ਆਈ ਤਾਜਾ ਵੱਡੀ ਖਬਰ
ਜਿਵੇਂ ਜਿਵੇਂ ਮਨੁੱਖ ਵਿਕਾਸ ਵੱਲ ਵੱਧ ਰਿਹਾ ਹੈ, ਉਸੇ ਤਰੀਕੇ ਦੇ ਨਾਲ ਲੋਕ ਰਿਸ਼ਤੇ ਨਿਭਾਉਣੇ ਭੁੱਲ ਚੁੱਕੇ ਹਨ। ਅੱਜ ਕੱਲ ਛੋਟੀਆਂ ਛੋਟੀਆਂ ਗੱਲਾਂ ਨੂੰ ਲੈ ਕੇ ਰਿਸ਼ਤਿਆਂ ਵਿੱਚ ਦਰਾਰਾ ਪੈ ਰਹੀਆਂ ਹਨ, ਇਥੋਂ ਤੱਕ ਕਿ ਇਹ ਦਰਾਰਾ ਕੁਝ ਇਸ ਕਦਰ ਪੈ ਰਹੀਆਂ ਹਨ ਕਿ ਰਿਸ਼ਤੇ ਖਤਮ ਹੁੰਦੇ ਜਾ ਰਹੇ ਹਨ l ਰਿਸ਼ਤਿਆਂ ਦੀ ਉਮਰ ਦਿਨ ਪ੍ਰਤੀ ਦਿਨ ਘੱਟਦੀ ਹੋਈ ਨਜ਼ਰ ਆਉਂਦੀ ਪਈ ਹੈ l ਪਰ ਇਸੇ ਵਿਚਾਲੇ ਇੱਕ ਪਤੀ ਪਤਨੀ ਦੇ ਰਿਸ਼ਤੇ ਦੀ ਅਜਿਹੀ ਮਿਸਾਲ ਦੱਸਾਂਗੇ, ਜਿਨਾਂ ਨੇ ਮਰਦੇ ਦਮ ਤੱਕ ਇੱਕ ਦੂਜੇ ਦਾ ਸਾਥ ਨਿਭਾਇਆ ਤੇ ਦੋਵਾਂ ਦਾ ਇਕੱਠਿਆ ਸੰਸਕਾਰ ਕੀਤਾ ਗਿਆ l ਇਹ ਮਾਮਲਾ ਹਰਿਆਣਾ ਤੋਂ ਸਾਹਮਣੇ ਆਇਆ, ਜਿੱਥੇ ਹਰਿਆਣਾ ਦੇ ਫਰੀਦਾਬਾਦ ਵਿੱਚ ਇੱਕ ਜੋੜੇ ਨੇ ਸਾਰੀ ਉਮਰ ਇੱਕ ਦੂਜੇ ਦਾ ਸਾਥ ਦਿੱਤਾ, ਤੇ ਆਖਰੀ ਸਮੇਂ ਤੱਕ ਦੋਵਾਂ ਨੇ ਇੱਕ ਦੂਜੇ ਦੇ ਨਾਲ ਦਮ ਤੋੜਿਆ l
90 ਸਾਲਾਂ ਜੋੜੇ ਨੇ 40 ਮਿੰਟਾਂ ਵਿੱਚ ਹੀ ਆਪਣੀ ਜਾਨ ਗੁਆ ਦਿੱਤੀ ਤੇ ਪਹਿਲਾਂ ਪਤਨੀ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਪਤਨੀ ਦੇ ਜਾਣ ਦਾ ਵਿਛੋੜਾ ਇੱਕ ਪਤੀ ਨਾ ਝਲ ਸਕਿਆ ਤੇ ਫਿਰ ਕੁਝ ਸਮੇਂ ਤੱਕ ਪਤੀ ਨੇ ਵੀ ਦੁਨੀਆਂ ਨੂੰ ਅਲਵਿਦਾ ਕਹਿ ਦਿੱਤਾ। ਲੰਬੇ ਵਿਆਹੁਤਾ ਜੀਵਨ ਨੂੰ ਪੂਰਾ ਕਰਨ ਤੋਂ ਬਾਅਦ ਉਨ੍ਹਾਂ ਦੀ ਅੰਤਿਮ ਵਿਦਾਈ ਵੀ ਇਕੱਠੇ ਹੋਈ, ਦੋਵਾਂ ਨੂੰ ਅੰਤਿਮ ਵਿਦਾਈ ਇਕੱਠੇ ਦਿੱਤੀ ਗਈ ਤੇ ਦੋਵਾਂ ਦੇ ਪਿਆਰ ਦੀਆਂ ਇਸ ਦੌਰਾਨ ਚਾਰੇ ਪਾਸੇ ਕੀਤੀਆਂ ਜਾ ਰਹੀਆਂ ਸਨ ਕਿ ਸਾਰੀ ਜ਼ਿੰਦਗੀ ਇਨਾ ਦੋਵੇਂ ਪਤੀ ਪਤਨੀ ਨੇ ਇੱਕ ਦੂਜੇ ਦਾ ਬਹੁਤ ਜਿਆਦਾ ਸਾਥ ਦਿੱਤਾ l
ਪਰਿਵਾਰਕ ਮੈਂਬਰਾਂ ਨੇ ਢੋਲ ਤੇ ਸਾਜ਼ਾਂ ਨਾਲ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ। ਮਾਸਟਰ ਚੰਦੀਰਾਮ ਸ਼ਰਮਾ ਤੇ ਭਗਵਤੀ ਦੇਵੀ ਦੀ ਇਹ ਜੋੜੀ ਫਤਿਹਪੁਰ ਬਿੱਲੋਚ ਦੇ ਵਾਸੀ ਸਨ। ਜਦੋਂ ਭਗਵਤੀ ਦੇਵੀ ਦਾ ਦਿਹਾਂਤ ਹੋ ਗਿਆ ਤਾਂ, ਪਰਿਵਾਰ ਉਨ੍ਹਾਂ ਦਾ ਸੋਗ ਮਨਾ ਰਿਹਾ ਸੀ। ਉਨ੍ਹਾਂ ਦੇ ਅੰਤਿਮ ਸੰਸਕਾਰ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ ਕਿ ਚੰਦੀਰਾਮ ਦਾ ਵੀ ਦਿਹਾਂਤ ਹੋ ਗਿਆ।ਪਰਿਵਾਰ ਮੁਤਾਬਕ ਮਾਸਟਰ ਚੰਦੀਰਾਮ ਸ਼ਰਮਾ ਅਕਸਰ ਘਰ ‘ਚ ਕਿਹਾ ਕਹਿੰਦੇ ਸਨ ਕਿ ਉਨ੍ਹਾਂ ਦੀ ਆਖਰੀ ਇੱਛਾ ਹੈ ਕਿ ਉਨ੍ਹਾਂ ਦੀ ਪਤਨੀ ਭਗਵਤੀ ਉਨ੍ਹਾਂ ਦੇ ਸਾਹਮਣੇ ਹੀ ਦੁਨੀਆ ਤੋਂ ਜਾਏ।
ਹੋਇਆ ਵੀ ਇਸੇ ਤਰ੍ਹਾਂ, ਪਹਿਲਾਂ ਪਤਨੀ ਤੇ ਫਿਰ ਚੰਦੀਰਾਮ ਨੇ ਦੁਨੀਆ ਛੱਡੀ। ਸੋ ਇੱਕ ਪਾਸੇ ਅੱਜਕੱਲ ਪਤੀ ਪਤਨੀ ਦੇ ਰਿਸ਼ਤੇ ਦੇ ਵਿੱਚ ਛੋਟੀਆਂ ਛੋਟੀਆਂ ਗੱਲਾਂ ਨੂੰ ਲੈ ਕੇ ਦਰਾਰਾ ਪੈ ਜਾਂਦੀਆਂ ਹਨ ਤੇ ਗੱਲ ਤਲਾਕ ਤੱਕ ਪਹੁੰਚ ਜਾਂਦੀ ਹੈ l ਉੱਥੇ ਹੀ ਇਸ ਪਤੀ ਪਤਨੀ ਦੇ ਰਿਸ਼ਤੇ ਨੇ ਇੱਕ ਵੱਖਰੀ ਮਿਸਾਲ ਦੁਨੀਆਂ ਵਿੱਚ ਕਾਇਮ ਕੀਤੀ ਹੈ।
Previous Post0 ਤੋਂ 62 ਹਜਾਰ ਦਾ ਬਿੱਲ ਦੇਖ ਅਚਾਨਕ ਕਿਸਾਨ ਦੇ ਪੈਰੋਂ ਹੇਠ ਨਿਕਲੀ ਜਮੀਨ , ਰਹੇ ਗਿਆ ਹੱਕਾ ਬੱਕਾ
Next Postਕੈਨੇਡਾ ਚ ਪੰਜਾਬੀ ਨੌਜਵਾਨ ਦੀ ਹੋਈ ਮੌਤ , 9 ਮਹੀਨੇ ਪਹਿਲਾਂ ਗਿਆ ਸੀ ਵਿਦੇਸ਼