7 ਦਿਨਾਂ ਲਈ ਸਕੂਲ ਕੀਤਾ ਗਿਆ ਬੰਦ
ਅਨਲੌਕ-5 ਦੇ ਦੌਰਾਨ ਸਰਕਾਰ ਵੱਲੋਂ ਬਹੁਤ ਸਾਰੀਆਂ ਪਾਬੰਦੀਆਂ ਹਟਾ ਦਿੱਤੀਆਂ ਗਈਆਂ ਸਨ। ਜਿਨ੍ਹਾਂ ਦੇ ਵਿੱਚ ਰੈਸਟੋਰੈਂਟ ਅਤੇ ਪਾਰਕਾਂ ਨੂੰ ਆਮ ਜਨਤਾ ਲਈ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਗਈ ਸੀ। ਇਸਦੇ ਨਾਲ ਹੀ 9ਵੀਂ ਜਮਾਤ ਤੋਂ ਲੈ ਕੇ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਸਕੂਲਾਂ ਨੂੰ ਮੁੜ ਤੋਂ ਖੋਲ੍ਹਿਆ ਗਿਆ ਸੀ ਤਾਂ ਜੋ ਵਿਦਿਆਰਥੀ ਸਕੂਲ ਆ ਕੇ ਪਹਿਲਾਂ ਵਾਂਗ ਵਿਦਿਆ ਹਾਸਿਲ ਕਰ ਸਕਣ।
ਇਸ ਦੇ ਨਾਲ ਹੀ ਸਰਕਾਰ ਵੱਲੋਂ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ ਜਿਸ ਦੌਰਾਨ ਕੋਰੋਨਾ ਦੇ ਪ੍ਰਸਾਰ ਨੂੰ ਰੋਕਣ ਲਈ ਤੈਅ ਕੀਤੇ ਗਏ ਨਿਯਮਾਂ ਦੀ ਪਾਲਣਾ ਕਰਨਾ ਹਰ ਇੱਕ ਲਈ ਲਾਜ਼ਮੀ ਸੀ। ਸਿਹਤ ਸੁਰੱਖਿਅਤਾ ਦੇ ਪੁਖਤਾ ਇੰਤਜ਼ਾਮ ਹੋਣ ਤੋਂ ਬਾਅਦ ਹੀ ਸਕੂਲਾਂ ਨੂੰ ਮੁੜ ਤੋਂ ਸ਼ੁਰੂ ਕੀਤਾ ਗਿਆ ਸੀ। ਇਸ ਦੌਰਾਨ ਬਹੁਤ ਸਾਰੇ ਬੱਚੇ ਸਕੂਲਾਂ ਵਿੱਚ ਮੁੜ ਤੋਂ ਪੜ੍ਹਨ ਆਉਣੇ ਸ਼ੁਰੂ ਹੋ ਗਏ ਸਨ।
ਪਰ ਪੰਜਾਬ ਵਿੱਚ ਵਾਪਰੀ ਇਸ ਘਟਨਾ ਕਾਰਨ ਸੂਬੇ ਵਿੱਚ ਰਹਿਣ ਵਾਲੇ ਮਾਂ-ਬਾਪ ਆਪਣੇ ਬੱਚਿਆਂ ਪ੍ਰਤੀ ਇੱਕ ਵਾਰ ਫਿਰ ਤੋਂ ਚਿੰਤਾ ਵਿੱਚ ਪੈ ਗਏ ਹਨ। ਪੰਜਾਬ ਦੇ ਫਰੀਦਕੋਟ ਦੇ ਇੱਕ ਸਰਕਾਰੀ ਸਕੂਲ ਵਿੱਚ ਕੋਰੋਨਾ ਸੰਕ੍ਰਮਿਤ ਮਰੀਜ਼ ਮਿਲਣ ਕਾਰਨ ਸੂਬੇ ਦਾ ਮਾਹੌਲ ਇੱਕ ਵਾਰ ਫਿਰ ਤੋਂ ਗੰਭੀਰ ਹੁੰਦਾ ਨਜ਼ਰ ਆ ਰਿਹਾ ਹੈ। ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਕੋਰੋਨਾ ਪਾਜ਼ਿਟਿਵ ਦੇ ਇਹ ਨਵੇਂ ਮਾਮਲੇ ਹਲਕਾ ਜੈਤੋ ਵਿਖੇ ਸਰਕਾਰੀ ਐੱਚ ਐੱਸ ਐੱਨ ਸੀਨੀਅਰ ਸੈਕੰਡਰੀ ਸਕੂਲ ਵਿੱਚੋਂ ਆਏ ਹਨ।
ਜਿੱਥੇ ਆਈਆਂ ਰਿਪੋਰਟਾਂ ਦੇ ਅਧਾਰ ‘ਤੇ ਦੋ ਅਧਿਆਪਕ ਅਤੇ ਵਰਕਸ਼ਾਪ ਅਟੈਂਡੈਂਟ ਕਰੋਨਾ ਵਾਇਰਸ ਨਾਲ ਸੰਕ੍ਰਮਿਤ ਪਾਏ ਗਏ ਹਨ। ਇਨ੍ਹਾਂ ਨਵੇਂ ਮਾਮਲਿਆਂ ਉਪਰ ਤੁਰੰਤ ਕਾਰਵਾਈ ਕਰਦਿਆਂ ਸਿੱਖਿਆ ਵਿਭਾਗ ਨੇ ਸਕੂਲ ਨੂੰ 7 ਦਿਨਾਂ ਲਈ ਬੰਦ ਕਰ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਪ੍ਰਿੰਸੀਪਲ ਜਸਵੰਤ ਸਿੰਘ ਨੇ ਦੱਸਿਆ ਕਿ ਰੁਟੀਨ ਕੋਰੋਨਾ ਚੈਕਅਪ ਦੌਰਾਨ ਸਕੂਲ ਵਿੱਚੋਂ ਲਏ ਗਏ ਦੋ ਅਧਿਆਪਕ ਅਤੇ ਵਰਕਸ਼ਾਪ ਅਟੈਂਡੈਂਟ ਦੇ ਟੈਸਟ ਪਾਜ਼ਿਟਿਵ ਪਾਏ ਗਏ।
ਜਿਸ ਤੋਂ ਬਾਅਦ ਸਰਕਾਰੀ ਆਦੇਸ਼ ਮੁਤਾਬਕ ਸਕੂਲ ਨੂੰ 7 ਦਿਨਾਂ ਦੇ ਲਈ ਬੰਦ ਕਰ ਦਿੱਤਾ ਗਿਆ ਹੈ। ਇਸ ਬਿਮਾਰੀ ਦੇ ਨਾਲ ਸੰਕ੍ਰਮਿਤ ਹੋਏ ਅਧਿਆਪਕਾਂ ਨੇ ਆਪਣੇ ਆਪ ਨੂੰ ਘਰ ਅੰਦਰ ਇਕਾਂਤ ਵਾਸ ਕਰ ਲਿਆ ਹੈ। ਪੰਜਾਬ ਦੇ ਸਕੂਲ ਵਿੱਚ ਆਏ ਇਨ੍ਹਾਂ ਨਵੇਂ ਮਾਮਲਿਆਂ ਨੇ ਮਾਂ ਬਾਪ ਦੀਆਂ ਆਪਣੇ ਬੱਚਿਆਂ ਪ੍ਰਤੀ ਚਿੰਤਾਵਾਂ ਨੂੰ ਹੋਰ ਵੀ ਗਹਿਰਾ ਕਰ ਦਿੱਤਾ ਹੈ।
Home ਤਾਜਾ ਖ਼ਬਰਾਂ ਆਈ ਮਾੜੀ ਖਬਰ : ਪੰਜਾਬ ਚ ਇਥੇ ਸਕੂਲ ਚੋ ਮਿਲੇ ਕੋਰੋਨਾ ਪੌਜੇਟਿਵ 7 ਦਿਨਾਂ ਲਈ ਸਕੂਲ ਕੀਤਾ ਗਿਆ ਬੰਦ,ਪਿਆ ਸਹਿਮ
ਤਾਜਾ ਖ਼ਬਰਾਂ
ਆਈ ਮਾੜੀ ਖਬਰ : ਪੰਜਾਬ ਚ ਇਥੇ ਸਕੂਲ ਚੋ ਮਿਲੇ ਕੋਰੋਨਾ ਪੌਜੇਟਿਵ 7 ਦਿਨਾਂ ਲਈ ਸਕੂਲ ਕੀਤਾ ਗਿਆ ਬੰਦ,ਪਿਆ ਸਹਿਮ
Previous Postਸਾਵਧਾਨ ਪੰਜਾਬ ਚ ਇਥੇ 10 ਜਨਵਰੀ 2021 ਤੱਕ ਲਈ ਇਹਨਾਂ ਇਹਨਾਂ ਪਾਬੰਦੀਆਂ ਦਾ ਹੁਕਮ ਹੋਇਆ ਲਾਗੂ
Next Postਸਰਕਾਰ ਨੇ ਬਜ਼ੁਰਗਾਂ ਲਈ ਕਰਤਾ ਇਹ ਐਲਾਨ , ਛਾਈ ਖੁਸ਼ੀ – ਤਾਜਾ ਵੱਡੀ ਖਬਰ