ਆਈ ਮਾੜੀ ਖਬਰ ਕਿਸਾਨੀ ਸੰਘਰਸ਼ ਦੇ ਇਸ ਤਰਾਂ ਲੇਖੇ ਲੱਗਾ 18 ਸਾਲਾ ਨੌਜਵਾਨ – ਛਾਈ ਸੋਗ ਦੀ ਲਹਿਰ

ਆਈ ਤਾਜਾ ਵੱਡੀ ਖਬਰ

ਇਸ ਨਵੇਂ ਵਰ੍ਹੇ ਦੀ ਜਦੋਂ ਸ਼ੁਰੂਆਤ ਹੋਈ ਸੀ ਤਾਂ ਹਰ ਇੱਕ ਨੇ ਇਹ ਹੀ ਅਰਦਾਸ ਕੀਤੀ ਸੀ ਕਿ ਇਹ ਸਾਲ ਪਿਛਲੇ ਸਾਲ ਵਾਂਗ ਆਈਆਂ ਹੋਈਆਂ ਤ-ਕ-ਲੀ-ਫ਼ਾਂ ਤੋਂ ਕਿਤੇ ਪਰੇ ਹੋਵੇ। ਤਾਂ ਜੋ ਇਸ ਸੰਸਾਰ ਦੇ ਲੋਕਾਂ ਨੇ ਜੋ ਵੀ ਦੁੱਖ ਪਿਛਲੇ ਸਾਲ ਵਿੱਚ ਦੇਖੇ ਹਨ ਉਹ ਇਸ ਸਾਲ ਦੇ ਵਿਚ ਮੁੜ ਤੋਂ ਨਾ ਦੇਖਣੇ ਪੈਣ। ਇਸ ਸਾਲ ਦੀ ਸ਼ੁਰੂਆਤ ਵਿੱਚ ਵੀ ਅਜਿਹਾ ਦੇਖਣ ਨੂੰ ਮਿਲਿਆ ਸੀ ਕਿ ਪਿਛਲੇ ਸਾਲ ਦੇ ਦੁੱਖਾਂ ਦਾ ਅੰਤ ਹੋ ਗਿਆ ਹੈ ਅਤੇ ਇੱਕ ਨਵੇਂ ਜੀਵਨ ਦੀ ਸ਼ੁਰੂਆਤ ਹੋਈ ਹੈ।

ਪਰ ਪਿਛਲੇ ਡੇਢ ਮਹੀਨੇ ਦੇ ਵਿੱਚ ਹੀ ਹਾਲਾਤ ਅਜਿਹੇ ਜਾਪ ਰਹੇ ਹਨ ਕਿ ਜਿਵੇਂ ਪਿਛਲੇ ਸਾਲ ਵਾਲਾ ਸਮਾਂ ਇੱਕ ਵਾਰ ਮੁੜ ਤੋਂ ਦੁਹਰਾਇਆ ਜਾਵੇਗਾ। ਮੌਜੂਦਾ ਸਮੇਂ ਪੂਰੇ ਦੇਸ਼ ਭਰ ਦੇ ਵਿਚ ਕਿਸਾਨਾਂ ਵੱਲੋਂ ਸ਼ੁਰੂ ਕੀਤਾ ਗਿਆ ਖੇਤੀ ਅੰਦੋਲਨ ਇਸ ਸਮੇਂ ਵਿਦੇਸ਼ਾਂ ਵਿੱਚ ਵੀ ਚਰਚਾ ਦਾ ਮੁੱਦਾ ਬਣਿਆ ਹੋਇਆ ਹੈ। ਜਿਸ ਦੇ ਨਾਲ ਜੁੜੀਆਂ ਹੋਈਆਂ ਕਈ ਤਰ੍ਹਾਂ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਇੱਕ ਹੋਰ ਦੁੱਖਦਾਇਕ ਘਟਨਾ ਰਾਏਕੋਟ ਦੇ ਗੋਂਦਵਾਲ ਪਿੰਡ ਵਿਚੋਂ ਸੁਣਨ ਨੂੰ ਮਿਲ ਰਹੀ ਹੈ

ਜਿੱਥੇ ਇੱਕ ਬਾਰਵੀ ਕਲਾਸ ਦੇ 18 ਸਾਲਾਂ ਵਿਦਿਆਰਥੀ ਦੀ ਦਿਲ ਦਾ ਦੌ-ਰਾ ਪੈਣ ਕਾਰਨ ਮੌਤ ਹੋ ਗਈ। ਇਸ ਦੁਖਤ ਮੌਤ ਬਾਰੇ ਦੱਸਦੇ ਹੋਏ ਮ੍ਰਿਤਕ ਦੇ ਪਿਤਾ ਈਸ਼ਰ ਸਿੱਧੂ ਨੇ ਦੱਸਿਆ ਕਿ ਉਸ ਦਾ ਪੱਤਰ ਤਰਜਿੰਦਰ ਸਿੰਘ ਸਿੱਧੂ ਬਾਰਵੀਂ ਜਮਾਤ ਦਾ ਵਿਦਿਆਰਥੀ ਸੀ ਜੋ ਦਿੱਲੀ ਵਿਖੇ ਸਿੰਘੂ ਬਾਰਡਰ ‘ਤੇ ਚੱਲ ਰਹੇ ਅੰਦੋਲਨ ਵਿੱਚ ਕਈ ਵਾਰ ਜਾ ਚੁੱਕਾ ਸੀ। ਫਰਵਰੀ ਦੇ ਅਖੀਰ ਵਿੱਚ ਉਹ ਉੱਥੇ ਬਿਮਾਰ ਹੋ ਗਿਆ ਜਿਸ ਤੋਂ ਬਾਅਦ ਪਿੰਡ ਦੇ ਕਿਸਾਨਾਂ ਨੇ ਉਸ ਨੂੰ ਵਾਪਸ ਭੇਜ ਦਿੱਤਾ।

4 ਮਾਰਚ ਦੀ ਸ਼ਾਮ 7 ਤੋਂ 8 ਵਜੇ ਤਰਜਿੰਦਰ ਦੀ ਤਬੀਅਤ ਖ਼-ਰਾ-ਬ ਹੋ ਗਈ ਜਿਸ ਨੂੰ ਰਾਏਕੋਟ ਦੇ ਲਾਈਫ ਕੇਅਰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਮ੍ਰਿਤਕ ਤਰਜਿੰਦਰ ਦਾ ਅੱਜ ਪਿੰਡ ’ਚ ਸਸਕਾਰ ਕੀਤਾ ਗਿਆ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਜ਼ਿਲ੍ਹਾ ਪ੍ਰਧਾਨ ਜੋਗਿੰਦਰ ਸਿੰਘ ਬਜ਼ੁਗਰ ਅਤੇ ਬਲਾਕ ਰਾਏਕੋਟ ਦੇ ਪ੍ਰਧਾਨ ਅਜੈਬ ਸਿੰਘ ਰੂਪਾਪੱਤੀ ਵੱਲੋਂ ਕਿਸਾਨੀ ਝੰਡਾ ਮ੍ਰਿਤਕ ਦੇਹ ’ਤੇ ਪਾ ਕੇ ਅੰਤਿਮ ਵਿਦਾਇਗੀ ਦਿੱਤੀ। ਇਸ ਮੌਕੇ ਸਰਪੰਚ ਸੁਖਪਾਲ ਸਿੰਘ ਸਿੱਧੂ, ਬਾਬਾ ਦੀਪਾ ਸਿੰਘ ਵੈੱਲਫੇਅਰ ਕਲੱਬ ਪ੍ਰਧਾਨ ਗੁਰਪ੍ਰੀਤ ਸਿੰਘ ਸਿੱਧੂ, ਮਨਪ੍ਰੀਤ ਸਿੰਘ ਸਿੱਧੂ, ਅਮਰਜੀਤ ਸਿੰਘ ਖੰਗੂੜਾ, ਨਰਿੰਦਰ ਸਿੰਘ ਸਿੱਧੂ, ਨੰਬਰਦਾਰ ਸੂਬੇਦਾਰ ਜਗਜੀਤ ਸਿੰਘ ਸਿੱਧੂ, ਕਮਲਜੀਤ ਸਿੰਘ ਰੂਪਾਪੱਤੀ ਸਮੇਤ ਵੱਡੀ ਗਿਣਤੀ ’ਚ ਇਲਾਕਾ ਨਿਵਾਸੀ ਹਾਜ਼ਰ ਸਨ। ਇਸ ਖਬਰ ਦੇ ਨਾਲ ਸਥਾਨਕ ਇਲਾਕੇ ਦੇ ਵਿਚ ਸੋਗ ਦੀ ਲਹਿਰ ਦੌੜ ਗਈ ਹੈ।