ਅੱਗ ਲਗਣ ਨਾਲ 11 ਨਵਜੰਮੇ ਬੱਚਿਆਂ ਦੀ ਹੋਈ ਮੌਤ – ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਕਈ ਵਾਰ ਕੁਝ ਅਜਿਹੇ ਹਾਦਸੇ ਵਾਪਰਦੇ ਹਨ ਜੋ ਕਈ ਤਰ੍ਹਾਂ ਦਾ ਜਾਨੀ ਅਤੇ ਮਾਲੀ ਨੁਕਸਾਨ ਕਰ ਜਾਂਦੇ ਹਨ । ਅਜਿਹਾ ਹੀ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ ਜਿੱਥੇ ਅੱਗ ਲੱਗਣ ਕਾਰਨ ਗਿਆਰਾਂ ਨਵਜੰਮੇ ਬੱਚਿਆਂ ਦੀ ਮੌਤ ਹੋ ਗਈ । ਦਰਅਸਲ ਇਕ ਹਸਪਤਾਲ ਵਿੱਚ ਭਿਆਨਕ ਅੱਗ ਲੱਗਦੀ ਹੈ ਤੇ ਅੱਗ ਲੱਗਣ ਕਾਰਨ 11 ਬੱਚੀਆਂ ਦੀ ਮੌਤ ਹੋ ਜਾਂਦੀ ਹੈ । ਮਾਮਲਾ ਪੱਛਮੀ ਅਫ਼ਰੀਕਾ ਦੇਸ਼ ਸੈਨੇਗਲ ਤੋਂ ਸਾਹਮਣੇ ਆਇਆ ਹੈ । ਉੱਥੇ ਹੀ ਨਿਊਜ਼ ਏਜੰਸੀ ਮੁਤਾਬਕ ਸੈਨੇਗਲ ਦੇ ਰਾਸ਼ਟਰਪਤੀ ਮੈਕੀ ਸੈੱਲ ਦੇ ਹਵਾਲੇ ਤੋਂ ਇਹ ਜਾਣਕਾਰੀ ਦਿੱਤੀ ਗਈ ਹੈ ।

ਜਿਸ ਦੇ ਚੱਲਦਿਆਂ ਉਨ੍ਹਾਂ ਦੱਸਿਆ ਕਿ ਰਾਸ਼ਟਰਪਤੀ ਮੈਕੀ ਸੈੱਲ ਵੱਲੋਂ ਕਿਹਾ ਗਿਆ ਹੈ ਕਿ ਮੈਂ ਹੁਣੇ ਇੱਕ ਬਹੁਤ ਹੀ ਦੁਖਦਾਈ ਤੇ ਨਿਰਾਸ਼ਾਜਨਕ ਖ਼ਬਰ ਸੁਣੀ ਹੈ ਜਿੱਥੇ ਇੱਕ ਸਰਕਾਰੀ ਹਸਪਤਾਲ ਵਿੱਚ ਨਵਜੰਮੇ ਬੱਚੇ ਦੇ ਵਿਭਾਗ ਵਿਚ ਅੱਗ ਲੱਗੀ ਤੇ ਅੱਗ ਲੱਗਣ ਕਾਰਨ ਗਿਆਰਾਂ ਨਵਜੰਮੇ ਬੱਚਿਆਂ ਦੀ ਮੌਤ ਹੋ ਗਈ । ਉਨ੍ਹਾਂ ਦੱਸਿਆ ਕਿ ਇਹ ਹਾਦਸਾ ਦੇਰ ਰਾਤ ਵਾਪਰਿਆ ਤੇ ਉਨ੍ਹਾਂ ਵੱਲੋਂ ਮਾਸੂਮਾਂ ਦੀਆਂ ਮਾਪਿਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਪ੍ਰਤੀ ਡੂੰਘੀ ਸੰਵੇਦਨਾ ਦਾ ਪ੍ਰਗਟਾਵਾ ਵੀ ਕੀਤਾ ਗਿਆ।

ਬੇਹੱਦ ਦਰਦਨਾਕ ਇਹ ਹਾਦਸਾ ਵਾਪਰਿਆ ਹੈ ਜਿੱਥੇ ਭਿਆਨਕ ਅੱਗ ਲੱਗਣ ਕਾਰਨ ਗਿਆਰਾਂ ਮਾਵਾਂ ਦੀਆਂ ਦੀਆਂ ਨਵ ਜੰਮਿਆ ਔਲਾਦਾਂ ਇਸ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਜਾਂਦੀਆਂ ਹਨ , ਜਿਸ ਕਾਰਨ ਗਿਆਰਾਂ ਨਵਜੰਮੀਆਂ ਬੱਚੀਆਂ ਦੀ ਮੌਤ ਹੋ ਜਾਂਦੀ ਹੈ । ਪ੍ਰਾਪਤ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਇਹ ਹਾਦਸਾ ਟਿਵਾਉਨੇ ਦੇ ਆਵਾਜਾਈ ਕੇਂਦਰ ਵਿੱਚ ਮਾਮੇ ਅਬਦੌ ਅਜ਼ੀਜ਼ ਸੀ ਦਬਾਖ ਹਸਪਤਾਲ ਵਿੱਚ ਵਾਪਰਿਆ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

ਫਿਲਹਾਲ ਪ੍ਰਸ਼ਾਸਨ ਵੱਲੋਂ ਹੁਣ ਮਾਮਲੇ ਸਬੰਧੀ ਬਾਰੀਕੀ ਨਾਲ ਜਾਂਚ ਪਡ਼ਤਾਲ ਕੀਤੀ ਜਾ ਰਹੀ ਹੈ ਤੇ ਪ੍ਰਸ਼ਾਸਨ ਇਹ ਕੋਸ਼ਿਸ਼ਾਂ ਕਰ ਰਿਹਾ ਹੈ ਕਿ ਪਤਾ ਚੱਲ ਸਕੇ ਕਿ ਆਖਰ ਅੱਗ ਲੱਗਣ ਦੀ ਸ਼ੁਰੂਆਤ ਕਿਥੋਂ ਹੋਈ ਹੈ ।