ਆਈ ਤਾਜਾ ਵੱਡੀ ਖਬਰ
ਕੋਰੋਨਾ ਵਾਇਰਸ ਨੇ ਪਿਛਲੇ ਸਾਲ ਅਕਤੂਬਰ ਮਹੀਨੇ ਇਸ ਦੁਨੀਆਂ ਦੇ ਵਿੱਚ ਦਸਤਕ ਦਿੱਤੀ ਸੀ ਅਤੇ ਉਦੋਂ ਤੋਂ ਲੈ ਕੇ ਹੁਣ ਤੱਕ ਇਸ ਦੇ ਸਹਿਮ ਹੇਠ ਪੂਰੀ ਦੁਨੀਆਂ ਆਪਣੇ ਦਿਨ ਕੱਟ ਰਹੀ ਹੈ। ਸੰਸਾਰ ਦਾ ਅਜਿਹਾ ਕੋਈ ਵੀ ਦੇਸ਼ ਨਹੀਂ ਜਿਥੇ ਇਸ ਲਾਗ ਦੀ ਬਿਮਾਰੀ ਦਾ ਹ-ਮ- ਲਾ ਨਾ ਹੋਇਆ ਹੋਵੇ। ਦੁਨੀਆਂ ਦੀ ਸੁਪਰੀਮ ਪਾਵਰ ਮੰਨਿਆ ਜਾਂਦਾ ਮੁਲਕ ਅਮਰੀਕਾ ਇਸ ਬਿਮਾਰੀ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਇਆ। ਇਸ ਦੇਸ਼ ਦੇ ਵਿਚ ਰੋਜ਼ਾਨਾ ਹੀ ਲੱਖਾਂ ਦੀ ਗਿਣਤੀ ਵਿੱਚ ਨਵੇਂ ਮਾਮਲੇ ਦਰਜ ਹੋ ਰਹੇ ਹਨ।
ਸੰਸਾਰ ਵਿਚ ਕੋਰੋਨਾ ਮਰੀਜ਼ਾਂ ਦੀ ਸਭ ਤੋਂ ਵੱਧ ਸੰਖਿਆ ਦੇ ਦੂਜੇ ਨੰਬਰ ਉੱਪਰ ਸਾਡਾ ਆਪਣਾ ਦੇਸ਼ ਆਉਂਦਾ ਹੈ ਜਿਥੇ ਅਜੇ ਤੱਕ ਵੀ ਹਜ਼ਾਰਾਂ ਦੀ ਗਿਣਤੀ ਵਿਚ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਪਰ ਹੁਣ ਪਹਿਲਾਂ ਨਾਲੋਂ ਨਵੇਂ ਸੰਕ੍ਰ-ਮਿ-ਤ- ਹੋਏ ਮਰੀਜ਼ਾਂ ਦੀ ਗਿਣਤੀ ਵਿਚ ਥੋੜ੍ਹੀ ਕਮੀ ਆਈ ਹੈ। ਭਾਰਤ ਦੇ ਵੱਖ ਵੱਖ ਸੂਬੇ ਇਸ ਵਾਇਰਸ ਦੀ ਲਪੇਟ ਵਿੱਚ ਆਏ ਹਨ ਜਿਹਨਾਂ ਵਿੱਚੋਂ ਪੰਜਾਬ ਸੂਬੇ ਵਿੱਚ ਇਹਨਾਂ ਅੰਕੜਿਆਂ ਦੀ ਗਿਣਤੀ ਘਟੀ ਹੈ। ਹਾਲ ਹੀ ਦੇ ਦਿਨਾਂ ਦੌਰਾਨ ਇੱਥੇ ਨਵੇਂ ਮਰੀਜ਼ਾਂ ਦੀ ਗਿਣਤੀ ਵਿਚ ਕਾਫੀ ਕਮੀ ਦੇਖਣ ਵਿਚ ਆਈ ਹੈ।
ਦਿਨ ਸ਼ਨੀਵਾਰ ਦੀ ਰਿਪੋਰਟ ਮੁਤਾਬਕ ਸੂਬੇ ਵਿਚ ਨਵੇਂ ਮਰੀਜ਼ਾਂ ਦੇ 244 ਮਾਮਲੇ ਦਰਜ ਕੀਤੇ ਗਏ ਹਨ। ਪਰ ਸੋਗ ਦੀ ਖਬਰ ਹੈ ਕਿ ਕੋਰੋਨਾ ਕਾਰਨ ਅੱਜ 15 ਲੋਕਾਂ ਦੀ ਮੌਤ ਹੋ ਗਈ। ਪੰਜਾਬ ਸੂਬੇ ਦੇ ਵਿੱਚ ਅੱਜ ਕੁੱਲ 16,570 ਟੈਸਟ ਕੀਤੇ ਗਏ ਜਿਸ ਨਾਲ ਸੂਬੇ ਵਿੱਚ ਹੁਣ ਤੱਕ ਕੀਤੇ ਗਈ ਕੁੱਲ ਸੈਂਪਲਿੰਗ 3,937,741 ਹੋ ਗਈ ਹੈ। ਜਿਸ ਨਾਲ ਕੋਰੋਨਾ ਦੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 167,012 ਹੋ ਗਈ ਹੈ। ਜਿਨ੍ਹਾਂ ਵਿਚੋਂ 5,364 ਮਰੀਜ਼
ਕੋਰੋਨਾ ਦੇ ਕਾਰਨ ਇਸ ਦੁਨੀਆਂ ਨੂੰ ਅਲਵਿਦਾ ਆਖ ਚੁੱਕੇ ਹਨ। ਕੋਰੋਨਾ ਵਾਇਰਸ ਦੀ ਚੱਲ ਰਹੀ ਦੂਸਰੀ ਲਹਿਰ ਨੂੰ ਦੇਖਦੇ ਹੋਏ ਪੰਜਾਬ ਸੂਬੇ ਅੰਦਰ ਰਹਿ ਰਹੇ ਲੋਕਾਂ ਨੂੰ ਘਰ ਤੋਂ ਬਾਹਰ ਆਉਣ ਜਾਣ ਸਮੇਂ ਮਾਸਕ ਦਾ ਪਹਿਨਣਾ ਲਾਜ਼ਮੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸਹੀ ਸਮਾਜਿਕ ਦੂਰੀ ਬਣਾ ਕੇ ਰੱਖਣਾ ਅਤੇ ਲੋੜ ਤੋਂ ਵੱਧ ਇਕੱਠ ਨਾ ਹੋਣ ਦੀਆਂ ਹਦਾਇਤਾਂ ਵੀ ਸਰਕਾਰ ਵੱਲੋਂ ਦਿੱਤੀਆਂ ਗਈਆਂ ਹਨ।
Previous Postਆਖਰ ਕਿਸਾਨਾਂ ਨੇ ਕਰਤਾ ਇਹ ਵੱਡਾ ਐਲਾਨ ਜਿਸਦਾ ਸੀ ਮੋਦੀ ਸਰਕਾਰ ਨੂੰ ਡਰ – ਆਈ ਤਾਜਾ ਵੱਡੀ ਖਬਰ
Next Postਹੁਣੇ ਹੁਣੇ ਪੰਜਾਬ ਚ ਸਕੂਲਾਂ ਬਾਰੇ ਹੋਗਿਆ ਇਹ ਐਲਾਨ, ਮਾਪਿਆਂ ਅਤੇ ਬੱਚਿਆਂ ਚ ਖੁਸ਼ੀ