ਆਈ ਤਾਜਾ ਵੱਡੀ ਖਬਰ
2020 ਸਾਲ ਦਾ ਆਗਾਜ਼ ਹੋਣ ਤੇ ਸਭ ਨੇ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਬਾਰੇ ਸੋਚਿਆ ਸੀ । ਕੋਈ ਨਹੀਂ ਜਾਣਦਾ ਸੀ ਕਿ 2020 ਸਾਲ ਦੁਨੀਆ ਲਈ ਇਸ ਤਰ੍ਹਾਂ ਦਾ ਭਿਆਨਕ ਸਾਲ ਹੋ ਨਿੱਬੜੇਗਾ। ਇਸ ਸਾਲ ਨੇ ਦੁਨੀਆਂ ਤੋਂ ਬਹੁਤ ਕੁਝ ਖੋਹ ਲਿਆ। ਜਿਸ ਬਾਰੇ ਕਿਸੇ ਨੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ। ਕੁਝ ਲੋਕ ਵਿਦੇਸ਼ਾਂ ਵਿੱਚ ਗਏ ਕਿਸੇ ਨਾ ਕਿਸੇ ਘਟਨਾ ਦਾ ਸ਼ਿਕਾਰ ਹੋ ਗਏ। ਕੁਝ ਏਥੇ ਹੀ ਸੜਕ ਹਾਦਸਿਆਂ ਦੇ ਦੌਰਾਨ ਇਸ ਦੁਨੀਆਂ ਨੂੰ ਅਲਵਿਦਾ ਆਖ ਗਏ।
ਕੁਝ ਲੋਕ ਬੀਮਾਰੀਆਂ ਤੇ ਸੜਕ ਹਾਦਸਿਆਂ ਦੀ ਚਪੇਟ ਵਿਚ ਆ ਗਏ। ਆਏ ਦਿਨ ਹੀ ਸੜਕ ਹਾਦਸਿਆਂ ਵਿਚ ਵਾਧਾ ਹੋ ਰਿਹਾ ਹੈ।ਜਿੱਥੇ ਬਹੁਤ ਸਾਰੇ ਪਰਿਵਾਰ ਇਕੱਠੇ ਜਾਂਦੇ ਸਮੇਂ ਇਨ੍ਹਾਂ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ । ਇਸ ਤਰ੍ਹਾਂ ਦੇ ਹਾਦਸਿਆਂ ਨੇ ਕਈ ਪਰਿਵਾਰਾਂ ਦੇ ਬਹੁਤ ਸਾਰੇ ਮੈਂਬਰਾਂ ਨੂੰ ਸਦਾ ਲਈ ਉਨ੍ਹਾਂ ਤੋਂ ਦੂਰ ਕਰ ਦਿੱਤਾ। ਜਿੰਦਗੀ ਵਿੱਚ ਕੁਝ ਸੈਕਿੰਡ ਲਈ ਘਟੀ ਘਟਨਾ ਪੂਰੇ ਪਰਿਵਾਰ ਦੀ ਜ਼ਿੰਦਗੀ ਨੂੰ ਤਬਾਹ ਕਰਕੇ ਰੱਖ ਦਿੰਦੀ ਹੈ।
ਆਏ ਦਿਨ ਹੀ ਅਨੇਕਾਂ ਸੜਕ ਹਾਦਸੇ ਹੁੰਦੇ ਆ ਰਹੇ ਹਨ। ਜਿਸ ਵਿੱਚ ਅਣਗਿਣਤ ਲੋਕਾਂ ਦੀ ਮੌਤ ਹੋ ਜਾਂਦੀ ਹੈ। ਕੁਝ ਹਾਦਸੇ ਆਪਣੀ ਅਣਗਹਿਲੀ ਕਾਰਨ ਵਾਪਰਦੇ ਹਨ ਤੇ ਕੁਝ ਸਾਹਮਣੇ ਵਾਲੀ ਦੀ ਗਲਤੀ ਨਾਲ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਅੰਮ੍ਰਿਤਸਰ ਮੱਥਾ ਟੇਕਣ ਜਾਂਦੇ ਸਮੇਂ ਇੱਕ ਜੋੜੀ ਨਾਲ ਵਾਪਰਿਆ ਹੈ। ਜਲੰਧਰ ਦੇ ਨਜ਼ਦੀਕ ਸ਼ਮਸ਼ੇਰ ਦੇ ਨੇੜਲੇ ਪਿੰਡ ਹਮੀਰੀ ਖੇੜਾ ਦਾ ਰਹਿਣ ਵਾਲਾ ਨੌਜਵਾਨ ਸੁਰਜੀਤ ਸਿੰਘ ਆਪਣੀ ਨਵ-ਵਿਆਹੁਤਾ ਪਤਨੀ ਸੁਮਨ ਨਾਲ ਕਿਰਾਏ ਦੀ ਗੱਡੀ ਸਵਿਫਟ ਕਾਰ pb 010 ਸੀ 0686 ਵਿੱਚ ਸਵਾਰ ਹੋ ਕੇ ਅੰਮ੍ਰਿਤਸਰ ਸਾਹਿਬ ਨੂੰ ਮੱਥਾ ਟੇਕਣ ਲਈ ਜਾ ਰਹੇ ਸਨ।
ਜਦੋਂ ਦਰਬਾਰ ਸਾਹਿਬ ਮੱਥਾ ਟੇਕਣ ਜਾ ਰਹੇ ਸਨ ਤਾਂ ਰਸਤੇ ਵਿੱਚ ਸੁਲਤਾਨਪੁਰ ਲੋਧੀ ਆਪਣੇ ਕਿਸੇ ਰਿਸ਼ਤੇਦਾਰ ਨੂੰ ਨਾਲ ਲੈ ਜਾਣਾ ਸੀ। ਜਦੋਂ ਉਹ ਉਥੇ ਜਾਣ ਲਈ ਰਸਤੇ ਵਿੱਚ ਸਨ ਤੇ ਕਾਲਾ ਸੰਘਿਆਂ ਤੋਂ ਜਦੋਂ ਕੁਝ ਕਿਲੋਮੀਟਰ ਦੂਰ ਉਨ੍ਹਾਂ ਦੀ ਪਤਨੀ ਸੁਮਨ ਦੀ ਤਬੀਅਤ ਅਚਾਨਕ ਖਰਾਬ ਹੋਣ ਲੱਗੀ। ਫਿਰ ਉਹਨਾਂ ਦੀ ਗੰਭੀਰ ਹਾਲਤ ਨੂੰ ਵੇਖਦੇ ਹੋਏ ਕਾਲਾ ਸੰਘਿਆਂ ਹਸਪਤਾਲ ਲੈ ਜਾਇਆ ਗਿਆ।
ਜਿੱਥੇ ਡਾਕਟਰ ਨੇ ਦੱਸਿਆ ਸੁਮਨ ਨੂੰ ਲੈ ਕੇ ਆਉਂਦੇ ਸਮੇਂ ਰਸਤੇ ਵਿਚ ਹੀ ਉਸ ਦੀ ਮੌਤ ਹੋ ਚੁੱਕੀਂ ਹੈ। ਉਸ ਦਾ ਵਿਆਹ ਕਰੀਬ ਢਾਈ ਮਹੀਨੇ ਪਹਿਲਾਂ ਹੀ ਹੋਇਆ ਸੀ। ਉਸ ਸਮੇਂ ਤੋਂ ਹੀ ਸੁਮਨ ਕੁਝ ਬੀਮਾਰ ਚੱਲ ਰਹੀ ਸੀ।ਅੱਜ ਦ ਦੀ ਘਟਨਾ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ ਗਿਆ, ਜਿਨ੍ਹਾਂ ਨੇ ਲਾਸ਼ ਨੂੰ ਦੇਹ ਸੰਭਾਲ ਘਰ ਵਿਚ ਰਖਵਾ ਦਿੱਤਾ ਹੈ। ਪੁਲਿਸ ਵੱਲੋਂ ਅਗਲੀ ਕਾਰਵਾਈ ਲੜਕੀ ਦੇ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਹੀ ਕੀਤੀ ਜਾਵੇਗੀ।
Previous PostIPL ਤੋਂ ਆਈ ਮਾੜੀ ਖਬਰ ਇਸ ਖਿਡਾਰੀ ਦੇ ਘਰੇ ਪਿਆ ਮਾਤਮ ਹੋਈ ਮੌਤ
Next Postਆਈ ਮਾੜੀ ਖਬਰ ਹਵਾਈ ਯਾਤਰਾ ਕਰਨ ਵਾਲਿਆਂ ਲਈ-ਹੁਣ 24 ਫਰਵਰੀ 2021 ਤੱਕ ਲਗੀ ਇਹ ਪਾਬੰਦੀ