ਅੰਦੋਲਨ ਕਰ ਰਹੇ ਕਿਸਾਨਾਂ ਲਈ ਹੁਣੇ ਹੁਣੇ ਰਾਤ ਨੂੰ ਆਈ ਇਹ ਇਕ ਚੰਗੀ ਖਬਰ

ਆਈ ਤਾਜਾ ਵੱਡੀ ਖਬਰ

ਮੋਦੀ ਸਰਕਾਰ ਵੱਲੋਂ ਲਾਗੂ ਕੀਤੇ ਗਏ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਪਿਛਲੇ ਸਾਲ 26 ਨਵੰਬਰ ਤੋਂ ਕਿਸਾਨ ਦਿੱਲੀ ਦੀਆਂ ਸਰਹੱਦਾਂ ਉਪਰ ਬੈਠੇ ਹੋਏ ਹਨ। ਕੜਾਕੇ ਦੀ ਠੰਢ ਵਿੱਚ ਕਿਸਾਨਾਂ ਵੱਲੋਂ ਇਹ ਸੰਘਰਸ਼ ਲਗਾ ਤਾਰ ਜਾਰੀ ਰੱਖਿਆ ਜਾ ਰਿਹਾ ਹੈ। ਇਸ ਕਿਸਾਨੀ ਸੰਘਰਸ਼ ਦੌਰਾਨ ਬਹੁਤ ਸਾਰੇ ਕਿਸਾਨ ਸ਼-ਹੀ-ਦ ਹੋ ਚੁੱਕੇ ਹਨ। 26 ਜਨਵਰੀ ਨੂੰ ਲਾਲ ਕਿਲੇ ਉੱਪਰ ਕੁਝ ਕਿਸਾਨਾਂ ਵੱਲੋਂ ਕੇਸਰੀ ਝੰਡਾ ਲਹਿਰਾਉਣ ਨੂੰ ਲੈ ਕੇ ਪੁਲਿਸ ਵੱਲੋਂ ਬਹੁਤ ਸਾਰੇ ਕਿਸਾਨਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ।

ਉਸ ਦਿਨ ਹੋਈ ਘਟਨਾ ਦੇ ਕਾਰਨ ਹਾਲਾਤ ਬਹੁਤ ਜ਼ਿਆਦਾ ਤ-ਨਾ-ਅ-ਪੂ-ਰ-ਣ ਹੋ ਗਏ ਸਨ। ਜਿਸ ਕਾਰਨ ਸਰਕਾਰ ਵੱਲੋਂ ਸਰਹੱਦਾਂ ਤੇ ਸੰਘਰਸ਼ ਕਰ ਰਹੇ ਕਿਸਾਨਾਂ ਦੀਆਂ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ। ਇਸ ਤੋਂ ਇਲਾਵਾ ਪਾਣੀ ਅਤੇ ਬਿਜਲੀ ਦੀ ਸਪਲਾਈ ਵੀ ਠੱਪ ਕੀਤੀ ਗਈ ਹੈ। ਹੁਣ ਅੰਦੋਲਨ ਕਰ ਰਹੇ ਕਿਸਾਨਾਂ ਲਈ ਇਕ ਚੰਗੀ ਖਬਰ ਸਾਹਮਣੇ ਆਈ ਹੈ। ਇਸ ਕਿਸਾਨੀ ਸੰਘਰਸ਼ ਦੌਰਾਨ ਸੰਯੁਕਤ ਕਿਸਾਨ ਮੋਰਚਾ ਦਾ ਟਵਿੱਟਰ ਅਕਾਊਂਟ ਫਿਰ ਤੋਂ ਬਹਾਲ ਹੋ ਗਿਆ ਹੈ। ਜਿਸ ਉਪਰ ਪਾਬੰਦੀ ਲਗਾ ਦਿੱਤੀ ਗਈ ਸੀ।

ਇਹ ਸਭ ਕੁਝ ਸਰਕਾਰ ਦੇ ਕਹਿਣ ਤੇ ਹੀ ਕੀਤਾ ਗਿਆ। ਇਲੈਕਟ੍ਰੋਨਿਕਸ ਅਤੇ ਆਈ ਟੀ ਮੰਤਰਾਲੇ ਵੱਲੋਂ ਟਵੀਟਰ ਨੂੰ ਹਦਾਇਤ ਜਾਰੀ ਕੀਤੀ ਗਈ ਸੀ ਕੀ ਤੁਹਾਡੇ ਖਿਲਾਫ ਸ਼ਿ-ਕਾ-ਇ-ਤ ਦਰਜ ਹੋਈਆਂ ਹਨ। ਜਿਸ ਕਾਰਨ 250 ਦੇ ਕਰੀਬ ਖਾਤਿਆਂ ਨੂੰ ਬੰਦ ਕਰ ਦਿੱਤਾ ਗਿਆ ਸੀ । ਇਨ੍ਹਾਂ ਵਿੱਚ ਸੰਯੁਕਤ ਕਿਸਾਨ ਮੋਰਚੇ ਤੋਂ ਇਲਾਵਾ ਬੀ ਕੇ ਯੂ ਉਗਰਾਹਾਂ ਤੇ ਕਿਸਾਨ ਏਕਤਾ ਮੋਰਚਾ ਵੀ ਸ਼ਾਮਲ ਸੀ। ਇਹ ਸਭ ਕੁਝ 26 ਜਨਵਰੀ ਦੀ ਘਟਨਾ ਤੋਂ ਬਾਅਦ ਹੀ ਕੀਤਾ ਗਿਆ। ਇਨ੍ਹਾਂ ਤੋਂ ਬਿਨਾਂ ਹੋਰ ਵੀ ਬਹੁਤ ਸਾਰੇ ਕਿਸਾਨਾਂ ਦੇ ਅਤੇ ਉਨ੍ਹਾਂ ਵਿਅਕਤੀਆਂ ਅਤੇ ਸੰਗਠਨਾਂ ਦੇ ਵੀ ਅਕਾਊਂਟ ਨੂੰ ਬੰਦ ਕੀਤਾ ਗਿਆ ਹੈ ,

ਜੋ ਇਸ ਕਿਸਾਨੀ ਸੰਘਰਸ਼ ਵਿਚ ਅਹਿਮ ਭੂਮਿਕਾ ਨਿਭਾ ਰਹੇ ਹਨ। ਬੰਦ ਕੀਤੇ ਗਏ ਟਵਿਟਰ ਕਾਰਨ ਸੋਸ਼ਲ ਮੀਡੀਆ ਤੇ ਵੀ ਬਹਿਸ ਛਿੜੀ ਹੋਈ ਹੈ। ਸਰਕਾਰ ਵੱਲੋਂ ਇਹ ਸਭ ਕਦਮ ਇਸ ਕਿਸਾਨੀ ਸੰਘਰਸ਼ ਨੂੰ ਅਸਫ਼ਲ ਕਰਨ ਲਈ ਚੁੱਕੇ ਜਾ ਰਹੇ ਹਨ। ਸੋਸ਼ਲ ਮੀਡੀਆ ਤੇ ਇਸ ਮੁੱਦੇ ਨੂੰ ਵੇਖਦੇ ਹੋਏ ਮੁੜ ਤੋਂ ਸਾਰੇ ਖਾਤੇ ਸ਼ੁਰੂ ਕਰ ਦਿੱਤੇ ਗਏ ਹਨ। ਪੰਜਾਬ ਦੇ ਕਿਸਾਨਾਂ ਨੂੰ ਸਰਕਾਰ ਵੱਲੋਂ ਅਨਪੜ੍ਹ ਦੱਸਣ ਤੇ ਨੌਜਵਾਨਾਂ ਵੱਲੋਂ ਟਰੈਕਟਰ ਟੂ ਟਵਿਟਰ ਮੁਹਿੰਮ ਆਰੰਭ ਕੀਤੀ ਗਈ ਸੀ। ਇਸ ਨਾਲ ਜੁੜੇ ਹੋਏ ਅਕਾਊਂਟਸ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।