ਅੰਮ੍ਰਿਤਸਰ ਏਅਰਪੋਰਟ ਤੇ ਅਜਿਹੀ ਬੈਲਟ ਪਾ ਕੇ ਮੁੰਡਾ ਆਇਆ ਵਿਦੇਸ਼ੋਂ ਕੇ ਪੁਲਸ ਨੇ ਕੀਤਾ ਫੋਰਨ ਗਿਰਫ਼ਤਾਰ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਵਿੱਚ ਜਿੱਥੇ ਅੰਮ੍ਰਿਤਸਰ ਦੇ ਰਾਜਾਸਾਂਸੀ ਹਵਾਈ ਅੱਡੇ ਤੋਂ ਬਹੁਤ ਸਾਰੇ ਦੇਸ਼ਾਂ ਲਈ ਉਡਾਣ ਆਉਂਦੀਆਂ ਅਤੇ ਜਾਂਦੀਆਂ ਹਨ ਜਿਨ੍ਹਾਂ ਦਾ ਫਾਇਦਾ ਬਹੁਤ ਸਾਰੇ ਲੋਕਾਂ ਨੂੰ ਹੋ ਰਿਹਾ ਹੈ। ਉੱਥੇ ਹੀ ਅੰਮ੍ਰਿਤਸਰ ਰਾਜਾਸਾਂਸੀ ਹਵਾਈ ਅੱਡਾ ਕਿਸੇ ਨੂੰ ਕਿਸੇ ਘਟਨਾ ਨੂੰ ਲੈ ਕੇ ਆਏ ਦਿਨ ਦੀ ਚਰਚਾ ਵਿੱਚ ਬਣਿਆ ਰਹਿੰਦਾ ਹੈ। ਜਿੱਥੇ ਬਹੁਤ ਸਾਰੇ ਯਾਤਰੀਆਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਉਥੇ ਹੀ ਹਵਾਈ ਅੱਡੇ ਉਪਰ ਵੀ ਕਈ ਤਰਾਂ ਦੀਆਂ ਘਟਨਾਵਾਂ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ। ਅਜਿਹੀਆਂ ਖਬਰਾਂ ਨੂੰ ਠੱਲ ਪਾਉਣ ਲਈ ਜਿੱਥੇ ਹਵਾਈ ਅੱਡੇ ਦੇ ਸਟਾਫ ਵੱਲੋ ਸਖਤੀ ਨਾਲ ਕੰਮ ਕੀਤੇ ਜਾਂਦੇ ਹਨ।

ਜਿਸ ਨਾਲ ਲੋਕਾਂ ਨੂੰ ਦਰਪੇਸ਼ ਆਉਣ ਵਾਲੀਆਂ ਮੁਸ਼ਕਲਾਂ ਦਾ ਹੱਲ ਕੀਤਾ ਜਾ ਸਕੇ ਅਤੇ ਅਣਸੁਖਾਵੀਆਂ ਘਟਨਾਵਾਂ ਨੂੰ ਅੰਜ਼ਾਮ ਦੇਣ ਵਾਲੇ ਲੋਕਾਂ ਨੂੰ ਕਾਬੂ ਕੀਤਾ ਜਾ ਸਕੇ। ਰਾਜਾਸਾਂਸੀ ਹਵਾਈ ਅੱਡੇ ਉੱਪਰ ਜਿੱਥੇ ਬਹੁਤ ਸਾਰੇ ਲੋਕਾਂ ਵੱਲੋਂ ਚੋਰੀ ,ਠਗੀ ਅਤੇ ਸਮੱਗਲਿੰਗ ਵਰਗੀਆਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਜਾਂਦਾ ਹੈ। ਉੱਥੇ ਹੀ ਤੈਨਾਤ ਕਰਮਚਾਰੀਆਂ ਵੱਲੋਂ ਵੀ ਪੂਰੀ ਚੌਕਸੀ ਵਰਤੀ ਜਾਦੀ ਹੈ। ਹੁਣ ਅੰਮ੍ਰਿਤਸਰ ਦੇ ਏਅਰਪੋਰਟ ਤੇ ਅਜਿਹੀ ਬੈਲਟ ਪਾ ਕੇ ਵਿਦੇਸ਼ ਤੋਂ ਆਏ ਮੁੰਡੇ ਨੂੰ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਉਪਰ ਮਿਲੀ ਗੁਪਤ ਸੂਚਨਾ ਦੇ ਅਧਾਰ ਤੇ ਕਸਟਮ ਵਿਭਾਗ ਦੇ ਅਧਿਕਾਰੀਆਂ ਵੱਲੋਂ ਦੁਬਈ ਤੋਂ ਅੰਮ੍ਰਿਤਸਰ ਪਹੁੰਚੀ ਫਲਾਈਟ ਦੌਰਾਨ ਇੱਕ ਪੰਜਾਬੀ ਨੌਜਵਾਨ ਨੂੰ ਇਸ ਲਈ ਗ੍ਰਿਫਤਾਰ ਕੀਤਾ ਗਿਆ ਹੈ ਕਿਉਂਕਿ ਦੁਬਈ ਤੋਂ ਆਏ ਨੌਜਵਾਨ ਅਮਨਦੀਪ ਸਿੰਘ ਕੋਲੋਂ 600 ਗ੍ਰਾਮ ਸੋਨੇ ਵਾਲੀ ਬੈਲਟ ਬਰਾਮਦ ਕੀਤੀ ਗਈ ਹੈ। ਇਸ ਨੌਜਵਾਨ ਦੀ ਜਦੋਂ ਕਸਟਮ ਅਧਿਕਾਰੀਆਂ ਵੱਲੋਂ ਤਲਾਸ਼ੀ ਲਈ ਗਈ ਤਾਂ ਇਸ ਨੌਜਵਾਨ ਦੀ ਜੀਨਸ ਨੂੰ ਲਗਾਈ ਗਈ ਬੈਲਟ ਨੂੰ ਬਰਾਮਦ ਕੀਤਾ ਗਿਆ ਜਿਸ ਦਾ ਭਾਰ 600 ਗ੍ਰਾਮ ਹੈ।

ਉਥੇ ਹੀ ਕਸਟਮ ਅਧਿਕਾਰੀਆਂ ਵੱਲੋਂ ਅਮਨਦੀਪ ਸਿੰਘ ਨੂੰ ਏਅਰਪੋਰਟ ਤੇ ਪਹੁੰਚਣ ਉਪਰੰਤ ਕਾਬੂ ਕਰ ਲਿਆ ਗਿਆ ਹੈ। ਇਹ ਨੌਜਵਾਨ ਦੁਬਈ ਤੋਂ ਪੰਜਾਬ ਵਾਪਸ ਪਰਤਿਆ ਸੀ। ਜਿਸ ਦੇ ਸਮਾਨ ਦੀ ਤਲਾਸ਼ੀ ਲੈਂਦੇ ਸਮੇਂ ਉਸ ਕੋਲੋਂ ਇਹ ਸੋਨਾ ਬਰਾਮਦ ਕੀਤਾ ਗਿਆ ਹੈ। ਇਸ ਨੌਜਵਾਨ ਦੀ ਪਹਿਚਾਣ ਸਰਹੱਦ ਦੇ ਨਜ਼ਦੀਕ ਵੱਸਦੇ ਪਿੰਡ ਦਹਿਲੀਜ਼ ਕਲਾਂ, ਜਿਲ੍ਹਾ ਅੰਮ੍ਰਿਤਸਰ ਦੇ ਨਿਵਾਸੀ ਅਮਨਦੀਪ ਸਿੰਘ ਵਜੋਂ ਹੋਈ ਹੈ।