ਅੰਮ੍ਰਿਤਸਰ ਤੋਂ ਖੇਮਕਰਨ ਜਾਣ ਵਾਲੀ ਰੇਲ ਗੱਡੀ ਨਾਲ ਵਾਪਰਿਆ ਇਹ ਹਾਦਸਾ – ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ 

ਪੰਜਾਬ ਦੇ ਵਿੱਚ ਹਰ ਰੋਜ਼ ਸੜਕੀ ਹਾਦਸਿਆਂ ਦੌਰਾਨ ਕਈ ਲੋਕ ਆਪਣੀਆਂ ਕੀਮਤੀ ਜਾਨਾਂ ਗੁਆ ਰਹੇ ਹਨ , ਪਰ ਇਹ ਸੜਕੀ ਹਾਦਸੇ ਰੁਕਣ ਦਾ ਨਾਮ ਹੀ ਨਹੀਂ ਲੈ ਰਹੇ । ਜ਼ਿਆਦਾਤਰ ਸੜਕੀ ਹਾਦਸੇ ਲੋਕਾਂ ਅਤੇ ਪ੍ਰਸ਼ਾਸਨ ਦੀ ਲਾਪਰਵਾਹੀ ਅਤੇ ਅਣਗਹਿਲੀ ਕਾਰਨ ਵਾਪਰਦੇ ਹਨ , ਜਿਸ ਕਾਰਨ ਹਰ ਰੋਜ਼ ਕਈ ਲੋਕ ਆਪਣੀਆਂ ਜਾਨਾਂ ਗੁਆ ਰਹੇ ਹਨ ਤੇ ਕਈ ਲੋਕ ਅਪਾਹਜ ਵੀ ਹੋ ਰਹੇ ਹਨ । ਇਸੇ ਵਿਚਕਾਰ ਪੰਜਾਬ ਤੋਂ ਇਕ ਹੋਰ ਵੱਡੀ ਖਬਰ ਸਾਹਮਣੇ ਆਈ ਹੈ ਕਿ ਪੰਜਾਬ ਦੇ ਜ਼ਿਲ੍ਹਾ ਅੰਮ੍ਰਿਤਸਰ ਤੋਂ ਖੇਮਕਰਨ ਜਾਣ ਵਾਲੀ ਇਕ ਰੇਲ ਗੱਡੀ ਨਾਲ ਇੱਕ ਅਜਿਹਾ ਹਾਦਸਾ ਵਾਪਰ ਗਿਆ ਜਿਸ ਦੇ ਚਲਦੇ ਕਈ ਯਾਤਰੀ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਏ l ਇਸ ਹਾਦਸੇ ਦੀ ਚਰਚਾ ਹੁਣ ਚਾਰੇ ਪਾਸੇ ਛਿੜੀ ਹੋਈ ਹੈ ।

ਦਰਅਸਲ ਅੰਮ੍ਰਿਤਸਰ ਤੋਂ ਖੇਮਕਰਨ ਜਾਣ ਵਾਲੀ ਰੇਲਗੱਡੀ ਕਲ ਯਾਨੀ ਵੀਰਵਾਰ ਦੀ ਸਵੇਰ ਪਟੜੀ ਤੋਂ ਉਤਰ ਗਈ , ਜਿਸ ਦੇ ਚੱਲਦੇ ਕਈ ਲੋਕ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਏ । ਪ੍ਰਾਪਤ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਸਵੇਰੇ ਨੌ ਵਜੇ ਦੇ ਕਰੀਬ ਅੰਮ੍ਰਿਤਸਰ ਖੇਮਕਰਨ ਰੇਲ ਗੱਡੀ ਅੰਮ੍ਰਿਤਸਰ ਸਟੇਸ਼ਨ ਲਈ ਰਵਾਨਾ ਹੋਈ ਸੀ ਕਿ ਇਸੇ ਦੌਰਾਨ ਜਦੋਂ ਇਹ ਰੇਲ ਗੱਡੀ ਇਸਲਾਮਾਬਾਦ ਖੇਤਰ ਦੇ ਕੋਲੋਂ ਪਹੁੰਚੀ ਤਾਂ ਉਸੇ ਸਮੇਂ ਰੇਲ ਗੱਡੀ ਪਟੜੀ ਤੋਂ ਉਤਰ ਗਈ l ਜਿਸ ਦੇ ਚਲਦੇ ਕਈ ਯਾਤਰੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ l ਗਣੀਮਤ ਰਹੀ ਹੈ ਇਸ ਹਾਦਸੇ ਦੌਰਾਨ ਕਿਸੇ ਦੀ ਜਾਨ ਨਹੀਂ ਗਈ ਤੇ ਜ਼ਖ਼ਮੀਆਂ ਨੂੰ ਮੌਕੇ ਤੇ ਹਸਪਤਾਲ ਪਹੁੰਚਾਇਆ ਗਿਆ l

ਉਥੇ ਹੀ ਇਸ ਦੀ ਜਾਣਕਾਰੀ ਜਦੋਂ ਫ਼ਿਰੋਜ਼ਪੁਰ ਰੇਲਵੇ ਡਿਵੀਜ਼ਨ ਨੂੰ ਮਿਲੀ ਤਾਂ ਇਸ ਡਿਵੀਜ਼ਨ ਦੀ ਡੀ ਆਰ ਐੱਮ ਸੀਮਾ ਸ਼ਰਮਾ ਨੇ ਤੁਰੰਤ ਮੌਕੇ ਤੇ ਪਹੁੰਚ ਕੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ । ਜਿਸ ਦੌਰਾਨ ਰੇਲਵੇ ਨੇ ਸਖ਼ਤ ਜਾਂਚ ਕਰ ਕੇ ਜਲਦੀ ਤੋਂ ਜਲਦੀ ਰਿਪੋਰਟ ਪੇਸ਼ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ ।

ਜ਼ਿਕਰਯੋਗ ਹੈ ਕਿ ਕੋਰੋਨਾ ਮਹਾਂਮਾਰੀ ਦੇ ਚਲਦੇ ਯਾਤਰੀ ਟਰੇਨਾਂ ਦੇ ਉੱਪਰ ਰੋਕ ਲੱਗੀ ਹੋਈ ਸੀ ਤੇ ਹੁਣ ਜਿਵੇਂ ਜਿਵੇਂ ਪੰਜਾਬ ਦੇ ਵਿੱਚ ਕੋਰੋਨਾ ਦੇ ਮਾਮਲੇ ਘਟ ਰਹੇ ਹਨ ਉਸ ਦੇ ਚੱਲਦੇ ਹੁਣ ਇਨ੍ਹਾਂ ਪਾਬੰਦੀਆਂ ਨੂੰ ਹਟਾਇਆ ਜਾ ਰਿਹਾ ਹੈ l ਜਿਸ ਦੇ ਚੱਲਦੇ ਹੁਣ ਲੋਕ ਮੁੜ ਤੋਂ ਟ੍ਰੇਨ ਦੇ ਸਫ਼ਰ ਦਾ ਆਨੰਦ ਮਾਣ ਰਹੇ ਹਨ । ਪਰ ਦੂਜੇ ਪਾਸੇ ਕੁਝ ਲਾਪ੍ਰਵਾਹੀਆਂ ਦੇ ਚਲਦੇ ਕਈ ਤਰ੍ਹਾਂ ਦੇ ਹਾਦਸੇ ਵੀ ਵਾਪਰ ਰਹੇ ਹਨ । ਫਿਲਹਾਲ ਇਸ ਮਾਮਲੇ ਸਬੰਧੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ l