ਆਈ ਤਾਜਾ ਵੱਡੀ ਖਬਰ
ਇਸ ਸਾਲ ਦੀ ਸ਼ੁਰੂਆਤ ਬਹੁਤ ਹੀ ਬੁਰੀ ਤਰਾਂ ਹੋਈ ਹੈ। ਸ਼ੁਰੂ ਤੋਂ ਲੈ ਕੇ ਹੁਣ ਤੱਕ ਦੇ ਗਿਆਰਾਂ ਮਹੀਨਿਆਂ ਦੌਰਾਨ ਬਹੁਤ ਸਾਰੀਆਂ ਅਜਿਹੀਆਂ ਦੁਖਦਾਈ ਖਬਰਾਂ ਸੁਣਨ ਨੂੰ ਵਿੱਚ ਮਿਲੀਆਂ ਜਿਸ ਉਪਰ ਯਕੀਨ ਕਰਨਾ ਬਹੁਤ ਮੁਸ਼ਕਲ ਸੀ। ਬੀਤੇ ਗਿਆਰਾਂ ਮਹੀਨਿਆਂ ਦੌਰਾਨ ਇਸ ਸੰਸਾਰ ਨੂੰ ਬਹੁਤ ਸਾਰੀਆਂ ਮਹਾਨ ਸ਼ਖ਼ਸੀਅਤਾਂ ਛੱਡ ਕੇ ਸਦਾ ਲਈ ਰੁਖਸਤ ਹੋ ਗਈਆਂ। ਬੜੇ ਹੀ ਦੁਖੀ ਹਿਰਦੇ ਦੇ ਨਾਲ ਇਹ ਗੱਲ ਆਖਣੀ ਪੈ ਰਹੀ ਹੈ ਕਿ ਸਿੱਖ ਕੌਮ ਦੇ ਮਹਾਨ ਵਿਦਵਾਨ ਅਤੇ ਚਿੰਤਕ ਪ੍ਰਿੰਸੀਪਲ ਗੁਰਮੁਖ ਸਿੰਘ ਸਾਡੇ ਦਰਮਿਆਨ ਨਹੀਂ ਰਹੇ।
ਉਨ੍ਹਾਂ ਦਾ ਕੱਲ ਪਟਿਆਲਾ ਵਿਖੇ 90 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ। ਇਸ ਮਹਾਨ ਸ਼ਖਸੀਅਤ ਦੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਜਾਣ ਕਾਰਨ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪੈ ਗਿਆ ਹੈ। ਜ਼ਿਕਰਯੋਗ ਹੈ ਗੁਰਮੁਖ ਸਿੰਘ 4 ਸਾਲ ਤੱਕ ਗੁਰਮਤਿ ਕਾਲਜ ਦੇ ਪ੍ਰਿੰਸੀਪਲ ਰਹੇ ਸਨ ਅਤੇ ਇਸੇ ਨਾਲ ਹੈ ਉਹ ਕਾਫੀ ਸਮਾਂ ਗੌਰਮਿੰਟ ਕਾਲਜ ਕਪੂਰਥਲਾ ਅਤੇ ਗੌਰਮਿੰਟ ਕਾਲਜ ਸੰਗਰੂਰ ਦੇ ਵਿਚ ਬਤੌਰ ਪ੍ਰਿੰਸੀਪਲ ਵੀ ਆਪਣੀਆਂ ਸੇਵਾਵਾਂ ਨਿਭਾਉਂਦੇ ਰਹੇ।
ਇਸ ਤੋਂ ਇਲਾਵਾ ਗੁਰਮੁੱਖ ਸਿੰਘ ਜੀ ਨੇ ਸਿੱਖ ਰੈਫ਼ਰੈਂਸ ਲਾਇਬਰੇਰੀ ਸ੍ਰੀ ਅੰਮ੍ਰਿਤਸਰ ਦੇ ਮੁਖੀ ਦੇ ਅਹੁਦੇ ਉੱਪਰ ਵੀ ਰਹਿੰਦੇ ਹੋਏ ਵੀ ਅਨੇਕਾਂ ਪ੍ਰਸੰਸਾਯੋਗ ਕਾਰਜ ਕੀਤੇ। ਉਨ੍ਹਾਂ ਦੁਆਰਾ ਲਿਖੀਆਂ ਹੋਈਆਂ ਕਈ ਪੁਸਤਕਾਂ ਹੁਣ ਤੱਕ ਪ੍ਰਕਾਸ਼ਿਤ ਵੀ ਹੋ ਚੁੱਕੀਆਂ ਹਨ। ਉਨ੍ਹਾਂ ਵੱਲੋਂ ਕੀਤਾ ਗਿਆ ਸਭ ਤੋਂ ਵਡਮੁੱਲਾ ਕਾਰਜ ਸ਼੍ਰੀ ਆਦਿ ਗ੍ਰੰਥ ਦਾ ਅੰਗਰੇਜ਼ੀ ਦੇ ਵਿੱਚ ਅਨੁਵਾਦ ਕਰਨਾ ਸੀ। ਇਸ ਕਾਰਜ ਨੂੰ ਉਨ੍ਹਾਂ ਨੇ ਬਹੁਤ ਹੀ ਸਿਦਕ ਭਾਵਨਾ ਦੇ ਨਾਲ ਸੰਪੂਰਨ ਕੀਤਾ ਸੀ।
ਮੁੱਖ ਸੰਪਾਦਕ ਦੇ ਰੂਪ ਵਿੱਚ ਉਨ੍ਹਾਂ ਨੇ ਲੰਮਾ ਸਮਾਂ ਮਹੀਨਾਵਾਰ ਰਸਾਲੇ ਆਤਮ ਰੰਗ ਵਿੱਚ ਕੰਮ ਕੀਤਾ ਸੀ। ਭਾਈ ਰਣਧੀਰ ਸਿੰਘ ਜਿਨ੍ਹਾਂ ਨੂੰ ਪੰਥ ਦੀ ਸੋਨ ਚਿੜੀਆ ਵੀ ਕਿਹਾ ਜਾਂਦਾ ਹੈ ਦੇ ਨਾਲ ਇਨ੍ਹਾਂ ਦਾ ਗੂੜ੍ਹਾ ਸੰਬੰਧ ਸੀ। ਆਪਣੇ ਪ੍ਰਸੰਸ਼ਕਾਂ ਦਾ ਵਿਸ਼ਾਲ ਦਾਇਰਾ ਰੱਖਣ ਵਾਲੇ ਗੁਰਮੁਖ ਸਿੰਘ ਆਪਣੇ ਪਿੱਛੇ ਇਕ ਲੜਕੀ ਅਤੇ ਦੋ ਲੜਕਿਆਂ ਨੂੰ ਛੱਡ ਗਏ ਹਨ। ਉਨ੍ਹਾਂ ਦੇ ਇਸ ਦੁਨਿਆਵੀ ਵਿਛੋੜੇ ਉੱਪਰ ਸਰਦਾਰ ਜੈਤੇਗ ਸਿੰਘ ਅਨੰਤ ਹਰੀਦਰਸ਼ਨ ਮੈਮੋਰੀਅਲ ਟਰੱਸਟ ਕੈਨੇਡਾ ਨੇ ਆਖਿਆ ਹੈ ਕਿ ਸਿੱਖ ਪੰਥ ਨੂੰ ਇਕ ਸਫਲ ਖੋਜੀ ਅਨੁਵਾਦਕ, ਟੀਕਾਕਾਰ, ਕੀਰਤਨੀਏ ਅਤੇ ਅਧਿਆਪਕ ਦਾ ਬਹੁਤ ਵੱਡਾ ਘਾਟਾ ਪਿਆ ਹੈ।
Previous Postਇੰਡੀਆ ਦੇ ਸਭ ਤੋਂ ਅਮੀਰ ਮੁਕੇਸ਼ ਅੰਬਾਨੀ ਦੇ ਘਰੇ ਆਈ ਇਹ ਵੱਡੀ ਖੁਸ਼ੀ , ਮਿਲ ਰਹੀਆਂ ਸਾਰੇ ਪਾਸਿਓਂ ਵਧਾਈਆਂ
Next Postਹੁਣੇ ਹੁਣੇ ਕਿਸਾਨ ਅੰਦੋਲਨ ਬਾਰੇ ਕੱਲ੍ਹ 11 ਦਸੰਬਰ ਲਈ ਪੰਜਾਬ ਚੋ ਹੋਇਆ ਇਹ ਵੱਡਾ ਐਲਾਨ