ਅੰਮ੍ਰਿਤਸਰ ਏਅਰਪੋਰਟ ਤੇ ਧੜਾ ਧੜ ਪੌਜੇਟਿਵ ਕੇਸ ਆਉਣ ਦੀ ਹੁਣ ਸਚਾਈ ਆ ਗਈ ਸਾਹਮਣੇ – ਹੋਇਆ ਇਹ ਵੱਡਾ ਖੁਲਾਸਾ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਵਿੱਚ ਜਿਥੇ ਲਗਾਤਾਰ ਕਰੋਨਾ ਦੇ ਮਾਮਲਿਆਂ ਦੇ ਵਾਧੇ ਨੂੰ ਦੇਖਦੇ ਹੋਏ ਸੂਬਾ ਸਰਕਾਰ ਵੱਲੋਂ ਹੰਗਾਮੀ ਬੈਠਕ ਕੀਤੀ ਗਈ ਸੀ ਅਤੇ ਇਸ ਵਿੱਚ ਲੋਕਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਅਹਿਮ ਫੈਸਲੇ ਲਏ ਗਏ ਅਤੇ ਸਖ਼ਤ ਹਦਾਇਤਾਂ ਵੀ ਲਾਗੂ ਕੀਤੀਆਂ ਗਈਆਂ। ਜਿਥੇ ਪਿਛਲੇ ਦਿਨੀਂ ਪਟਿਆਲਾ ਦੇ ਵਿੱਚ ਬਹੁਤ ਸਾਰੇ ਵਿਦਿਆਰਥੀਆਂ ਦੇ ਕਰੋਨਾ ਦੀ ਚਪੇਟ ਵਿੱਚ ਆਉਣ ਦੀ ਖਬਰ ਸਾਹਮਣੇ ਆਈ ਸੀ। ਉਥੇ ਹੀ ਸੂਬਾ ਸਰਕਾਰ ਵੱਲੋਂ ਅੰਤਰਰਾਸ਼ਟਰੀ ਯਾਤਰੀਆਂ ਲਈ ਵੀ ਪੰਜਾਬ ਪੁੱਜਣ ਤੇ ਬਹੁਤ ਸਾਰੇ ਸਖ਼ਤ ਆਦੇਸ਼ ਲਾਗੂ ਕੀਤੇ ਗਏ ਹਨ ਤਾਂ ਜੋ ਕਰੋਨਾ ਦੇ ਵਾਧੇ ਨੂੰ ਰੋਕਿਆ ਜਾ ਸਕੇ। ਇਸ ਲਈ ਵਿਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਦਾ ਹਵਾਈ ਅੱਡੇ ਤੇ ਪਹੁੰਚਣ ਉਪਰੰਤ ਕਰੋਨਾ ਟੈਸਟ ਲਾਜ਼ਮੀ ਕੀਤਾ ਗਿਆ ਹੈ। ਹੁਣ ਅੰਮ੍ਰਿਤਸਰ ਦੇ ਹਵਾਈ ਅੱਡੇ ਤੇ ਧੜਾਧੜ ਕਰੋਨਾ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਇਹ ਸੱਚਾਈ ਸਾਹਮਣੇ ਆਈ ਹੈ ਜਿੱਥੇ ਇਹ ਵੱਡਾ ਖੁਲਾਸਾ ਹੋਇਆ ਹੈ।

ਬੀਤੇ ਦਿਨੀਂ ਜਿੱਥੇ ਅੰਮ੍ਰਿਤਸਰ ਦੇ ਹਵਾਈ ਅੱਡੇ ਉੱਪਰ ਇਟਲੀ ਤੋਂ ਆਉਣ ਵਾਲੀਆਂ ਉਡਾਣਾਂ ਵਿੱਚ ਬਹੁਤ ਸਾਰੇ ਯਾਤਰੀਆਂ ਦੇ ਕਰੋਨਾ ਦੀ ਚਪੇਟ ਵਿਚ ਆਉਣ ਦਾ ਮਾਮਲਾ ਵਿਵਾਦ ਵਿਚ ਆ ਗਿਆ ਸੀ। ਜਿੱਥੇ ਯਾਤਰੀਆਂ ਨੂੰ ਕਰੋਨਾ ਹੋਣ ਦੀ ਪੁਸ਼ਟੀ ਕੀਤੇ ਜਾਣ ਤੋਂ ਬਾਅਦ ਇਕਾਂਤਵਾਸ ਕੀਤਾ ਗਿਆ ਸੀ ਅਤੇ ਉਥੋਂ ਕੁਝ ਯਾਤਰੀ ਫਰਾਰ ਹੋ ਗਏ ਸਨ ਉਨ੍ਹਾਂ ਆਖਿਆ ਗਿਆ ਸੀ ਕਿ ਉਨ੍ਹਾਂ ਨੂੰ ਕਰੋਨਾ ਨਹੀਂ ਹੈ। ਉੱਥੇ ਹੀ ਹੁਣ ਸਾਰੀ ਸੱਚਾਈ ਸਾਹਮਣੇ ਆ ਗਈ ਹੈ। ਜਿੱਥੇ ਹਵਾਈ ਅੱਡੇ ਉੱਪਰ ਸਪਾਈਸ ਜੈੱਟ ਵੱਲੋਂ ਇਹ ਏਅਰਪੋਰਟ ਅਥਾਰਟੀ ਨਾਲ ਕਰੋਨਾ ਟੈਸਟ ਕੀਤੇ ਜਾਣ ਲਈ ਇੱਕ ਲੈਬ ਨਾਲ ਕਰਾਰ ਕੀਤਾ ਹੋਇਆ ਸੀ।

ਉਥੇ ਹੀ ਇਸ ਸਪਾਈਸ ਜੈੱਟ ਲੈਬ ਵੱਲੋਂ 60 ਮਸ਼ੀਨਾਂ ਅੰਮ੍ਰਿਤਸਰ ਹਵਾਈ ਅੱਡੇ ਤੇ ਇੰਸਟਾਲ ਕੀਤੀਆਂ ਗਈਆਂ ਸਨ। ਮਸ਼ੀਨਾਂ ਛੋਟੀਆਂ ਸਨ ਅਤੇ ਆਪਣੀ ਸਮਰੱਥਾ ਦੇ ਅਨੁਸਾਰ ਟੈਸਟ ਨਹੀਂ ਕਰ ਸਕਦੀਆਂ ਸਨ ਜਿਸ ਕਾਰਨ ਟੈਸਟ ਵਿਚ ਗੜਬੜੀ ਹੋ ਰਹੀ ਸੀ। ਜਿਥੇ ਯਾਤਰੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਹੰਗਾਮਾ ਕੀਤੇ ਜਾਣ ਤੋਂ ਬਾਅਦ ਇਸ ਸਾਰੇ ਮਾਮਲੇ ਦੀ ਜਾਂਚ ਕੀਤੀ ਗਈ। ਜਿਸ ਤੋਂ ਬਾਅਦ ਸਪਾਈਸ ਜੈੱਟ ਹੈਲਥ ਲੈਬ ਦੇ ਦੋਸ਼ੀ ਪਾਏ ਜਾਣ ਤੋਂ ਬਾਅਦ ਉਸ ਨਾਲ ਨਾਤਾ ਤੋੜ ਲਿਆ ਗਿਆ ਹੈ।

ਕਿਉਂਕਿ ਇਟਲੀ ਤੋਂ ਆਉਣ ਵਾਲੀਆਂ ਦੋ ਉਡਾਨਾਂ ਦੇ ਵਿੱਚ ਜਿੱਥੇ ਯਾਤਰੀਆਂ ਦੇ ਅੰਮ੍ਰਿਤਸਰ ਹਵਾਈ ਅੱਡੇ ਤੇ ਪਹੁੰਚਣ ਦੇ ਟੈਸਟ ਕੀਤੇ ਜਾਣ ਤੋਂ ਬਾਅਦ ਉਨ੍ਹਾਂ ਦੇ ਕਰੋਨਾ ਸੰਕਰਮਿਤ ਹੋਣ ਦੀ ਰਿਪੋਰਟ ਜਾਰੀ ਕਰ ਦਿੱਤੀ ਗਈ ਸੀ। ਜਿੱਥੇ ਸ਼ੁੱਕਰਵਾਰ ਨੂੰ ਇਟਲੀ ਤੋਂ ਆਉਣ ਵਾਲੇ 285 ਲੋਕਾਂ ਦਾ ਟੈਸਟ ਕੀਤੇ ਜਾਣ ਤੇ 173 ਕਰੋਨਾ ਪਾਜ਼ੇਟਿਵ ਆਏ ਸਨ। ਜਿੱਥੇ 75 ਲੋਕਾਂ ਵੱਲੋਂ ਟੈਸਟ ਹੋਣ ਤੇ ਦੁਬਾਰਾ ਟੈਸਟ ਕਰਵਾਏ ਗਏ ਸਨ ਜਿਨ੍ਹਾਂ ਦੀ ਰਿਪੋਰਟ ਨੈਗਟਿਵ ਆਉਣ ਤੇ ਇਸ ਸਾਰੀ ਘਟਨਾ ਦਾ ਖੁਲਾਸਾ ਹੋਇਆ ਹੈ।