ਆਈ ਤਾਜਾ ਵੱਡੀ ਖਬਰ
ਸੰਸਾਰ ਇਸ ਸਮੇਂ ਵੱਡੇ ਖਤਰੇ ਦੇ ਨਾਲ ਘਿਰਿਆ ਹੋਇਆ ਹੈ। ਦੁਨੀਆਂ ਵਿੱਚ ਛੋਟੇ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਸਾਰੇ ਲੋਕ ਇਸ ਲਾਗ ਦੀ ਬਿਮਾਰੀ ਤੋਂ ਚੰਗੀ ਤਰਾਂ ਵਾਕਿਫ ਹੋ ਚੁੱਕੇ ਹਨ। ਇਹ ਨਾਮੁਰਾਦ ਬਿਮਾਰੀ ਕੋਰੋਨਾ ਵਾਇਰਸ ਆਪਣਾ ਪਸਾਰ ਦਿਨੋਂ-ਦਿਨ ਹੋਰ ਜ਼ਿਆਦਾ ਕਰ ਰਹੀ ਹੈ। ਲੋਕਾਂ ਵੱਲੋਂ ਵੀ ਇਸ ਬਿਮਾਰੀ ਨੂੰ ਮਖੌਲ ਵਿੱਚ ਹੀ ਲਿਆ ਜਾ ਰਿਹਾ ਹੈ। ਪਰ ਜਦੋਂ ਕਿਤੇ ਇਸ ਬਿਮਾਰੀ ਦੇ ਮੌਤਾਂ ਦੇ ਅੰਕੜੇ ਵੱਧਦੇ ਹਨ ਉਦੋਂ ਲੋਕਾਂ ਨੂੰ ਡਰ ਮਹਿਸੂਸ ਹੋਣਾ ਸ਼ੁਰੂ ਹੋ ਜਾਂਦਾ ਹੈ।
ਪਰ ਕੁਝ ਦੇਰ ਬਾਦ ਲੋਕ ਫਿਰ ਤੋਂ ਇਸ ਬਿਮਾਰੀ ਨੂੰ ਮਜਾਕ ਦਾ ਪਾਤਰ ਬਣਾ ਦਿੰਦੇ ਹਨ। ਪਹਿਲਾਂ ਤੇ ਇਹ ਬਿਮਾਰੀ ਸਿਰਫ ਬਜ਼ੁਰਗਾਂ ਨੂੰ ਹੀ ਆਪਣਾ ਸ਼ਿਕਾਰ ਬਣਾਉਂਦੀ ਸੀ। ਪਰ ਹੁਣ ਛੋਟੇ ਛੋਟੇ ਬੱਚੇ ਅਤੇ ਨੌਜਵਾਨ ਵੀ ਇਸ ਬਿਮਾਰੀ ਤੋਂ ਗ੍ਰਸਤ ਹੋਣੇ ਸ਼ੁਰੂ ਹੋ ਗਏ ਹਨ। ਅਜਿਹਾ ਲੱਗ ਰਿਹਾ ਹੈ ਕਿ ਤੰਦਰੁਸਤ ਵਿਅਕਤੀ ਉੱਪਰ ਇਹ ਬਿਮਾਰੀ ਬਹੁਤ ਦੇਰ ਬਾਅਦ ਅਸਰ ਕਰਦੀ ਹੈ ਪਰ ਕਰਦੀ ਜ਼ਰੂਰ ਹੈ। ਪੰਜਾਬ ਸੂਬੇ ਦੇ ਵਿਚ ਇਸ ਬਿਮਾਰੀ ਦੇ ਕੁੱਲ ਕੇਸਾਂ ਦੀ ਗਿਣਤੀ ਅੱਜ ਨਵੇਂ ਆਏ ਹੋਏ 635 ਕੇਸਾਂ ਤੋਂ ਬਾਅਦ 158,556 ਹੋ ਗਈ ਹੈ।
ਇਨ੍ਹਾਂ ਵਿੱਚੋਂ 146,126 ਮਰੀਜ਼ ਪੂਰੀ ਤਰ੍ਹਾਂ ਸਿਹਤਮੰਦ ਹੋ ਚੁੱਕੇ ਹਨ। ਪਿਛਲੇ 24 ਘੰਟਿਆਂ ਦੌਰਾਨ ਪੰਜਾਬ ਦੇ ਵਿੱਚ ਕੋਰੋਨਾ ਵਾਇਰਸ ਦੀ ਬਿਮਾਰੀ ਤੋਂ ਹਾਰ ਕੇ 28 ਲੋਕ ਇਸ ਦੁਨੀਆ ਨੂੰ ਅਲਵਿਦਾ ਕਹਿ ਚੁੱਕੇ ਹਨ ਅਤੇ ਅਜੇ ਵੀ 7,423 ਲੋਕ ਇਸ ਬਿਮਾਰੀ ਦੇ ਨਾਲ ਗ੍ਰਸਤ ਹਨ। ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਦੇ ਵਧ ਰਹੇ ਕੇਸਾਂ ਉਪਰ ਕਾਬੂ ਪਾਉਣ ਦੇ ਲਈ ਪੰਜਾਬ ਦੇ ਵਿੱਚ ਰਾਤ ਦਾ ਕਰਫ਼ਿਊ ਲਾਗੂ ਕੀਤਾ ਗਿਆ ਹੈ
ਜੋ ਰਾਤ 10 ਵਜੇ ਤੋਂ ਸ਼ੁਰੂ ਹੋ ਕੇ ਸਵੇਰ ਦੇ 5 ਵਜੇ ਤੱਕ ਰਹੇਗਾ। ਕਰਫਿਊ ਦੇ ਸਮੇ ਬਹੁਤ ਜ਼ਰੂਰੀ ਚੀਜ਼ਾਂ ਨੂੰ ਛੱਡ ਕੇ ਬਾਕੀ ਚੀਜ਼ਾਂ ਉੱਪਰ ਪਾਬੰਦੀ ਲਗਾਈ ਗਈ ਹੈ। ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਪਣੇ ਘਰਾਂ ਦੇ ਅੰਦਰ ਹੀ ਰਹਿਣ। ਬਿਨਾਂ ਕਿਸੇ ਕੰਮ ਦੇ ਵੱਡੇ ਇਕੱਠ ਵਿਚ ਸ਼ਾਮਿਲ ਨਾ ਹੋਣ। ਆਪਸ ਵਿੱਚ ਦੂਰੀ ਬਣਾ ਕੇ ਹੀ ਅਸੀਂ ਇਸ ਬਿਮਾਰੀ ਨੂੰ ਵਧਣ ਤੋਂ ਰੋਕ ਸਕਦੇ ਹਾਂ।
Previous Postਹੁਣੇ ਹੁਣੇ ਅਸਮਾਨ ਚ 1800 ਮੀਟਰ ਦੀ ਉਚਾਈ ਤੇ ਹੋਇਆ ਹਵਾਈ ਹਾਦਸਾ ਕਈ ਮਰੇ, ਛਾਇਆ ਸੋਗ
Next Postਪੰਜਾਬ ਸਰਕਾਰ 31 ਦਸੰਬਰ ਤੱਕ ਕਰਨ ਜਾ ਰਹੀ ਇਹ ਕੰਮ – ਆਈ ਤਾਜਾ ਵੱਡੀ ਖਬਰ