ਆਈ ਤਾਜਾ ਵੱਡੀ ਖਬਰ
ਦੇਸ਼ ਅੰਦਰ ਕੇਂਦਰ ਸਰਕਾਰ ਵੱਲੋਂ ਸੋਧ ਕਰ ਜਾਰੀ ਕੀਤੇ ਗਏ ਨਵੇਂ ਖੇਤੀ ਬਿੱਲਾਂ ਨੂੰ ਰੱਦ ਕਰਨ ਦੇ ਲਈ ਸਰਕਾਰ ਦਰ ਕਿਨਾਰਾ ਕਰ ਰਹੀ ਹੈ ਜਿਸ ਕਾਰਨ ਕਿਸਾਨਾਂ ਵਿੱਚ ਇਸ ਪ੍ਰਤੀ ਰੋਸ ਹੋਰ ਜ਼ਿਆਦਾ ਵਧ ਰਿਹਾ ਹੈ। ਜ਼ਿਕਰਯੋਗ ਹੈ ਕਿ ਪੰਜਾਬ ਤੋਂ ਇਲਾਵਾ ਦੇਸ਼ ਦੇ ਬਾਕੀ ਸੂਬਿਆਂ ਤੋਂ ਕਿਸਾਨ ਵੀ ਇਹਨਾਂ ਆਰਡੀਨੈਂਸਾਂ ਨੂੰ ਰੱਦ ਕਰਵਾਉਣ ਖਾਤਰ ਖੇਤੀ ਅੰਦੋਲਨ ਕਰ ਰਹੇ ਹਨ। ਹੁਣ ਇਨ੍ਹਾਂ ਕਿਸਾਨਾਂ ਦੇ ਨਾਲ-ਨਾਲ ਪੰਜਾਬ ਸੂਬੇ ਦੇ ਲੋਕ ਵੀ ਇਸ ਖੇਤੀ ਅੰਦੋਲਨ ਦਾ ਵਿਰੋਧ ਕਰ ਰਹੇ ਹਨ।
ਇਸ ਵਿਰੋਧ ਦਾ ਸਭ ਤੋਂ ਵੱਧ ਨੁਕਸਾਨ ਕਾਰਪੋਰੇਟ ਘਰਾਣਿਆਂ ਨੂੰ ਹੋ ਰਿਹਾ ਹੈ। ਕਿਉਂਕਿ ਕਿਸਾਨ ਅੰਦੋਲਨ ਦੇ ਕਾਰਨ ਪੰਜਾਬ ਸੂਬੇ ਦੇ ਵੱਖ-ਵੱਖ ਪਿੰਡਾਂ ਵਿੱਚੋਂ ਲੋਕਾਂ ਨੇ ਜੀਓ ਕੰਪਨੀ ਦਾ ਬਾਈਕਾਟ ਕਰਨਾ ਸ਼ੁਰੂ ਕਰ ਦਿੱਤਾ ਹੈ। ਜਿਸ ਅਧੀਨ ਸਭ ਤੋਂ ਪਹਿਲਾਂ ਉਨ੍ਹਾਂ ਨੇ ਜੀਓ ਮੋਬਾਈਲ ਕੰਪਨੀ ਦੀਆਂ ਸਿੱਮਾਂ ਨੂੰ ਬੰਦ ਕੀਤਾ ਹੈ ਅਤੇ ਹੁਣ ਇਸ ਕੰਪਨੀ ਦੇ ਟਾਵਰਾਂ ਦੇ ਕੁਨੈਕਸ਼ਨ ਵੀ ਕੱਟੇ ਜਾ ਰਹੇ ਹਨ ਅਤੇ ਇਸ ਦੇ ਨਾਲ ਹੀ ਜੀਓ ਕੰਪਨੀ ਦੇ ਪੰਜਾਬ ਅੰਦਰ ਖੋਲ੍ਹੇ ਗਏ ਕਸਟਮਰ ਕੇਅਰ ਸੈਂਟਰ ਬੰਦ ਕਰਵਾਏ ਜਾ ਰਹੇ ਹਨ।
ਪ੍ਰਾਪਤ ਹੋ ਰਹੀ ਜਾਣਕਾਰੀ ਮੁਤਾਬਕ ਪੰਜਾਬ ਦੇ ਕਈ ਪਿੰਡਾਂ ਤੋਂ ਜੀਓ ਕੰਪਨੀ ਦੇ ਟਾਵਰਾਂ ਦੇ ਬਿਜਲੀ ਕੁਨੈਕਸ਼ਨ ਕੱਟਣ ਦਾ ਸਮਾਚਾਰ ਪ੍ਰਾਪਤ ਹੋ ਰਿਹਾ ਹੈ। ਇਨ੍ਹਾਂ ਖੇਤੀ ਕਾਨੂੰਨਾਂ ਤੋਂ ਅੱਕੇ ਹੋਏ ਲੋਕ ਖੁਦ ਇਹਨਾਂ ਟਾਵਰਾਂ ਦੇ ਕੁਨੈਕਸ਼ਨ ਕੱਟ ਰਹੇ ਹਨ। ਇਸ ਲਹਿਰ ਤਹਿਤ ਮੋਗਾ ਫਿਰੋਜ਼ਪੁਰ ਕੌਮੀ ਸ਼ਾਹ ਮਾਰਗ ਉੱਤੇ ਪੈਂਦੇ ਡਗਰੂ ਵਿਖੇ ਲੱਗੇ ਹੋਏ ਰਿਲਾਇੰਸ ਜੀਓ ਟਾਵਰ ਦਾ ਬਿਜਲੀ ਕਨੈਕਸਨ ਮੋਗਾ ਦੀਆਂ ਕਿਸਾਨ ਅਤੇ ਜਨਤਕ ਜਥੇਬੰਦੀਆਂ ਵੱਲੋਂ ਕੱਟ ਦਿੱਤਾ ਗਿਆ ਹੈ।
ਇਸ ਤੋਂ ਇਲਾਵਾ ਪਾਤੜਾਂ ਅਤੇ ਘੱਗਾ ਵਿਖੇ ਚੱਲ ਰਹੇ ਜੀਓ ਕਸਟਮਰ ਕੇਅਰ ਸੈਂਟਰ ਜੰਮੂ ਕੱਟੜਾ ਐਕਸਪ੍ਰੈਸ ਕਿਸਾਨ ਸੰਘਰਸ਼ ਕਮੇਟੀ ਦੇ ਮੈਂਬਰਾਂ ਨੇ ਬੰਦ ਕਰਵਾ ਦਿੱਤੇ ਹਨ। ਖੰਨਾ ਵਿਖੇ ਵੀ ਇਹੋ ਜਿਹੇ ਹਾਲਾਤ ਵੀ ਦੇਖਣ ਨੂੰ ਮਿਲੇ। ਇੱਥੋਂ ਦੇ ਪਿੰਡ ਇਕੋਲਾਹਾ ਵਿੱਚ ਖੁਦ ਪਿੰਡ ਵਾਸੀਆਂ ਨੇ ਜੀਓ ਮੋਬਾਈਲ ਕੰਪਨੀ ਦੇ ਟਾਵਰ ਦਾ ਬਿਜਲੀ ਕੁਨੈਕਸ਼ਨ ਕੱਟ ਦਿੱਤਾ ਅਤੇ ਨਾਲ ਹੀ ਇਸ ਟਾਵਰ ਨੂੰ ਤਾਲਾਬੰਦੀ ਵੀ ਕਰ ਦਿੱਤੀ। ਇਸ ਸੰਬੰਧੀ ਪਿੰਡ ਦੇ ਗੁਰਦੁਆਰਾ ਸਾਹਿਬ ਤੋਂ ਇਹ ਅਨਾਉਂਸਮੈਂਟ ਵੀ ਕੀਤੀ ਗਈ
ਜਿਸ ਵਿੱਚ ਸਮੂਹ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਪਣੇ ਜੀਓ ਕੰਪਨੀ ਦੇ ਮੋਬਾਇਲ ਕਨੈਕਸ਼ਨ ਕਿਸੇ ਹੋਰ ਕੰਪਨੀ ਦੇ ਵਿੱਚ ਪੋਰਟ ਕਰਵਾ ਲੈਣ ਅਤੇ ਇਨ੍ਹਾਂ ਵੱਡੇ ਘਰਾਣਿਆਂ ਦਾ ਪੂਰਨ ਤੌਰ ਉੱਤੇ ਬਾਈਕਾਟ ਕੀਤਾ ਜਾਵੇ। ਉਧਰ ਦੂਜੇ ਪਾਸੇ ਇਸ ਸਬੰਧੀ ਕੰਪਨੀ ਦੇ ਅਧਿਕਾਰੀਆਂ ਨੇ ਆਖਿਆ ਹੈ ਕਿ ਇਸ ਤਰਾਂ ਕਿਸੇ ਵੀ ਕੰਪਨੀ ਦੇ ਟਾਵਰਾਂ ਦੇ ਬਿਜਲੀ ਕੁਨੈਕਸ਼ਨ ਕੱਟਣਾ ਗੈਰ-ਕਾਨੂੰਨੀ ਹੈ ਅਤੇ ਇਸ ਲਈ ਉਹ ਪੁਲਿਸ ਕੋਲ ਮਾਮਲਾ ਦਰਜ ਕਰਵਾਉਣਗੇ।
Previous Postਹੁਣ ਸਕੂਲਾਂ ਨੂੰ ਦੁਬਾਰਾ ਖੋਲਣ ਬਾਰੇ ਆਈ ਵੱਡੀ ਖਬਰ – ਹੋਇਆ ਇਹ ਐਲਨ
Next Postਹੁਣੇ ਹੁਣੇ ਕਿਸਾਨ ਅੰਦੋਲਨ ਚ ਦਿੱਲੀ ਜਾ ਰਹੇ 50 ਦੇ ਕਰੀਬ ਲੋਕਾਂ ਨਾਲ ਵਾਪਰਿਆ ਹਾਦਸਾ – ਤਾਜਾ ਵੱਡੀ ਖਬਰ