ਆਈ ਮਾੜੀ ਖਬਰ:ਇਸ ਦੇਸ਼ ਨੇ ਭਾਰਤ ਸਮੇਤ ਲਗਾਈ ਕਈ ਹੋਰ ਦੇਸ਼ਾਂ ਦੀਆਂ ਅੰਤਰਾਸ਼ਟਰੀ ਫਲਾਈਟਾਂ ਤੇ ਪਾਬੰਦੀ

ਆਈ ਤਾਜਾ ਵੱਡੀ ਖਬਰ

ਜਿਸ ਸਮੇਂ ਤੋਂ ਦੇਸ਼ ਅੰਦਰ ਕਰੋਨਾ ਦਾ ਪ੍ਰਸਾਰ ਹੋਇਆ ਹੈ। ਉਸ ਸਮੇਂ ਤੋਂ ਹੀ ਹਰ ਦੇਸ਼ ਦੀ ਆਰਥਿਕ ਹਾਲਤ ਉਪਰ ਗਹਿਰਾ ਅਸਰ ਹੋਇਆ ਹੈ । ਜਿਸਦੇ ਚਲਦੇ ਹੋਏ ਬਹੁਤ ਸਾਰੇ ਲੋਕਾਂ ਦੀਆਂ ਨੌਕਰੀਆਂ ਚਲੀਆਂ ਗਈਆਂ,ਤੇ ਸਭ ਦੇਸ਼ਾਂ ਨੂੰ ਆਰਥਿਕ ਮੰਦੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਭ ਦੇਸ਼ਾਂ ਵੱਲੋਂ ਆਪਣੇ ਦੇਸ਼ ਦੇ ਲੋਕਾਂ ਦੀ ਸੁਰੱਖਿਆ ਨੂੰ ਵੇਖਦੇ ਹੋਏ ਹਵਾਈ ਆਵਾਜਾਈ ਰੋਕ ਲਗਾ ਦਿੱਤੀ ਗਈ ਸੀ। ਕਰੋਨਾ ਕੇਸਾਂ ਵਿਚ ਆਈ ਕਮੀ ਨੂੰ ਦੇਖਦੇ ਹੋਏ ਮੁੜ ਤੋਂ ਇਹ ਹਵਾਈ ਆਵਾਜਾਈ ਸ਼ੁਰੂ ਕੀਤੀ ਗਈ ਸੀ।

ਕਰੋਨਾ ਦੀ ਅਗਲੀ ਲਹਿਰ ਨੂੰ ਦੇਖਦੇ ਹੋਏ ਬਹੁਤ ਸਾਰੇ ਦੇਸ਼ਾਂ ਵੱਲੋਂ ਮੁੜ ਤੋਂ ਤਾਲਾਬੰਦੀ ਕੀਤੀ ਜਾਣ ਲੱਗੀ। ਉੱਥੇ ਹੀ ਬਹੁਤ ਸਾਰੇ ਦੇਸ਼ਾਂ ਵੱਲੋਂ ਇਸ ਪਾਬੰਦੀ ਦੀ ਮਿਆਦ ਨੂੰ ਅੱਗੇ ਵਧਾਇਆ ਜਾ ਰਿਹਾ ਹੈ। ਹੁਣ ਇਸ ਦੇਸ਼ ਨੇ ਭਾਰਤ ਸਮੇਤ ਕਈ ਹੋਰ ਦੇਸ਼ਾਂ ਉੱਪਰ ਵੀ ਅੰਤਰਰਾਸ਼ਟਰੀ ਫਲਾਈਟ ਤੇ ਪਾਬੰਦੀ ਲਗਾ ਦਿੱਤੀ ਹੈ। ਵਿਸ਼ਵ ਵਿੱਚ ਕਰੋਨਾ ਦੀ ਲਾਗ ਨਾਲ ਸਾਰੇ ਦੇਸ਼ ਪ੍ਰਭਾਵਿਤ ਹੋਏ ਹਨ। ਕੁਝ ਦੇਸ਼ਾਂ ਵੱਲੋਂ ਆਪਣੀਆਂ ਸਰਹੱਦਾਂ ਸੈਲਾਨੀਆਂ ਲਈ ਖੋਲ੍ਹੀਆਂ ਜਾ ਰਹੀਆਂ ਹਨ। ਉੱਥੇ ਹੀ ਅਜੇ ਕਰੋਨਾ ਦੇ ਖਤਰੇ ਨੂੰ ਵੇਖਦੇ ਹੋਏ

ਬਹੁਤ ਸਾਰੇ ਦੇਸ਼ਾਂ ਵੱਲੋਂ ਸਰਹੱਦਾਂ ਉੱਤੇ ਲਗਾਈ ਗਈ ਪਾਬੰਦੀ ਨੂੰ ਅੱਗੇ ਵਧਾਇਆ ਜਾ ਰਿਹਾ ਹੈ। ਹੁਣ ਫਿਰ ਫਿਲੀਪੀਸਨ ਵੱਲੋਂ ਵੀ 15 ਜਨਵਰੀ ਤੱਕ ਭਾਰਤ ਸਮੇਤ ਕਈ ਦੇਸ਼ਾਂ ਤੇ ਪਾਬੰਦੀ ਲਗਾਈ ਗਈ ਸੀ। ਇਸ ਮਿਆਦ ਨੂੰ ਹੁਣ 15 ਜਨਵਰੀ ਤੋਂ ਵਧਾ ਕੇ 31 ਜਨਵਰੀ ਤੱਕ ਕਰ ਦਿੱਤਾ ਗਿਆ ਹੈ। ਇਹ ਪਾਬੰਦੀ ਬ੍ਰਿਟੇਨ ਵਿੱਚ ਮਿਲਣ ਵਾਲੇ ਕਰੋਨਾ ਦੇ ਨਵੇਂ ਸਟਰੇਨ ਕਾਰਨ ਵਧਾਈ ਗਈ ਹੈ। ਕਿਉਂਕਿ ਇਹ ਵਾਇਰਸ ਪਹਿਲਾ ਵਾਲੇ ਕਰੋਨਾ ਵਾਇਰਸ ਨਾਲ 70 ਫੀਸਦੀ ਜ਼ਿਆਦਾ ਖਤਰਨਾਕ ਹੈ।

ਪਹਿਲਾਂ ਇਸ ਦੇਸ਼ ਦੇ ਨਾਗਰਿਕਾਂ ਨੂੰ ਪਾਬੰਦੀਸ਼ੁਦਾ ਦੇਸ਼ਾਂ ਤੋਂ ਆਪਣੇ ਦੇਸ ਪਰਤਣ ਦੀ ਇਜਾਜ਼ਤ ਸੀ, ਪਰ ਉਸ ਲਈ ਉਨ੍ਹਾਂ ਨੂੰ 14 ਦਿਨ ਇਕਾਂਤ ਵਾਸ ਕਰਨਾ ਜ਼ਰੂਰੀ ਕੀਤਾ ਗਿਆ ਸੀ। ਹੁਣ ਫਿਲੀਪੀਨਸ ਦੇ ਲੋਕਾਂ ਨੂੰ ਵੀ ਆਪਣੇ ਦੇਸ ਪਰਤਣ ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਤਾਂ ਜੋ ਨਵਾ ਵਾਇਰਸ ਦੇਸ਼ ਵਿੱਚ ਦਾਖ਼ਲ ਨਾ ਹੋ ਸਕੇ। ਇਹ ਪਾਬੰਦੀ ਭਾਰਤ, ਆਸਟ੍ਰੇਲੀਆ, ਬ੍ਰਾਜ਼ੀਲ, ਕੈਨੇਡਾ, ਚੀਨ, ਡੈਨਮਾਰਕ, ਫਿਨਲੈਂਡ, ਫਰਾਂਸ, ਜਰਮਨੀ, ਆਇਰਲੈਂਡ, ਇਜ਼ਰਾਇਲ, ਇਟਲੀ, ਜਾਪਾਨ, ਨਾਰਵੇ, ਓਮਾਨ, ਪਾਕਿਸਤਾਨ, ਸਿੰਗਾਪੁਰ, ਦੱਖਣੀ ਅਫਰੀਕਾ, ਸਪੇਨ, ਸਵੀਡਨ, ਬ੍ਰਿਟੇਨ ਜਿਹੇ ਦੇਸ਼ਾਂ ਦੇ ਯਾਤਰੀਆਂ ‘ਤੇ ਲਗਾਈ ਗਈ ਹੈ। ਫਿਲੀਪੀਨਸ ਦੀ ਯਾਤਰਾ ਕਰਨ ਦੇ ਚਾਹਵਨ ਯਾਤਰੀਆਂ ਨੂੰ ਅਜੇ ਹੋਰ ਇੰਤਜ਼ਾਰ ਕਰਨਾ ਪਵੇਗਾ।