ਅੰਦੋਲਨ ਕਰ ਰਹੇ ਕਿਸਾਨਾਂ ਲਈ ਆਈ ਇਹ ਵੱਡੀ ਮਾੜੀ ਖਬਰ – ਸੁਣ ਛਾਈ ਸੋਗ ਦੀ ਲਹਿਰ

ਆਈ ਤਾਜ਼ਾ ਵੱਡੀ ਖਬਰ 

ਕਿਸਾਨ ਪਿਛਲੇ ਦਸ ਮਹੀਨਿਆਂ ਤੋਂ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਹੋਏ ਹਨ । ਪਿਛਲੇ ਦਸ ਮਹੀਨਿਆਂ ਤੋਂ ਦਿੱਲੀ ਦੀਆਂ ਬਰੂਹਾਂ ਤੇ ਬੈਠ ਕੇ ਕਿਸਾਨਾਂ ਦੇ ਵੱਲੋਂ ਇਕੋ ਹੀ ਮੰਗ ਕੀਤੀ ਜਾ ਰਹੀ ਹੈ ਕਿ ਕੇਂਦਰ ਸਰਕਾਰ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਰੱਦ ਕਰੇ । ਪਰ ਕੇਂਦਰ ਸਰਕਾਰ ਦੇ ਵੱਲੋਂ ਲਗਾਤਾਰ ਕਿਸਾਨਾਂ ਪ੍ਰਤੀ ਅੜੀਅਲ ਰਵੱਈਆ ਅਪਣਾਇਆ ਜਾ ਰਿਹਾ ਹੈ । ਜਿੱਥੇ ਪਹਿਲਾਂ ਸਰਕਾਰ ਕਿਸਾਨਾਂ ਦੇ ਦੇ ਨਾਲ ਮੀਟਿੰਗ ਕਰਦੀ ਸੀ, ਪਰ ਸਰਕਾਰ ਦੇ ਵੱਲੋਂ ਹੁਣ ਉਨ੍ਹਾਂ ਮੀਟਿੰਗਾਂ ਦੇ ਦੌਰ ਨੂੰ ਖ਼ਤਮ ਕਰ ਦਿੱਤਾ ਗਿਆ ਹੈ । ਪਰ ਇਸ ਦੇ ਬਾਵਜੂਦ ਵੀ ਕਿਸਾਨਾਂ ਦੇ ਹੌਸਲੇ ਬੁਲੰਦ ਹਨ ਤੇ ਉਹ ਦਿੱਲੀ ਦੀਆਂ ਬਰੂਹਾਂ ਤੇ ਆਪਣੇ ਹੱਕਾਂ ਖਾਤਰ ਬੈਠੇ ਹੋਏ ਹਨ ।

ਹੁਣ ਤੱਕ 600 ਤੋਂ ਵੱਧ ਕਿਸਾਨਾਂ ਨੇ ਸ਼ਹੀਦੀਆਂ ਪ੍ਰਾਪਤ ਕਰ ਲਈਆਂ ਹੈ । ਪਰ ਸਰਕਾਰ ਨੇ ਅਜੇ ਤਕ ਖੇਤੀਬਾੜੀ ਕਾਨੂੰੂਨਾਂ ਨੂੰ ਰੱਦ ਨਹੀਂ ਕੀਤਾ । ਇਸੇ ਦੇ ਚੱਲਦੇ ਇੱਕ ਮੰਦਭਾਗੀ ਤੇ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ ਕਿਸਾਨੀ ਸੰਘਰਸ਼ ਦੇ ਨਾਲ ਜੁੜੀ ਹੋਈ । ਦਰਅਸਲ ਕਿਸਾਨੀ ਅੰਦੋਲਨ ਚ ਵੱਧ ਚਡ਼੍ਹ ਕੇ ਜ਼ਿੰਮੇਵਾਰੀ ਅਤੇ ਸੇਵਾ ਨਿਭਾਉਂਦੇ ਆ ਰਹੇ ਸ਼ਾਹਪੁਰ ਕਲਾਂ ਦੇ ਨੌਜਵਾਨ ਕਿਸਾਨ ਆਗੂ ਅਮਨਦੀਪ ਦੀ ਮੌਤ ਹੋ ਜਾਣ ਦੀ ਖਬਰ ਸਾਹਮਣੇ ਆ ਰਹੀ ਹੈ । ਉਨ੍ਹਾਂ ਦੀ ਮੌਤ ਦੀ ਖ਼ਬਰ ਜਦੋਂ ਇਲਾਕੇ ਵਿੱਚ ਪਤਾ ਚੱਲਦੇ ਸਾਰ ਹੀ ਇਲਾਕੇ ਦੇ ਵਿੱਚ ਸਮੇਂ ਸਮੇਂ ਸੋਗ ਦੀ ਲਹਿਰ ਦੋਡ਼ ਚੁੱਕੀ ਹੈ ।

ਉੱਥੇ ਹੀ ਇਸ ਨੌਜਵਾਨ ਦੀ ਮੌਤ ਸਬੰਧੀ ਗੱਲਬਾਤ ਕਰਦਿਆਂ ਕਿਸਾਨ ਆਗੂਆਂ ਨੇ ਦੱਸਿਆ ਕਿ ਅਮਨਦੀਪ ਸਿੰਘ ਸ਼ਾਹਪੁਰ ਕਲਾਂ ਕਿਸਾਨ ਜਥੇਬੰਦੀ ਸਿੱਧੂਪੁਰ ਵੱਲੋ ਸ਼ਾਹਪੁਰ ਕਲਾਂ ਕਿਸਾਨ ਜਿਥੇਬੰਦੀ ਸਿੱਧੂਪੁਰਾ ਵੱਲੋਂ ਸ਼ਾਹਪੁਰ ਕਲਾਂ ਦੀ ਇਕਾਈ ਦਾ ਪ੍ਰਧਾਨ ਸੀ । ਜੋ ਕਿ ਦਿੱਲੀ ਬਾਰਡਰ ਤੇ ਚੱਲ ਰਹੇ ਕਿਸਾਨੀ ਅੰਦੋਲਨ ਦੇ ਵਿਚ ਵੱਧ ਚਡ਼੍ਹ ਕੇ ਭੂਮਿਕਾ ਨਿਭਾਉਂਦਾ ਸੀ ਤੇ ਨਾਲ ਹੀ ਕਿਸਾਨਾਂ ਦੇ ਇਸ ਸਘਰਸ਼ ਦੇ ਵਿਚ ਲੋਕਾਂ ਨੂੰ ਲਾਮਬੰਦ ਕਰਕੇ ਦਿੱਲੀ ਆਉਣ ਦੇ ਲਈ ਇਸ ਨੌਜਵਾਨ ਦੇ ਵੱਲੋਂ ਉਪਰਾਲੇ ਕੀਤੇ ਜਾ ਰਹੇ ਸਨ ।

ਅੱਗੇ ਕਿਸਾਨ ਆਗੂਆਂ ਨੇ ਦੱਸਿਆ ਕਿ ਕਿਸਾਨੀ ਸੰਘਰਸ਼ ਦੇ ਵਿੱਚ ਸੇਵਾ ਨਿਭਾਉਂਦੇ ਹੋਏ ਇਸ ਨੌਜਵਾਨ ਦੀ ਸਿਹਤ ਕਾਫ਼ੀ ਦਿਨਾਂ ਤੋਂ ਖ਼ਰਾਬ ਚੱਲ ਰਹੀ ਸੀ । ਜਿਸ ਕਾਰਨ ਕਿਸਾਨ ਆਗੂਆਂ ਦੇ ਵੱਲੋਂ ਉਸ ਨੂੰ ਆਰਾਮ ਕਰਨ ਲਈ ਪਿੰਡ ਭੇਜਣ ਦੀ ਸਲਾਹ ਦੇ ਦਿੱਤੀ ਗਈ ਤੇ ਬੀਤੇ ਦਿਨੀਂ ਜਦੋਂ ਅਮਨ ਦੀਪ ਆਪਣੇ ਪਿੰਡ ਪਹੁੰਚਿਆ ਤੇ ਅੱਜ ਅਮਨਦੀਪ ਦੀ ਮੌਤ ਹੋ ਗਈ । ਇਸ ਨੌਜਵਾਨ ਦੀ ਮੌਤ ਦੇ ਚੱਲਦੇ ਪਰਿਵਾਰ ਅਤੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ । ਤੇ ਅੱਜ ਇਸ ਕਿਸਾਨ ਨੌਜ਼ਵਾਨ ਦੀ ਮ੍ਰਿਤਕ ਦੇਹ ਤੇ ਕਿਸਾਨ ਜੱਥੇਬੰਦੀਆਂ ਦੇ ਵੱਲੋਂ ਝੰਡਾ ਪਾ ਕੇ ਸ਼ਮਸ਼ਾਨਘਾਟ ਤੇ ਵਿੱਚ ਅੰਤਮ ਸਸਕਾਰ ਕੀਤਾ ਗਿਆ ।