ਆਈ ਤਾਜਾ ਵੱਡੀ ਖਬਰ
ਅੱਜਕਲ ਦੇ ਨੌਜਵਾਨ ਵਿਦੇਸ਼ਾਂ ਵੱਲ ਵੱਡੀ ਗਿਣਤੀ ‘ਚ ਜਾ ਰਹੇ ਹਨ l ਜਿਵੇਂ ਜਿਵੇਂ ਵਿਦੇਸ਼ਾਂ ਵੱਲ ਜਾਣ ਦਾ ਨੌਜਵਾਨਾਂ ਦਾ ਕਰੇਜ਼ ਵਧਦਾ ਪਿਆ, ਉਵੇਂ ਉਵੇਂ ਨੌਜਵਾਨ ਵੱਖੋ ਵੱਖਰੇ ਤਰੀਕਿਆ ਨਾਲ ਵਿਦੇਸ਼ਾਂ ਵੱਲ ਦਾ ਰੁੱਖ ਕਰਦੇ ਪਏ ਹਨ। ਅਜੋਕੇ ਸਮੇਂ ਵਿੱਚ ਇਹ ਰੁਝਾਨ ਇਨ੍ਹਾਂ ਜਿਆਦਾ ਵੱਧ ਚੁੱਕਿਆ ਹੈ ਕਿ ਲੋਕ ਠੱਗੀਆਂ ਤੱਕ ਦਾ ਸ਼ਿਕਾਰ ਹੁੰਦੇ ਪਏ ਹਨ, ਕਦੇ ਏਜੰਟਾਂ ਦੇ ਹੱਥੋਂ ਕਦੇ ਆਇਲਟਸ ਪਾਸ ਕੁੜੀਆਂ ਦੇ ਹੱਥੋਂ l ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ ਜਿੱਥੇ ਆਈਲਟਸ ਕਰਵਾ ਕੇ ਜਦੋਂ ਕੁੜੀ ਨੂੰ ਕਨੇਡਾ ਦੀ ਧਰਤੀ ਤੇ ਭੇਜਿਆ ਗਿਆ, ਤਾਂ ਉੱਥੇ ਜਾ ਕੇ ਜਿਹੜਾ ਕੁੜੀ ਵੱਲੋਂ ਕੰਮ ਕੀਤਾ ਗਿਆ, ਉਸਦੇ ਚੱਲਦੇ ਸਹੁਰੇ ਪਰਿਵਾਰ ਦੇ ਹੋਸ਼ ਉੱਡ ਚੁੱਕੇ ਹਨ l
ਇਹ ਮਾਮਲਾ ਪੰਜਾਬ ਦੇ ਜਿਲ੍ਹਾ ਮੋਗਾ ਤੋਂ ਸਾਹਮਣੇ ਆਇਆ, ਜਿੱਥੇ ਕੈਨੇਡਾ ਲੈ ਕੇ ਜਾਣ ਦੇ ਬਹਾਨੇ ਪਿੰਡ ਰੇੜਵਾਂ ਹਾਲ ਦੇ ਰਹਿਣ ਵਾਲੀ ਮਨਦੀਪ ਕੌਰ ਵੱਲੋਂ ਮੋਗਾ ਜ਼ਿਲ੍ਹੇ ਦੇ ਪਿੰਡ ਡਾਲਾ ਦੇ ਰਹਿਣ ਵਾਲੇ ਸੁਖਦੀਪ ਸਿੰਘ ਨਾਲ ਵਿਆਹ ਕਰਵਾ ਕੇ ਉਸ ਕੋਲੋਂ 16 ਲੱਖ ਰੁਪਏ ਦੇ ਗਬਨ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਸੰਬੰਧੀ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਮਨਦੀਪ ਕੌਰ ਨਾਲ ਇਹ ਮੁੰਡਾ ਸੋਸ਼ਲ ਮੀਡੀਆ ਦੇ ਜ਼ਰੀਏ ਮਿਲਿਆ ਤੇ ਸੋਸ਼ਲ ਮੀਡੀਆ ਰਾਹੀਂ ਗੱਲਬਾਤ ਹੋਈ । ਜਿਸ ਤੋਂ ਬਾਅਦ ਮੁੰਡੇ ਨੇ ਮਨਦੀਪ ਕੌਰ ਨੂੰ ਆਪਣੇ ਖਰਚੇ ’ਤੇ ਆਈਲੈਟਸ ਕਰਵਾਇਆ ਤੇ ਫਿਰ ਉਸਨੂੰ ਕੈਨੇਡਾ ਜਾਣ ਲਈ ਉਸ ਦੇ ਕਾਲਜ ਦੀ ਫੀਸ ਭਰੀ।
ਜਿਸ ਤੋਂ ਬਾਅਦ ਮਨਦੀਪ ਕੌਰ ਕੈਨੇਡਾ ਚਲੀ ਗਈ ਤੇ ਫਿਰ ਜਦੋਂ ਮਨਦੀਪ ਕੌਰ ਭਾਰਤ ਵਾਪਸ ਆਈ ਤਾਂ, ਫਿਰ ਦੋਵਾਂ ਨੇ ਵਿਆਹ ਕਰਵਾ ਲਿਆ । ਮੁੰਡੇ ਨੇ ਦੱਸਿਆ ਕਿ ਮਨਦੀਪ ਕੌਰ ਨੇ ਮੈਨੂੰ ਭਰੋਸਾ ਦਿਵਾਇਆ ਸੀ ਕਿ ਉਹ ਜਲਦੀ ਹੀ ਉਸ ਨੂੰ ਕੈਨੇਡਾ ਬੁਲਾ ਲਵੇਗੀ। ਉਹ ਵਿਆਹ ਤੋਂ ਬਾਅਦ ਵਾਪਸ ਚਲੀ ਗਈ ਤੇ ਜਦੋਂ ਮੈਂ ਉਸ ਨੂੰ ਕੈਨੇਡਾ ਬੁਲਾਉਣ ਲਈ ਕਿਹਾ ਤਾਂ ਉਸ ਨੇ ਮੈਨੂੰ ਕਿਹਾ ਕਿ 35 ਲੱਖ ਰੁਪਏ ਦੇ ਦਿਓ, ਉਸ ਤੋਂ ਬਾਅਦ ਹੀ ਉਹ ਕੈਨੇਡਾ ਬੁਲਾਏਗੀ ਤੇ ਉਸ ਨੇ ਮੇਰੀ ਫਾਈਲ ਨੱਥੀ ਕਰਨ ਤੋਂ ਵੀ ਇਨਕਾਰ ਕਰ ਦਿੱਤਾ। ਇਸ ਤਰ੍ਹਾਂ ਮੇਰੀ ਪਤਨੀ ਨੇ ਮੇਰੇ ਨਾਲ ਧੋਖਾ ਕੀਤਾ ਹੈ।
ਜਿਸ ਤੋਂ ਬਾਅਦ ਹੁਣ ਪੀੜਤ ਪਰਿਵਾਰ ਦੇ ਵਲੋਂ ਇਸ ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ, ਤੇ ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਸੁਖਪਾਲ ਸਿੰਘ ਨੇ ਦੱਸਿਆ ਕਿ ਪੀੜਤ ਨੌਜਵਾਨ ਨੇ ਜ਼ਿਲ੍ਹਾ ਪੁਲਸ ਮੁਖੀ ਮੋਗਾ ਨੂੰ ਦਿੱਤੇ ਸ਼ਿਕਾਇਤ ਅਨੁਸਾਰ ਮਾਮਲਾ ਦਰਜ ਕਰਕੇ ਮਾਮਲੇ ਸੰਬੰਧੀ ਤਫਤੀਸ਼ ਕੀਤੀ ਜਾ ਰਹੀ ਹੈ।
Home ਤਾਜਾ ਖ਼ਬਰਾਂ ਆਈਲੈਟਸ ਕਰਵਾ ਪਤਨੀ ਨੂੰ ਭੇਜਿਆ ਸੀ ਕੈਨੇਡਾ ਦੀ ਧਰਤੀ ਤੇ , ਵਿਦੇਸ਼ ਪਹੁੰਚ ਕੀਤਾ ਅਜਿਹਾ ਕਦੇ ਸੋਚਿਆ ਵੀ ਨਹੀਂ ਸੀ
ਤਾਜਾ ਖ਼ਬਰਾਂ
ਆਈਲੈਟਸ ਕਰਵਾ ਪਤਨੀ ਨੂੰ ਭੇਜਿਆ ਸੀ ਕੈਨੇਡਾ ਦੀ ਧਰਤੀ ਤੇ , ਵਿਦੇਸ਼ ਪਹੁੰਚ ਕੀਤਾ ਅਜਿਹਾ ਕਦੇ ਸੋਚਿਆ ਵੀ ਨਹੀਂ ਸੀ
Previous Post28 ਲੱਖ ਲਾ ਅਮਰੀਕਾ ਜਾਣ ਦਾ ਹੋਇਆ ਸੀ ਸੌਦਾ , ਪਰ ਬਾਅਦ ਚ ਹੋਇਆ ਅਜਿਹਾ ਕਦੇ ਸੋਚਿਆ ਨਹੀਂ ਸੀ
Next Postਇਥੇ 120 ਸਾਲਾਂ ਚ ਹੁਣ ਤਕ ਦਾ ਸਭ ਤੋਂ ਤਾਕਤਵਰ ਭੁਚਾਲ ਆਇਆ , ਹੋਈਆਂ 1000 ਮੌਤਾਂ ਭਿਆਨਕ ਤਬਾਹੀ ਦੀਆਂ ਤਸਵੀਰਾਂ ਆਈਆਂ ਸਾਹਮਣੇ