ਅੰਮ੍ਰਿਤਸਰ ਏਅਰਪੋਰਟ ਤੇ ਯਾਤਰੀਆਂ ਨੇ ਕੀਤਾ ਹੰਗਾਮਾ 50 ਯਾਤਰੀਆਂ ਦਾ ਸਮਾਨ ਹੋਇਆ ਗਾਇਬ

ਆਈ ਤਾਜ਼ਾ ਵੱਡੀ ਖਬਰ 

ਕਰੋਨਾ ਦੇ ਚਲਦੇ ਹੋਇਆ ਜਿੱਥੇ ਬਹੁਤ ਸਾਰੇ ਯਾਤਰੀਆਂ ਨੂੰ ਕਾਫੀ ਲੰਮਾ ਸਮਾਂ ਆਪਣੀ ਮੰਜ਼ਲ ਤੱਕ ਪਹੁੰਚਣ ਵਾਸਤੇ ਇੰਤਜ਼ਾਰ ਕਰਨਾ ਪਿਆ ਸੀ। ਉਥੇ ਹੀ ਯਾਤਰੀਆਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਵੀ ਦਰਪੇਸ਼ ਆਈਆਂ ਸਨ। ਕਰੋਨਾ ਕੇਸਾਂ ਵਿਚ ਆਈ ਕਮੀ ਤੋਂ ਬਾਅਦ ਜਿੱਥੇ ਮੁੜ ਉਡਾਨਾਂ ਨੂੰ ਸ਼ੁਰੂ ਕਰ ਦਿੱਤਾ ਗਿਆ ਸੀ ਉਥੇ ਹੀ ਯਾਤਰੀਆਂ ਨੂੰ ਹਵਾਈ ਅੱਡਿਆਂ ਦੇ ਉੱਪਰ ਕਾਫੀ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪਿਆ ਸੀ ਜਦੋਂ ਉਨ੍ਹਾਂ ਨੂੰ ਉਨ੍ਹਾਂ ਸਬੰਧੀ ਟੈਸਟ ਕਰਵਾਉਣ ਵਾਸਤੇ ਆਖਿਆ ਜਾਂਦਾ ਸੀ। ਜਿੱਥੇ ਬਹੁਤ ਸਾਰੇ ਲੋਕਾਂ ਦੀਆਂ ਰਿਪੋਰਟ ਕਰੋਨਾ ਤੋਂ ਪੀੜਤ ਹੋਣ ਤੇ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਜਾਂਦਾ ਰਿਹਾ ਅਤੇ ਇਸੇ ਦੌਰਾਨ ਯਾਤਰੀਆਂ ਵੱਲੋਂ ਕਈ ਕਾਰਨਾਂ ਦੇ ਚਲਦਿਆਂ ਹੋਇਆਂ ਹੰਗਾਮੇ ਕੀਤੇ ਗਏ। ਉਥੇ ਹੀ ਅੰਮ੍ਰਿਤਸਰ ਦਾ ਹਵਾਈ ਅੱਡਾ ਕਿਸੇ ਨਾ ਕਿਸੇ ਘਟਨਾ ਨੂੰ ਲੈ ਕੇ ਆਏ ਦਿਨ ਹੀ ਵਿਵਾਦਾਂ ਵਿਚ ਘਿਰਿਆ ਰਹਿੰਦਾ ਹੈ।

ਹੁਣ ਅੰਮ੍ਰਿਤਸਰ ਏਅਰਪੋਰਟ ਤੇ ਯਾਤਰੀਆਂ ਵੱਲੋਂ ਹੰਗਾਮਾ ਕੀਤਾ ਗਿਆ ਹੈ ਜਿੱਥੇ 50 ਯਾਤਰੀਆਂ ਦਾ ਸਾਮਾਨ ਗਾਇਬ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਅੰਮ੍ਰਿਤਸਰ ਦੇ ਰਾਜਾਸਾਂਸੀ ਹਵਾਈ ਅੱਡੇ ਤੋਂ ਸਾਹਮਣੇ ਆਇਆ ਹੈ। ਜਿੱਥੇ ਦੁਬਈ ਤੋਂ ਆਈ ਸਪਾਈਸਜੈੱਟ ਦੀ ਉਡਾਣ ਵਿੱਚ ਅੰਮ੍ਰਿਤਸਰ ਪਹੁੰਚੇ ਯਾਤਰੀਆਂ ਦਾ ਸਮਾਨ ਹੀ ਗਾਇਬ ਹੋ ਗਿਆ। ਦੱਸਿਆ ਗਿਆ ਹੈ ਕਿ ਕਰੀਬ 50 ਯਾਤਰੀਆਂ ਦਾ ਸਮਾਨ ਜਿੱਥੇ ਨਹੀਂ ਮਿਲ ਰਿਹਾ ਸੀ । ਉਥੇ ਹੀ ਯਾਤਰੀਆਂ ਵੱਲੋਂ ਹਵਾਈ ਅੱਡੇ ਉੱਪਰ ਇਸ ਘਟਨਾ ਨੂੰ ਲੈ ਕੇ ਹੰਗਾਮਾ ਸ਼ੁਰੂ ਕਰ ਦਿਤਾ ਅਤੇ ਆਪਣਾ ਸਮਾਨ ਲੈਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ। ਉੱਥੇ ਹੀ ਯਾਤਰੀਆਂ ਵੱਲੋਂ ਦੱਸਿਆ ਗਿਆ ਹੈ ਕਿ ਫਲਾਈਟ ਤੋਂ ਲੇਟ ਹੋਣ ਦਾ ਕਾਰਨ ਯਾਤਰੀਆਂ ਦਾ ਸਮਾਨ ਨਾ ਮਿਲਣਾ ਹੈ।

ਇਕ ਤਾਂ ਪਹਿਲਾਂ ਵੀਰਵਾਰ ਦੀ ਸਵੇਰ ਨੂੰ ਜਿਥੇ ਦੁਬਈ ਤੋਂ ਅੰਮ੍ਰਿਤਸਰ ਪਹੁੰਚਣ ਵਾਲੀ ਸਪਾਈਸਜੈੱਟ ਦੀ ਉਡਾਣ ਦੋ ਘੰਟੇ ਦੀ ਦੇਰੀ ਨਾਲ ਅੰਮ੍ਰਿਤਸਰ ਪਹੁੰਚੀ ਸੀ। ਉਥੇ ਹੀ ਯਾਤਰੀਆਂ ਨੂੰ ਆਪਣਾ ਸਮਾਨ ਲੈਣ ਲਈ ਕਾਫੀ ਲੰਮਾ ਸਮਾਂ ਬੈਲਟ ਤੇ ਹੀ ਇੰਤਜ਼ਾਰ ਕਰਨਾ ਪਿਆ। ਯਾਤਰੀਆਂ ਵੱਲੋਂ ਜਿੱਥੇ ਸਮਾਨ ਨਾ ਮਿਲਣ ਤੇ ਕੁਝ ਕਰਮਚਾਰੀਆਂ ਦੀ ਭਾਲ ਕੀਤੀ ਗਈ ਤਾਂ ਉਸ ਸਮੇਂ ਡਿਊਟੀ ਉੱਪਰ ਸਿਰਫ ਤਿੰਨ ਮੁਲਾਜ਼ਮ ਹੀ ਮੌਜੂਦ ਸਨ,ਅਜੇ ਤੱਕ ਯਾਤਰੀਆਂ ਦਾ ਕਾਫ਼ੀ ਸਮਾਂ ਗਾਇਬ ਸੀ ਅਤੇ ਯਾਤਰੀਆਂ ਵੱਲੋਂ ਕਾਫ਼ਿਰ ਜੱਦੋਜਹਿਦ ਕੀਤੀ ਜਾ ਰਹੀ ਸੀ।

ਦੁਬਈ ਤੋਂ ਜਿੱਥੇ ਇਹ ਉਡਾਣ ਰੋਜ਼ਾਨਾ ਹੀ ਰਾਤ ਨੂੰ 10:45 ਤੇ ਉਡਾਣ ਭਰਦੀ ਹੈ ਉਥੇ ਹੀ ਦੋ ਘੰਟੇ ਦੀ ਦੇਰੀ ਨਾਲ 12:41 ਮਿੰਟ ਤੇ ਉਡਾਣ ਭਰੀ ਗਈ ਅਤੇ ਅਮ੍ਰਿਤਸਰ ਇਹ ਫ਼ਲਾਈਟ 3:20 ਦੀ ਜਗ੍ਹਾ ਉਪਰ 5 ਵਜ ਕੇ 7 ਮਿੰਟ ਤੇ ਪਹੁੰਚੀ ਹੈ।