ਅੱਗ ਨੇ ਮਚਾਈ ਤਬਾਹੀ – ਦੋ ਅਲਗ ਅਲਗ ਪਿੰਡਾਂ ਦੀ ਕਈ ਏਕੜ ਫਸਲ ਹੋਈ ਤਬਾਹ


ਇਕ ਅਜਿਹੀ ਘਟਨਾ ਵਾਪਰੀ ਹੈ ਜਿਸ ਨੇ ਤਬਾਹੀ ਮਚਾ ਦਿੱਤੀ, ਅੱਗ ਨੇ ਆਪਣਾ ਤਾਂਡਵ ਮਚਾਇਆ ਅਤੇ ਹਰ ਪਾਸੇ ਤਬਾਹੀ ਮਚ ਗਈ । ਦੋ ਅਲਗ ਅਲਗ ਪਿੰਡਾਂ ‘ਚ ਕਈ ਏਕੜ ਫਸਲ ਤਬਾਹ ਹੋ ਗਈ ਹੈ। ਇਸ ਅਗਨੀ ਕਾਂਡ ਨੇ ਦੇਖਦੇ-ਦੇਖਦੇ ਇੰਨੀ ਤਬਾਹੀ ਮਚਾ ਦਿੱਤੀ ਕਿ ਹਰ ਕੋਈ ਪ੍ਰੇ-ਸ਼ਾ-ਨ ਹੋ ਗਿਆ। ਜ਼ਿਕਰ ਯੋਗ ਹੈ ਕਿ ਸਾਰੀ ਘਟਨਾ ਸ਼ੋਰਟ ਸਰਕਟ ਹੋਣ ਦੀ ਵਜਾ ਦੇ ਨਾਲ ਵਾਪਰੀ । ਇਸ ਘਟਨਾ ਦੇ ਵਾਪਰਨ ਤੋਂ ਬਾਅਦ ਕਿਸਾਨਾਂ ਨੇ ਜੋ ਆਪਣੇ ਧੀਆਂ ਪੁੱਤਾਂ ਵਾਂਗ ਪਾਲੀ ਹੋਈ ਫ਼ਸਲ ਸੀ ਉਹ ਤਬਾਹ ਹੋ ਗਈ।

ਦੱਸ ਦਈਏ ਕਿ ਸਾਰਾ ਮਾਮਲਾ ਚਰਖੀ ਦਾਦਰੀ ਤੋਂ ਸਾਹਮਣੇ ਆਇਆ ਹੈ, ਜਿੱਥੇ ਜ਼ਿਲ੍ਹੇ ਦੇ ਵੱਖ ਵੱਖ ਪਿੰਡਾਂ ਦੀ ਫਸਲ ਨੂੰ ਅੱਗ ਲੱਗੀ ਅਤੇ ਤਬਾਹੀ ਮੱਚ ਗਈ। ਦੱਸਣਾ ਬਣਦਾ ਹੈ ਕਿ ਘਟਨਾ ਪਿੰਡ ਸਿਸਵਾਲ ਦੀ ਹੈ ਜਿੱਥੇ ਸ਼ੋਰਟ ਸਰਕਟ ਹੋਇਆ ਅਤੇ ਦੋ ਏਕੜ ਫ਼ਸਲ ਸੜ ਕੇ ਸਵਾਹ ਹੋ ਗਈ। ਜਿਨ੍ਹਾਂ ਦੇ ਖੇਤ ਸਨ ਉਹ ਇਸ ਵੇਲੇ ਸਦਮੇ ਵਿਚ ਹਨ। ਜੇਕਰ ਗੱਲ ਕੀਤੀ ਜਾਵੇ ਦੂਸਰੀ ਘਟਨਾ ਦੀ ਤੇ ਉਹ ਪਿੰਡ ਅਸਾਵਰੀ ਦੀ ਹੈ, ਜਿੱਥੇ ਵੀ ਅਜਿਹੀ ਘਟਨਾ ਵਾਪਰੀ, ਇੱਥੇ ਵੀ ਅੱਗ ਦਾ ਤਾਂਡਵ ਦੇਖਣ ਨੂੰ ਮਿਲਿਆ।

ਇਸ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਪੀੜਤ ਦੇ ਵੱਲੋਂ ਦੱਸਿਆ ਗਿਆ ਕਿ ਉਨ੍ਹਾਂ ਦੇ ਵਲੋਂ ਚਾਰ ਏਕੜ ਜ਼ਮੀਨ 20 ਹਜ਼ਾਰ ਪ੍ਰਤੀ ਏਕੜ ਦੇ ਹਿਸਾਬ ਨਾਲ ਠੇਕੇ ‘ਤੇ ਲਈ ਗਈ ਹੈ ਪਰ ਹੁਣ ਸ਼ੋਰ ਸਰਕਟ ਹੋਣ ਦੀ ਵਜ੍ਹਾ ਦੇ ਨਾਲ ਸਾਰੀ ਫ਼ਸਲ ਸੜ ਕੇ ਸਵਾਹ ਹੋ ਗਈ ਹੈ |ਪੀੜਤ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਅਜਿਹਾ ਹੋਣ ਨਾਲ ਉਸ ਨੂੰ ਕਾਫ਼ੀ ਨੁ-ਕ-ਸਾ-ਨ ਹੋ ਗਿਆ ਹੈ, ਸਭ ਕੁਝ ਤਬਾਹ ਹੋ ਗਿਆ ਹੈ |

ਫਿਲਹਾਲ ਪੀੜਤ ਦੇ ਵੱਲੋਂ ਪ੍ਰਸ਼ਾਸਨ ਦੇ ਕੋਲ ਅਪੀਲ ਕੀਤੀ ਗਈ ਹੈ ਕਿ ਉਸ ਨੂੰ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਉਹ ਆਪਣੇ ਬੱਚਿਆਂ ਦਾ ਪਾਲਣ-ਪੋਸ਼ਣ ਕਰ ਸਕੇ। ਇਸ ਘਟਨਾ ਦੇ ਵਾਪਰਨ ਨਾਲ ਪੀੜਤ ਹੁਣ ਦੁੱਖ ‘ਚ ਹੈ ਅਤੇ ਸਰਕਾਰ ਕੋਲੋਂ ਮਦਦ ਦੀ ਗੁਹਾਰ ਲਗਾ ਰਿਹਾ ਹੈ | ਪੀੜਤ ਨੇ ਇਹ ਸਾਰੀ ਫ਼ਸਲ ਠੇਕੇ ਉਤੇ ਲਈ ਹੋਈ ਸੀ ,ਪਰ ਉਸ ਨਾਲ ਇਹ ਘਟਨਾ ਵਾਪਰ ਗਈ |