ੍ਹੇ ਅੰਦਰਲੀ ਪੋਲ, ਕੇਂਦਰ ਦੀਆਂ ਏਜੰਸੀਆਂ ਕੀ ਕਰਦੀਆਂ ਬੀਬੀ ਬਾਦਲ ਨੂੰ ਸਭ ਪਤਾ ਹੈ

ਆਈ ਤਾਜਾ ਵੱਡੀ ਖਬਰ

ਪੂਰੇ ਵਿਸ਼ਵ ਦੇ ਵੱਖ-ਵੱਖ ਮੁਲਕਾਂ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਭਾਰਤ ਦੇ ਵਿਚ ਕਿਸਾਨਾਂ ਵੱਲੋਂ ਕੀਤਾ ਜਾ ਰਿਹਾ ਸ਼ਾਂਤਮਈ ਧਰਨਾ ਪ੍ਰਦਰਸ਼ਨ। ਲੱਖਾਂ ਦੀ ਗਿਣਤੀ ਵਿੱਚ ਇਕੱਠੇ ਹੋਏ ਕਿਸਾਨ-ਮਜ਼ਦੂਰ ਸਾਥੀ ਕੇਂਦਰ ਸਰਕਾਰ ਵੱਲੋਂ ਸੋਧ ਕੇ ਜਾਰੀ ਕੀਤੇ ਗਏ ਨਵੇਂ ਤਿੰਨ ਖੇਤੀ ਬਿੱਲਾਂ ਨੂੰ ਰੱਦ ਕਰਵਾਉਣ ਦੇ ਲਈ ਦਿੱਲੀ ਦੀਆਂ ਸਰਹੱਦਾਂ ਨੂੰ ਚੁਫੇਰਿਓਂ ਘੇਰ ਕੇ ਇਹ ਰੋਸ ਪ੍ਰਦਰਸ਼ਨ ਕਰ ਰਹੇ ਹਨ। ਕਿਸਾਨਾਂ ਦੇ ਇਸ ਅੰਦੋਲਨ ਵਿੱਚ ਦੇਸ਼ ਅੰਦਰ ਵੱਖ-ਵੱਖ ਜਥੇ ਬੰਦੀਆਂ, ਰਾਜਨੀਤਿਕ ਪਾਰਟੀਆਂ ਅਤੇ ਵਿਭਾਗਾਂ ਵੱਲੋਂ ਪੂਰਨ ਤੌਰ ‘ਤੇ ਸਾਥ ਦਿੱਤਾ ਜਾ ਰਿਹਾ ਹੈ।

ਜਿਸ ਦੇ ਚਲਦੇ ਹੋਏ ਅੱਜ ਪੰਜਾਬ ਦੀ ਰਾਜਨੀਤਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਿਸਾਨਾਂ ਦੇ ਸਮਰਥਨ ਲਈ ਧਰਨਾ ਦਿੱਤਾ ਗਿਆ। ਇਸ ਧਰਨੇ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਅਤੇ ਸੀਨੀਅਰ ਲੀਡਰ ਬਿਕਰਮ ਮਜੀਠੀਆ ਹਾਜ਼ਰ ਹੋਏ। ਇਸ ਮੌਕੇ ਉੱਤੇ ਆਏ ਹੋਏ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਆਖਿਆ ਕਿ ਕੇਂਦਰ ਦੀ ਮੋਦੀ ਸਰਕਾਰ ਦੇਸ਼ ਦੀ ਸਾਰੀ ਤਾਕਤ ਨੂੰ ਆਪਣੇ ਹੱਥਾਂ ਵਿਚ ਲੈ ਕੇ ਤਾਨਾਸ਼ਾਹ ਬਣਨਾ ਚਾਹੁੰਦੀ ਹੈ ਜੋ ਦੇਸ਼ ਲਈ ਬਹੁਤ ਘਾ-ਤ- ਕ ਹੈ।

ਇਸ ਸਬੰਧੀ ਗੱਲ ਬਾਤ ਦੇ ਵਿਸ਼ੇ ਨੂੰ ਅੱਗੇ ਤੋਰਦੇ ਹੋਏ ਸਾਬਕਾ ਕੈਬਨਿਟ ਮੰਤਰੀ ਅਤੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਕੇਂਦਰ ਸਰਕਾਰ ਲੋਕਾਂ ਨੂੰ ਭੜਕਾਉਣ ਦੇ ਲਈ ਕੇਂਦਰੀ ਏਜੰਸੀਆਂ ਦੀ ਵਰਤੋਂ ਕਰ ਰਹੀ ਹੈ। ਇਹ ਏਜੰਸੀਆਂ ਕੀ ਕੁਝ ਕਰਦੀਆਂ ਹਨ ਮੈਨੂੰ ਸਭ ਕੁਝ ਪਤਾ ਹੈ। ਮੈਂ ਪਿਛਲੇ 6 ਸਾਲਾਂ ਤੋਂ ਇਨ੍ਹਾਂ ਵਿਚ ਬੈਠ ਕੇ ਦੇਖ ਚੁੱਕੀ ਹਾਂ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਮਜੀਠੀਆ ਨੇ ਵੀ ਕੇਂਦਰ ਸਰਕਾਰ ਉੱਪਰ ਤਿੱਖੇ ਵਾ-ਰ ਕਰਦੇ ਹੋਏ

ਕਿਹਾ ਕਿ ਜਦੋਂ ਬਾਰਡਰ ‘ਤੇ ਲ-ੜਾ- ਈ ਲੱਗਦੀ ਹੈ ਤਾਂ ਸਰਕਾਰ ਨੂੰ ਪੰਜਾਬੀ ਯਾਦ ਆਉਂਦੇ ਹਨ। ਪਰ ਜਦੋਂ ਇਹੀ ਪੰਜਾਬੀ ਆਪਣੇ ਹੱਕਾਂ ਲਈ ਲ-ੜ- ਦੇ ਹਨ ਤਾਂ ਕੇਂਦਰ ਸਰਕਾਰ ਵੱਲੋਂ ਇਨ੍ਹਾਂ ਨੂੰ ਅੱਤਵਾਦੀ, ਨ-ਕ-ਸ-ਲ-ਵਾ-ਦੀ, ਵੱਖ ਵਾਦੀ ਗਰਦਾਨ ਦਿੱਤਾ ਜਾਂਦਾ ਹੈ। ਇਕ ਪਾਸੇ ਮੋਦੀ ਸੰਵਿਧਾਨ ਦੀ ਸੌਂਹ ਖਾਂਦੇ ਹਨ ਦੇਸ਼ ਦੀ ਅਗਵਾਈ ਕਰਨ ਦੇ ਲਈ ਪਰ ਦੂਜੇ ਪਾਸੇ ਉਹ ਸੰਵਿਧਾਨ ਦੀ ਕਿਸੇ ਵੀ ਧਾਰਾ ਨੂੰ ਨਹੀਂ ਮੰਨਦੇ।