ਆਈ ਤਾਜਾ ਵੱਡੀ ਖਬਰ
ਕੋਰੋਨਾ ਦੇ ਚਲਦੇ ਦੁਨੀਆਂ ਭਰ ਦੇ ਵਿੱਚ ਵੱਖ -ਵੱਖ ਦੇਸ਼ਾਂ ਦੀਆਂ ਸਰਕਾਰਾਂ ਦੇ ਵਲੋਂ ਪਾਬੰਧੀਆਂ ਲਗਾਈਆਂ ਗਈਆਂ । ਵੱਖ-ਵੱਖ ਥਾਵਾਂ ਦੇ ਉਪਰ ਸਖ਼ਤ ਹਿਦਾਇਤਾਂ ਲਾਗੂ ਕੀਤੀਆਂ ਗਈਆਂ ਸੀ । ਕਰੋਨਾ ਦੇ ਕਾਰਨ ਹਵਾਈ ਉਡਾਨਾਂ ਦੇ ਉਪਰ ਵੀ ਪਾਬੰਧੀਆਂ ਲੱਗੀਆਂ ਹੋਈਆਂ ਸੀ । ਤਾਂ ਜੋ ਕੋਈ ਵੀ ਦੂਸਰੇ ਦੇਸ਼ ਦਾ ਵਿਅਕਤੀ ਕਿਸੇ ਹੋਰ ਦੇਸ਼ ਦੇ ਵਿੱਚ ਜਾ ਨਾ ਸਕੇ । ਪਰ ਹੁਣ ਜਿਸ ਤਰ੍ਹਾਂ ਲਗਾਤਾਰ ਹੀ ਕੋਰੋਨਾ ਦੇ ਮਾਮਲਿਆਂ ਦੇ ਵਿੱਚ ਗਿਰਾਵਟ ਆ ਰਹੀ ਹੈ । ਉਸਦੇ ਚੱਲਦੇ ਹੁਣ ਸਰਕਾਰਾਂ ਦੇ ਵਲੋਂ ਕੋਰੋਨਾ ਦੇ ਚਲੱਦੇ ਇਹ ਪਾਬੰਧੀਆਂ ਹਟਾਈਆਂ ਜ਼ਾ ਰਹੀਆਂ ਹੈ । ਇਸੇ ਦੇ ਚੱਲਦੇ ਹੁਣ ਉਡਾਣਾਂ ਦੇ ਉਪਰ ਜੋ ਪਾਬੰਧੀਆਂ ਲਗਾਈਆਂ ਗਈਆਂ ਸੀ ਉਸ ਨੂੰ ਵੀ ਕਈ ਦੇਸ਼ਾਂ ਨੇ ਹਟਾ ਦਿੱਤਾ ਹੈ ।
ਉਡਾਣ ਤੇ ਪਾਬੰਧੀਆਂ ਨੂੰ ਤਾਂ ਹਟਾਇਆ ਜਾ ਰਿਹਾ ਹੀ ਹੈ ਨਾਲ ਹੀ ਅੰਤਰਰਾਸ਼ਟਰੀ ਯਾਤਰੀਆਂ ਦੀਆਂ ਮੁਸ਼ਕਿਲਾਂ ਵੀ ਵਧਾਈਆਂ ਜਾ ਰਹੀਆਂ ਹੈ । ਇਸੇ ਵਿਚਕਾਰ ਇੱਕ ਹੋਰ ਮਾੜੀ ਖਬਰ ਸਾਹਮਣੇ ਆ ਰਹੀ ਹੈ ਅੰਤਰਾਸ਼ਟਰੀ ਯਾਤਰੀਆਂ ਦੇ ਲਈ । ਕਿਉਕਿ ਹੁਣ ਅੰਤਰਾਸ਼ਟਰੀ ਯਾਤਰਾ ਕਰਨ ਦੇ ਲਈ ਹਵਾਈ ਟਿਕਟਾਂ ਦੇ ਵਿੱਚ ਵਾਧਾ ਕੀਤਾ ਗਿਆ ਹੈ। ਦਰਅਸਲ ਭਾਰਤ ਤੋਂ UAE ਦੀਆਂ ਹਵਾਈ ਟਿਕਟਾਂ ਦੇ ਵਿੱਚ ਕਾਫ਼ੀ ਵਾਧਾ ਕੀਤਾ ਗਿਆ ਹੈ ਜਿਸਦੇ ਚਲੱਦੇ ਅੰਤਰਾਸ਼ਟਰੀ ਯਾਤਰੀਆਂ ਨੂੰ ਭਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਭਾਰਤ ਵਿਚ ਫਸੇ ਯੂ.ਏ.ਈ. ਦੇ ਨਿਵਾਸੀ ਅਤੇ ਕਾਮੇ ਵਾਪਸ ਪਰਤ ਰਹੇ ਹਨ ਪਰ ਭਾਰਤ ਤੋਂ ਯੂ.ਏ.ਈ. ਲਈ ਵਧਾਏ ਗਏ ਹਵਾਈ ਕਿਰਾਏ ਨੇ ਅੰਤਰਰਾਸ਼ਟਰੀ ਯਾਤਰੀਆਂ ਦੀਆਂ ਮੁਸ਼ਕਲਾਂ ਨੂੰ ਘੱਟ ਕਰਨ ਦੀ ਵਜਾਏ ਸਗੋਂ ਹੋਰ ਵੀ ਜ਼ਿਆਦਾ ਵਧਾ ਦਿੱਤਾ ਹੈ । ਅਸਲ ਦੇ ਵਿੱਚ ਪਹਿਲਾਂ ਇਹ ਕੀਮਤ ਆਮ ਤੌਰ ’ਤੇ Dh700-Dh850 ਹੁੰਦੀ ਸੀ, ਪਰ ਹੁਣ ਇਸ ਦੀ ਕੀਮਤ ਦੇ ਵਿੱਚ 50 ਫੀਸਦੀ ਵਾਧਾ ਹੋ ਚੁੱਕਾ ਹੈ ਅਤੇ ਇਹ ਹੁਣ ਕੀਮਤ Dh1050-Dh1100 ਤੱਕ ਪਹੁੰਚ ਚੁੱਕੀ ਹੈ।
ਉੱਥੇ ਹੀ ਇਸ ਨੂੰ ਲੈ ਕੇ ਟਰੈਵਲ ਏਜੰਟ ਦਾ ਕਹਿਣਾ ਹੈ ਕਿ ਕੋਰੋਨਾ ਤੋਂ ਬਾਅਦ ਹੁਣ ਉਡਾਣਾਂ ਦੀ ਦੁਬਾਰਾ ਸ਼ੁਰੂ ਹੋਣ ਦੀ ਘੋਸ਼ਣਾ ਦੇ ਬਾਅਦ ਤੋਂ ਭਾਰਤ ਤੋਂ ਯੂ.ਏ.ਈ. ਲਈ ਸਾਰੇ ਰੂਟਾਂ ’ਤੇ ਟਿਕਟ ਦੀਆਂ ਕੀਮਤਾਂ ਵਿਚ 50 ਫ਼ੀਸਦੀ ਦਾ ਵਾਧਾ ਹੋਇਆ ਹੈ। ਜਿਸਦੇ ਚਲੱਦੇ ਹੁਣ ਅੰਤਰਾਸ਼ਟਰੀ ਯਾਤਰੀਆਂ ਦੀਆਂ ਮੁਸ਼ਕਿਲਾਂ ਹੋਰ ਵੀ ਵਧਦੀਆਂ ਨਜ਼ਰ ਆ ਰਹੀ ਹੈ । ਕਿਉਂਕਿ ਸਿਧਾ 50 ਫੀਸਦੀ ਹਵਾਈ ਟਿਕਟਾਂ ਦੇ ਵਿੱਚ ਵਾਧਾ ਕੀਤਾ ਗਿਆ ਹੈ । ਜਿਸ ਨਾਲ ਜਾਤੀਆਂ ਉਪਰ ਭਾਰੀ ਬੋਝ ਪਿਆ ਹੈ।
Previous Postਇਹਨਾਂ 9 ਦੇਸ਼ਾਂ ਚ ਏਨੇ ਪੈਸੇ ਲਾ ਕੇ ਤੁਸੀਂ ਲੈ ਸਕਦੇ ਹੋ ਸਿਧੀ PR – ਦੇਖੋ ਪੂਰੀ ਜਾਣਕਾਰੀ
Next Postਪੰਜਾਬੀਆਂ ਦੇ ਪਸੰਦੀਦਾ ਇਸ ਦੇਸ਼ ਚ ਵਾਪਰ ਗਿਆ ਇਹ ਵੱਡਾ ਹਾਦਸਾ, ਸਾਰਾ ਦੇਸ਼ ਆ ਸਕਦਾ ਇਸ ਦੇ ਘੇਰੇ ਚ – ਦੁਨੀਆਂ ਪਈ ਚਿੰਤਾ ਚ