ਤਾਜਾ ਵੱਡੀ ਖਬਰ
ਵਿਸ਼ਵ ਵਿਚ ਫੈ-ਲੀ ਹੋਈ ਕਰੋਨਾ ਦੇ ਵਿੱਚ ਦਿਨ ਬ ਦਿਨ ਵਾਧਾ ਹੁੰਦਾ ਜਾ ਰਿਹਾ ਹੈ। ਸਰਦੀ ਦੇ ਵਧਣ ਕਾਰਨ ਸੂਬੇ ਅੰਦਰ ਕੇਸਾਂ ਵਿੱਚ ਵਾਧਾ ਹੁੰਦਾ ਨਜ਼ਰ ਆ ਰਿਹਾ ਹੈ। ਜਿਸ ਦੀ ਰੋਕਥਾਮ ਲਈ ਸੂਬਾ ਸਰਕਾਰ ਵੱਲੋਂ 1 ਦਸੰਬਰ ਤੋਂ ਰਾਤ ਦਾ ਕਰਫਿਊ ਲਗਾ ਦਿੱਤਾ ਗਿਆ ਹੈ। ਸਰਦੀ ਦੇ ਵਧਣ ਕਾਰਨ ਕਰੋਨਾ ਕੇਸਾਂ ਵਿਚ ਵੀ ਇਜ਼ਾਫਾ ਹੋ ਰਿਹਾ ਹੈ। ਪੰਜਾਬ ਵਿਚ ਰੋਜ਼ਾਨਾ ਹੀ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਮੌਤਾਂ ਦੀ ਗਿਣਤੀ ,ਤੇ ਕਰੋਨਾ ਕੇਸਾਂ ਵਿੱਚ ਵਾਧਾ , ਜਾ ਕਮੀ ਨਜ਼ਰ ਆ ਰਹੀ ਹੈ।
ਪੰਜਾਬ ‘ਚ ਕੋਰੋਨਾ ਦੇ ਮਰੀਜ਼ਾਂ ‘ਚ ਪਹਿਲਾਂ ਤੋਂ ਕਾਫੀ ਕਮੀ ਆਈ ਹੈ। ਸੂਬੇ ਦੇ ਲਗ ਭਗ ਸਾਰੇ ਜ਼ਿਲ੍ਹਿਆਂ ਨੂੰ ਇਸ ਮਹਾਮਾਰੀ ਤੋਂ ਰਾਹਤ ਮਿਲਦੀ ਦਿਖਾਈ ਦੇ ਰਹੀ ਹੈ। ਅੱਜ ਸੋਮਵਾਰ ਨੂੰ ਪੰਜਾਬ ਵਿੱਚ 24 ਘੰਟਿਆਂ ਦੇ ਅੰਦਰ ਕੋਰੋਨਾ ਦੇ 620 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਅੱਜ 19 ਲੋਕਾਂ ਦੀ ਕੋਰੋਨਾ ਕਾਰਣ ਜਾਨ ਚਲੀ ਗਈ ਹੈ। ਹੁਣ ਤੱਕ ਸੂਬੇ ਅੰਦਰ 156839 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ ਜਦੋਂ ਕਿ ਇਨ੍ਹਾਂ ‘ਚੋਂ 4934 ਮਰੀਜ਼ਾਂ ਨੂੰ ਬਚਾਇਆ ਨਹੀਂ ਜਾ ਸਕਿਆ ।
ਪੰਜਾਬ ਅੰਦਰ ਅੱਜ ਕੁੱਲ 28363 ਲੋਕਾਂ ਦੇ ਕੋਰੋਨਾ ਸੈਂਪਲ ਲਏ ਗਏ ਹਨ। ਜਿਨ੍ਹਾਂ ‘ਚੋਂ 620 ਲੋਕ ਪਾਜ਼ੇਟਿਵ ਪਾਏ ਗਏ ਹਨ। ਰਾਜ ‘ਚ ਹੁੱਣ ਤੱਕ 3365119 ਲੋਕਾਂ ਦੀ ਕੋਰੋਨਾ ਸੈਂਪਲਿੰਗ ਕੀਤੀ ਜਾ ਚੁੱਕੀ ਹੈ। ਉੱਥੇ ਹੀ ਸੂਬੇ ‘ਚ ਅੱਜ 19 ਲੋਕਾਂ ਦੀ ਕੋਰੋਨਾ ਕਾਰਣ ਮੌਤ ਹੋ ਗਈ। ਜਿਨ੍ਹਾਂ ‘ਚ ਜਲੰਧਰ 4, ਲੁਧਿਆਣਾ 3, ਐਸ ਏ ਐਸ ਨਗਰ 1, ਸ੍ਰੀ ਮੁਕਤਸਰ ਸਾਹਿਬ 1, ਪਠਾਨਕੋਟ 1 ਅਤੇ ਪਟਿਆਲਾ 1,
ਅੰਮ੍ਰਿਤਸਰ 4, ਫਾਜ਼ਿਲਕਾ 1, ਹੁਸ਼ਿਆਰਪੁਰ 3, ਦੀ ਕੋਰੋਨਾ ਕਾਰਨ ਮੌਤ ਹੋਈ ਹੈ। ਪੰਜਾਬ ਵਿਚ ਕੋਰੋਨਾ ਦੇ ਮਰੀਜ਼ਾਂ ਵਿਚ ਪਹਿਲਾਂ ਤੋਂ ਕਾਫੀ ਕਮੀ ਦੇਖੀ ਜਾ ਰਹੀ ਹੈ। ਅੱਜ ਜਲੰਧਰ 136, ਪਟਿਆਲਾ 35, ਐਸ. ਏ. ਐਸ. ਨਗਰ 148, ਅੰਮ੍ਰਿਤਸਰ 59, ਲੁਧਿਆਣਾ ਵਿੱਚ 75,ਫਰੀਦਕੋਟ 4, ਸ੍ਰੀ ਮੁਕਤਸਰ ਸਾਹਿਬ 3, ਫਾਜ਼ਿਲਕਾ 6, ਮੋਗਾ 7, ਰੋਪੜ 11, ਫਤਿਹਗੜ੍ਹ ਸਾਹਿਬ 10, ਬਰਨਾਲਾ 1, ਤਰਨਤਾਰਨ 3, ਐਸ. ਬੀ. ਐਸ. ਨਗਰ 6 ਗੁਰਦਾਸਪੁਰ 27, ਬਠਿੰਡਾ 18, ਹੁਸ਼ਿਆਰਪੁਰ 27, ਫਿਰੋਜ਼ਪੁਰ 13, ਪਠਾਨਕੋਟ 16, ਸੰਗਰੂਰ 5, ਕਪੂਰਥਲਾ 2, ਅਤੇ ਮਾਨਸਾ ਤੋਂ 8 ਨਵੇਂ ਕੋਰੋਨਾ ਮਰੀਜ਼ਾਂ ਸਾਹਮਣੇ ਆਏ ਹਨ।
Previous Postਹੁਣੇ ਰਾਤੀ ਹੋਈ ਪੰਜਾਬ ਦੀ ਇਸ ਮਹਾਨ ਹਸਤੀ ਦੀ ਅਚਾਨਕ ਮੌਤ – ਕੱਲ੍ਹ 1 ਵਜੇ ਹੋਵੇਗਾ ਸਸਕਾਰ, ਛਾਇਆ ਸੋਗ
Next Postਮੋਦੀ ਸਰਕਾਰ ਨੂੰ ਲੱਗਾ ਵੱਡਾ ਝਟੱਕਾ ਕਿਸਾਨ ਅੰਦੋਲਨ ਕਰਕੇ – ਆਈ ਇਹ ਵੱਡੀ ਤਾਜਾ ਖਬਰ