ਆਈ ਤਾਜ਼ਾ ਵੱਡੀ ਖਬਰ
ਬਹੁਤ ਸਾਰੇ ਦੇਸ਼ਾਂ ਵਿੱਚ ਇੱਕ ਤੋਂ ਬਾਅਦ ਇੱਕ ਕੁਦਰਤੀ ਆਫ਼ਤਾਂ ਦਾ ਕਹਿਰ ਵੇਖਿਆ ਜਾ ਰਿਹਾ ਹੈ ਜਿਥੇ ਇਨ੍ਹਾਂ ਹਾਦਸਿਆਂ ਦੀ ਚਪੇਟ ਵਿੱਚ ਆਉਣ ਕਾਰਨ ਜਾਨੀ ਮਾਲੀ ਨੁਕਸਾਨ ਵੀ ਹੋਇਆ ਹੈ। ਹੁਣ ਅੱਗ ਨੇ ਮਚਾਈ ਭਾਰੀ ਤਬਾਹੀ, 26 ਲੋਕਾਂ ਦੀ ਹੋਈ ਮੌਤ, ਹਜਾਰਾਂ ਦੀ ਜਿੰਦਗੀ ਤੇ ਪਿਆ ਖਤਰਾ , ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਕੁਦਰਤ ਦਾ ਕਹਿਰ ਅਲਜੀਰੀਆ ਤੇ ਜੰਗਲਾਂ ਵਿੱਚ ਵੇਖਣ ਨੂੰ ਮਿਲ ਰਿਹਾ ਹੈ। ਜਿੱਥੇ ਭਿਆਨਕ ਗਰਮੀ ਦੇ ਕਾਰਨ ਅਲਜੀਰੀਆ ਦੇ ਜੰਗਲਾਂ ‘ਚ ਭਿਆਨਕ ਅੱਗ ਲੱਗਣ ਦੀ ਦੁੱਖਦਾਈ ਖਬਰ ਸਾਹਮਣੇ ਆਈ ਹੈ ਜਿਸ ਦੇ ਕਾਰਨ ਬਹੁਤ ਸਾਰੇ ਲੋਕ ਬੁਰੀ ਤਰਾਂ ਪ੍ਰਭਾਵਿਤ ਹੋਏ ਹਨ।
ਇਸ ਅੱਗ ਲੱਗਣ ਦੀ ਘਟਨਾ ਦੇ ਕਾਰਨ ਯਾਤਰੀਆਂ ਨਾਲ ਭਰੀ ਇੱਕ ਬੱਸ ਵੀ ਇਸ ਅੱਗ ਦੀ ਚਪੇਟ ਵਿਚ ਆ ਗਈ ਹੈ ਜਿਸ ਕਾਰਨ ਬੱਸ ਵਿਚ ਸਵਾਰ 8 ਲੋਕਾਂ ਸਮੇਤ 26 ਲੋਕਾਂ ਦੀ ਮੌਤ ਹੋ ਗਈ ਹੈ। ਦੱਸ ਦਈਏ ਕਿ ਅਫਰੀਕੀ ਦੇਸ਼ ਅਲਜੀਰੀਆ ਦੇ ਪੂਰਬੀ ਹਿੱਸੇ ਵਿਚ ਪੈ ਰਹੀ ਅਸਾਧਾਰਨ ਗਰਮੀ ਕਾਰਨ ਜੰਗਲ ਵਿੱਚ ਅੱਗ ਲੱਗ ਗਈ ਸੀ। ਬੱਸ ਨਾਲ ਵਾਪਰੀ ਘਟਨਾ ਵੀ ਅਲਜੀਰੀਆ ਦੇ ਉੱਤਰ-ਪੂਰਬੀ ਸ਼ਹਿਰ ਅੰਨਾਬਾ ਦੇ ਨੇੜੇ ਜੰਗਲ ਵਿੱਚ ਲੱਗੀ ਅੱਗ ਕਾਰਨ ਸਾਹਮਣੇ ਆਈ ਹੈ। ਇਹ ਭਿਆਨਕ ਅੱਗ 14 ਜ਼ਿਲ੍ਹਿਆਂ ਵਿੱਚ ਬੁੱਧਵਾਰ ਨੂੰ ਫੈਲ ਗਈ ਹੈ ਜਿਸ ਕਾਰਨ 26 ਲੋਕ ਮਾਰੇ ਗਏ ਹਨ।
ਇਸ ਦੀ ਜਾਣਕਾਰੀ ਦਿੰਦੇ ਹੋਏ ਗ੍ਰਹਿ ਮੰਤਰੀ ਕਾਮੇਲ ਬੇਲਡਜੌਦ ਵੱਲੋਂ ਦੁੱਖ ਦਾ ਇਜ਼ਹਾਰ ਕੀਤਾ ਗਿਆ ਹੈ ਅਤੇ ਦਸਿਆ ਗਿਆ ਹ ਕੇ ਰਾਹਤ ਦੇ ਕੰਮ ਜਾਰੀ ਹਨ। ਬੁੱਧਵਾਰ ਨੂੰ ਸ਼ੁਰੂ ਹੋਈ ਇਹ ਜੰਗਲੀ ਅੱਗ ਜਿੱਥੇ ਤੇਜ਼ੀ ਨਾਲ ਫੈਲ ਰਹੀ ਹੈ ਉੱਥੇ ਹੀ ਹੈਲੀਕਾਪਟਰਾਂ ਦੀ ਮਦਦ ਨਾਲ ਫੌਜ ਵੱਲੋਂ ਇਸ ਉੱਪਰ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਇਸ ਘਟਨਾ ਨੂੰ ਲੈ ਕੇ ਦੇਸ਼ ਦੇ ਰਾਸ਼ਟਰਪਤੀ ਅਬਦੇਲਮਦਜਿਦ ਤੇਬੌਨੇ ਵਲੋ ਪੀੜਤ ਪਰਿਵਾਰਾਂ ਪ੍ਰਤੀ ਦੁੱਖ ਸਾਂਝਾ ਕੀਤਾ ਗਿਆ ਹੈ। ਦੱਸ ਦਈਏ ਕਿ ਅਲਜੀਰੀਆ ਦੇ ਉੱਤਰ-ਪੂਰਬ ‘ਚ ਜੰਗਲ ਦੀ ਅੱਗ ਉੱਪਰਲੇ ਇਲਾਕਿਆਂ ‘ਚ ਪਿਛਲੇ ਸਾਲ ਵੀ ਫੈਲਣ ਕਾਰਨ 69 ਲੋਕਾਂ ਦੀ ਮੌਤ ਹੋ ਗਈ ਸੀ। ਇਸ ਹਾਦਸੇ ਦੇ ਕਾਰਨ ਲੋਕਾਂ ਨੂੰ ਸੁਰੱਖਿਅਤ ਜਗ੍ਹਾ ਤੇ ਜਾਣ ਦੇ ਆਦੇਸ਼ ਜਾਰੀ ਕੀਤੇ ਗਏ ਹਨ।
Previous Postਪੰਜਾਬ: ਪਤਨੀ ਅਤੇ ਬੱਚਿਆਂ ਨੂੰ ਛੱਡਣ ਦਾ ਦਬਾਅ ਪਾ ਰਹੀ ਸੀ ਔਰਤ- ਤਾਂ ਦੁੱਖੀ ਹੋ ਨੌਜਵਾਨ ਨੇ ਕਰਤਾ ਖੌਫਨਾਕ ਕਾਂਡ
Next Postਪੰਜਾਬ: ਪ੍ਰੇਮੀ ਜੋੜੇ ਨੇ ਕੀਤਾ ਅਜਿਹਾ ਕਾਰਾ, ਪੁਲਿਸ ਨੇ ਜਦ ਕਾਬੂ ਕੀਤਾ ਤਾਂ ਸਭ ਦੇ ਉੱਡੇ ਹੋਸ਼