ਅੰਤਰਾਸ਼ਟਰੀ ਯਾਤਰਾ ਕਰਨ ਵਾਲਿਆਂ ਲਈ ਆਈ ਵੱਡੀ ਖਬਰ ਇਸ ਦੇਸ਼ ਨੇ ਅਚਾਨਕ ਕਰਤਾ ਇਹ ਵੱਡਾ ਐਲਾਨ

ਆਈ ਤਾਜ਼ਾ ਵੱਡੀ ਖਬਰ 

ਜਦੋਂ ਦੀ ਦੁਨੀਆਂ ਦੇ ਵਿੱਚ ਕੋਰੋਨਾ ਵਰਗੀ ਵੈਸ਼ਵਿਕ ਮਹਾਂਮਾਰੀ ਆਈ ਹੈ ਉਦੋਂ ਤੋਂ ਹੀ ਇਹ ਮਹਾਮਾਰੀ ਆਪਣੇ ਪੈਰ ਪਸਾਰਦੀ ਹੋਈ ਨਜ਼ਰ ਆ ਰਹੀ ਹੈ । ਹੁਣ ਤਕ ਕਈ ਲੋਕਾਂ ਨੇ ਆਪਣੀਆਂ ਕੀਮਤੀ ਜਾਨਾਂ ਇਸ ਮਹਾਂਮਾਰੀ ਦੇ ਕਾਰਨ ਗੁਆ ਦਿੱਤੀਅਾਂ ਹਨ । ਪਰ ਹਜੇ ਵੀ ਇਸ ਮਹਾਂਮਾਰੀ ਨੂੰ ਜਡ਼੍ਹ ਤੋਂ ਸਮਾਪਤ ਨਹੀਂ ਕੀਤਾ ਗਿਆ । ਵੈਕਸੀਨੇਸ਼ਨ ਦਾ ਕੰਮ ਵੀ ਜ਼ੋਰਾਂ ਤੇ ਚੱਲ ਰਿਹਾ ਹੈ । ਦੂਜੇ ਪਾਸੇ ਵੱਖ ਵੱਖ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਆਪਣੇ ਆਪਣੇ ਦੇਸ਼ ਦੇ ਨਾਗਰਿਕਾਂ ਨੂੰ ਇਸ ਵੈਸ਼ਵਿਕ ਮਹਾਂਮਾਰੀ ਤੋਂ ਬਚਾਉਣ ਲਈ ਬਹੁਤ ਸਾਰੀਆਂ ਪਾਬੰਦੀਆਂ ਲਗਾਈਆਂ ਗਈਆਂ ਸਨ, ਜਿਨ੍ਹਾਂ ਨੂੰ ਹੌਲੀ ਹੌਲੀ ਸਮੇਂ ਅਨੁਸਾਰ ਠੀਕ ਹੁੰਦੇ ਕੋਰੋਨਾ ਦੇ ਹਾਲਾਤਾਂ ਨੂੰ ਵੇਖਦੇ ਹੋਏ ਹਟਾਇਆ ਜਾ ਰਿਹਾ ਹੈ ।

ਇਸੇ ਵਿਚਕਾਰ ਹੁਣ ਅੰਤਰਰਾਸ਼ਟਰੀ ਯਾਤਰਾ ਕਰਨ ਵਾਲੇ ਲੋਕਾਂ ਲਈ ਇਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਅਚਾਨਕ ਹੁਣ ਸਿੰਗਾਪੁਰ ਨੇ ਅੰਤਰਰਾਸ਼ਟਰੀ ਯਾਤਰਾ ਪਾਬੰਦੀਆਂ ਵਿੱਚ ਢਿੱਲ ਦੇ ਦਿੱਤੀ ਹੈ । ਜ਼ਿਕਰਯੋਗ ਹੈ ਕਿ ਸਿੰਗਾਪੁਰ ਦੇ ਪ੍ਰਧਾਨਮੰਤਰੀ ਦੇ ਵੱਲੋਂ ਅੱਜ ਯਾਨੀ ਵੀਰਵਾਰ ਨੂੰ ਕਿਹਾ ਗਿਆ ਹੈ ਕਿ ਇੱਕ ਅਪ੍ਰੈਲ ਤੋਂ ਅੰਤਰਰਾਸ਼ਟਰੀ ਯਾਤਰਾ ਤੇ ਲਗਾਈਆਂ ਗਈਆਂ ਪਾਬੰਦੀਆਂ ਵਿੱਚ ਢਿੱਲ ਦਿੱਤੀ ਜਾਵੇਗੀ ।

ਜਿਸ ਦੇ ਚਲਦੇ ਹੁਣ ਇਹ ਅੰਤਰਰਾਸ਼ਟਰੀ ਯਾਤਰਾ ਕਰਨ ਵਾਲੇ ਲੋਕਾਂ ਲਈ ਇਕ ਅਹਿਮ ਖਬਰ ਹੈ ਤੇ ਇਹ ਕਦਮ ਸਿੰਗਾਪੁਰ ਸਰਕਾਰ ਦੇ ਵੱਲੋਂ ਦੇਸ਼ ਦੇ ਵਿਚ ਕਰੋਨਾ ਅਤੇ ਓਮੀਕਰੋਨ ਦੇ ਘਟਦੇ ਮਾਮਲਿਆਂ ਨੂੰ ਦੇਖਦੇ ਹੋਏ ਲਿਆ ਗਿਆ ਹੈ । ਅਜਿਹੀਆਂ ਵੀ ਖ਼ਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ ਕਿ ਸਿੰਗਾਪੁਰ ਦੇ ਰਾਸ਼ਟਰਪਤੀ ਨੇ ਕਿਹਾ ਹੈ ਕਿ ਸਿੰਗਾਪੁਰ ਨੂੰ ਦੁਨੀਆਂ ਨਾਲ ਦੁਬਾਰਾ ਜੋੜਨ ਦੇ ਲਈ ਇਹ ਇਕ ਅਹਿਮ ਕਦਮ ਚੁੱਕਿਆ ਗਿਆ ਹੈ ।

ਜਿਸ ਨਾਲ ਵਪਾਰ ਖਾਸ ਤੌਰ ਤੇ ਸੈਰ ਸਪਾਟਾ, ਵਪਾਰ ਅਤੇ ਹਵਾਬਾਜ਼ੀ ਹੱਬ ਵਜੋਂ ਆਪਣਾ ਰੁਤਬਾ ਮੁੜ ਤੋਂ ਪ੍ਰਾਪਤ ਕਰਨ ਦੇ ਵਿੱਚ ਸਿੰਗਾਪੁਰ ਨੂੰ ਮਦਦ ਮਿਲੇਗੀ । ਜ਼ਿਕਰਯੋਗ ਹੈ ਕਿ ਸਿੰਗਾਪੁਰ ਤੇ ਸ਼ਹਿਰੀ ਹਵਾਬਾਜ਼ੀ ਅਥਾਰਿਟੀ ਨੇ ਇਸ ਬਾਬਤ ਕਿਹਾ ਹੈ ਕਿ ਸਰਹੱਦਾਂ ਨੂੰ ਪੂਰੀ ਤਰ੍ਹਾਂ ਟੀਕਾਕਰਨ ਕਰਵਾਏ ਗਏ ਯਾਤਰੀਆਂ ਲਈ ਦੁਬਾਰਾ ਖੋਲ੍ਹਿਆ ਜਾਵੇ ।