ਅੱਜ ਪੰਜਾਬ ਚ ਆਏ ਏਨੇ ਕੋਰੋਨਾ ਦੇ ਪੌਜੇਟਿਵ ਅਤੇ ਹੋਈਆਂ ਏਨੀਆਂ ਮੌਤਾਂ

ਤਾਜਾ ਵੱਡੀ ਖਬਰ

ਸੰਸਾਰ ਅੱਜ ਵੀ ਪਿਛਲੇ ਇੱਕ ਸਾਲ ਦੇ ਵੱਧ ਸਮੇਂ ਤੋਂ ਲੋਕਾਂ ਨੂੰ ਸੰਕ੍ਰਮਿਤ ਕਰਦੀ ਆ ਰਹੀ ਬਿਮਾਰੀ ਕੋਰੋਨਾ ਵਾਇਰਸ ਦੇ ਡਰ ਹੇਠ ਜੀਅ ਰਹੇ ਹਨ। ਭਾਵੇਂ ਸਾਇੰਸ ਨੇ ਕੀਤੀ ਹੋਈ ਤਰੱਕੀ ਕਾਰਨ ਇਸ ਦੀ ਵੈਕਸੀਨ ਨੂੰ ਖੋਜ਼ ਲਿਆ ਹੈ ਫਿਰ ਵੀ ਵੱਡੀ ਗਿਣਤੀ ਵਿੱਚ ਲੋਕ ਇਸ ਲਾਗ ਦੀ ਬਿਮਾਰੀ ਤੋਂ ਆਪਣਾ ਬਚਾਅ ਕਰਨ ਵਿੱਚ ਕੋਈ ਕਸਰ ਨਹੀਂ ਛੱਡ ਰਹੇ। ਸਿਹਤ ਵਿਭਾਗ ਵੱਲੋਂ ਜਾਰੀ ਕੀਤੀਆਂ ਜਾਂਦੀਆਂ ਹਰ ਤਰ੍ਹਾਂ ਦੀਆਂ ਹਦਾਇਤਾਂ ਦੀ ਪਾਲਣਾ ਕੀਤੀ ਜਾਂਦੀ ਹੈ। ਸ਼ਾਇਦ ਇਸ ਕਰਕੇ ਹੀ ਪੂਰੇ ਸੰਸਾਰ ਨੇ ਇਸ ਕੋਰੋਨਾ ਵਾਇਰਸ ਦੇ ਦੂਸਰੇ ਹਮਲੇ ਨੂੰ ਭਿਆਨਕ ਰੂਪ ਅਪਨਾਉਣ ਤੋਂ ਰੋਕ ਲਿਆ ਹੈ। 2 ਕੰਪਨੀਆਂ ਦੇ ਆਪਸੀ ਤਾਲਮੇਲ ਰਾਹੀਂ ਤਿਆਰ ਕੀਤੀ ਗਈ ਕੋਰੋਨਾ ਵਾਇਰਸ ਦੀ ਵੈਕਸੀਨ ਨੂੰ ਵੱਖ ਵੱਖ ਦੇਸ਼ਾਂ ਵੱਲੋਂ ਵਰਤਣ ਲਈ ਮਨਜੂਰੀ ਮਿਲ ਚੁੱਕੀ ਹੈ। ਉਥੇ ਹੀ ਭਾਰਤ ਦੇਸ਼ ਵਿਚ ਵੀ ਕੋਰੋਨਾ ਵਾਇਰਸ ਦੇ ਕੇਸਾਂ ਵਿਚ ਬਦਲਾਵ ਆਇਆ ਹੈ।

ਭਾਰਤ ਦੇ ਪੰਜਾਬ ਸੂਬੇ ਵਿੱਚ ਦਿਨ ਵੀਰਵਾਰ ਨੂੰ ਕੁੱਲ 25,913 ਲੋਕਾਂ ਦੇ ਸੈਂਪਲ ਲਏ ਗਏ ਜਿਨ੍ਹਾਂ ਵਿਚੋਂ ਕੁੱਲ ਨਵੇਂ 449 ਮਾਮਲੇ ਦਰਜ ਕੀਤੇ ਗਏ ਹਨ। ਪੰਜਾਬ ਵਿਚ ਹੁਣ ਤੱਕ 3,609,574 ਲੋਕਾਂ ਦੇ ਕੋਰੋਨਾ ਟੈਸਟ ਕੀਤੇ ਜਾ ਚੁੱਕੇ ਹਨ। ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਕਾਰਨ ਪੰਜਾਬ ਵਿੱਚ 15 ਲੋਕਾਂ ਦੀ ਮੌਤ ਹੋਈ ਹੈ। ਹੁਣ ਤੱਕ ਇਸ ਬਿਮਾਰੀ ਦੇ ਨਾਲ ਪੰਜਾਬ ਵਿਚ ਸੰਕ੍ਰਮਿਤ ਮਰੀਜ਼ਾਂ ਦੀ ਗਿਣਤੀ ਵੱਧ ਕੇ 161,831 ਹੋ ਗਈ ਹੈ। ਅੱਜ ਆਏ 449 ਮਾਮਲਿਆਂ ਵਿਚੋਂ ਲੁਧਿਆਣਾ ਤੋਂ 52, ਜਲੰਧਰ 62, ਪਟਿਆਲਾ 31, ਐਸਏਐਸ ਨਗਰ 106, ਅੰਮ੍ਰਿਤਸਰ 38, ਗੁਰਦਾਸਪੁਰ 03, ਬਠਿੰਡਾ 19, ਹੁਸ਼ਿਆਰਪੁਰ 22, ਫਿਰੋਜ਼ਪੁਰ 02, ਪਠਾਨਕੋਟ 13, ਸੰਗਰੂਰ 06, ਕਪੂਰਥਲਾ 09, ਫਰੀਦਕੋਟ 02, ਸ੍ਰੀ ਮੁਕਤਸਰ ਸਾਹਿਬ 20, ਫਾਜ਼ਿਲਕਾ 09, ਮੋਗਾ 03, ਰੋਪੜ 29, ਫਤਹਿਗੜ੍ਹ ਸਾਹਿਬ 02, ਬਰਨਾਲਾ 02, ਐਸਬੀਐਸ ਨਗਰ 12, ਅਤੇ ਮਾਨਸਾ ਤੋਂ 07 ਨਵੇਂ ਮਰੀਜ਼ਾਂ ਦੀ ਪੁਸ਼ਟੀ ਕੀਤੀ ਗਈ ਹੈ। ਕੋਰੋਨਾ ਵਾਇਰਸ ਦੀ ਤਾਬ ਨਾ ਝੱਲਦੇ ਹੋਏ ਅੱਜ ਸੂਬੇ ਵਿਚ 15 ਲੋਕਾਂ ਦੀ ਮੌਤ ਹੋ ਗਈ ਜਿਨ੍ਹਾਂ ਵਿਚ ਗੁਰਦਾਸਪੁਰ ਤੋਂ 01, ਹੁਸ਼ਿਆਰਪੁਰ 03, ਜਲੰਧਰ 03, ਕਪੂਰਥਲਾ 02, ਲੁਧਿਆਣਾ 01, ਐਸਏਐਸ ਨਗਰ 01, ਪਟਿਆਲਾ 02 ਅਤੇ ਸੰਗਰੂਰ ਤੋਂ 01 ਲੋਕਾਂ ਦੀ ਮੌਤ ਹੋਣ ਦਾ ਦੁਖਦ ਸਮਾਚਾਰ ਪ੍ਰਾਪਤ ਹੋਇਆ ਹੈ।