ਅੰਤਰਾਸ਼ਟਰੀ ਫਲਾਈਟਾਂ ਬਾਰੇ ਆਈ ਇਥੋਂ ਇਹ ਮਾੜੀ ਖਬਰ – ਹੁਣ ਹੋਇਆ ਇਹ ਹੁਕਮ

ਆਈ ਤਾਜਾ ਵੱਡੀ ਖਬਰ

ਚੀਨ ਵਿੱਚ ਕਰੋਨਾ ਦੀ ਉਤਪਤੀ ਹੋਣ ਤੇ ਕਿਸੇ ਨੇ ਵੀ ਇਹ ਨਹੀਂ ਸੋਚਿਆ ਸੀ ਕਿ ਸਾਰੇ ਦੇਸ਼ ਕਰੋਨਾ ਦੀ ਚਪੇਟ ਵਿਚ ਆ ਜਾਣਗੇ। ਪਰ ਹੌਲੀ ਹੌਲੀ ਹਵਾਈ ਯਾਤਰਾ ਦੇ ਜ਼ਰੀਏ ਇੱਕ ਵਾਇਰਸ ਸਾਰੇ ਦੇਸ਼ਾਂ ਵਿੱਚ ਫੈਲ ਗਿਆ। ਯਾਤਰੀਆਂ ਦੇ ਜ਼ਰੀਏ ਇਹ ਵਾਇਰਸ ਇਕ ਦੇਸ਼ ਤੋਂ ਦੂਜੇ ਦੇਸ਼ ਇਸ ਤਰ੍ਹਾਂ ਫੈਲਿਆ ਕੇ ਸਾਰੇ ਦੇਸ਼ ਇਸ ਦੀ ਚਪੇਟ ਵਿਚ ਆ ਗਏ। ਸਾਰੇ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਆਪਣੇ ਦੇਸ਼ ਦੇ ਨਾਗਰਿਕਾਂ ਨੂੰ ਬਚਾਉਣ ਲਈ ਆਪਣੇ ਦੇਸ਼ ਦੀਆਂ ਸਰਹੱਦਾਂ ਉਪਰ ਸ਼ਖਤੀ ਨੂੰ ਵਧਾ ਦਿੱਤਾ ਗਿਆ ਅਤੇ ਹਵਾਈ ਯਾਤਰਾ ਉਪਰ ਵੀ ਪਾਬੰਦੀ ਲਗਾ ਦਿੱਤੀ ਗਈ। ਤਾਂ ਜੋ ਦੂਸਰੇ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਦੇ ਜ਼ਰੀਏ ਇਸ ਵਾਇਰਸ ਨੂੰ ਦੇਸ਼ ਅੰਦਰ ਦਾਖਲ ਹੋਣ ਤੋਂ ਰੋਕਿਆ ਜਾ ਸਕੇ।

ਅੰਤਰਰਾਸ਼ਟਰੀ ਫਲਾਈਟ ਬਾਰੇ ਹੁਣ ਇੱਕ ਵੱਡੀ ਮਾੜੀ ਖਬਰ ਸਾਹਮਣੇ ਆਈ ਹੈ, ਜਿੱਥੇ ਹੁਣ ਇਹ ਹੁਕਮ ਜਾਰੀ ਹੋਇਆ ਹੈ। ਜਿੱਥੇ ਆਸਟ੍ਰੇਲੀਆ ਵਿੱਚ ਉਹਨਾਂ ਨੂੰ ਠੱਲ੍ਹ ਪਾਉਣ ਲਈ ਸਰਕਾਰ ਵੱਲੋਂ ਸਖਤੀ ਨਾਲ ਲਾਗੂ ਕੀਤੇ ਗਏ ਆਦੇਸ਼ ਅਜੇ ਤੱਕ ਜਾਰੀ ਹੈ। ਆਸਟਰੇਲੀਆ ਦੀ ਸਰਕਾਰ ਵੱਲੋਂ ਸਰਹੱਦਾਂ ਉਪਰ ਸ਼ਕਤੀ ਨੂੰ ਵਧਾ ਦਿੱਤਾ ਗਿਆ ਅਤੇ ਹਵਾਈ ਯਾਤਰਾ ਉਪਰ ਪੂਰੀ ਤਰ੍ਹਾਂ ਰੋਕ ਲਗਾ ਦਿੱਤੀ ਗਈ ਸੀ। ਉਥੇ ਹੀ ਆਸਟ੍ਰੇਲੀਆ ਦੀ ਸੰਘੀ ਸਰਕਾਰ ਵੱਲੋਂ ਨਾਗਰਿਕਾਂ ਦੇ ਦੇਸ਼ ਤੋਂ ਬਾਹਰ ਜਾਣ ਤੇ ਲਗਾਈ ਗਈ ਰੋਕ ਨੂੰ ਇਕ ਸਮੂਹ ਵੱਲੋਂ ਨੂੰ ਚੁਣੌਤੀ ਦਿੱਤੀ ਗਈ ਸੀ। ਹੁਣ ਅਦਾਲਤ ਵੱਲੋਂ ਮੰਗਲਵਾਰ ਨੂੰ ਕੀਤੇ ਗਏ ਇਸ ਫੈਸਲੇ ਵਿੱਚ ਚੁਣੌਤੀ ਨੂੰ ਖਾਰਜ ਕਰ ਦਿੱਤਾ ਹੈ।

ਜਿਥੇ ਸਮੂਹ ਨੇ ਕਿਹਾ ਹੈ ਕਿ ਇਸ ਤਰ੍ਹਾਂ ਦੇ ਆਦੇਸ਼ ਕਿਸੇ ਵਿਅਕਤੀ ਵਿਸ਼ੇਸ਼ ਤੇ ਲਾਗੂ ਕੀਤਾ ਜਾ ਸਕਦਾ , ਨਾ ਕਿ ਪੂਰੀ ਅਬਾਦੀ ਤੇ। ਇਸ 3 ਜੱਜਾਂ ਦੀ ਬੈਂਚ ਨੇ ਫ਼ੈਸਲਾ ਕਰਦੇ ਹੋਏ ਕਿਹਾ ਹੈ ਕਿ ਯਾਤਰਾ ਸਬੰਧੀ ਸਖ਼ਤ ਹੈ ਅਤੇ ਇਹ ਵਿਅਕਤੀ ਦੇ ਅਧਿਕਾਰਾਂ ਵਿਚ ਦਖਲ ਅੰਦਾਜੀ ਕਰਦੀ ਹੈ ਪਰ ਸੰਸਦ ਇਸ ਗੱਲ ਤੋਂ ਚੰਗੀ ਤਰ੍ਹਾਂ ਜਾਣੂ ਹੈ। ਸਰਕਾਰ ਦਾ ਕਹਿਣਾ ਹੈ ਕਿ ਸਰਹੱਦ ਤੇ ਸਖਤ ਕੰਟਰੋਲ ਦੇ ਕਾਰਨ ਹੀ ਅਸਟ੍ਰੇਲੀਆ ਵਿੱਚ ਕਰੋਨਾ ਵਾਇਰਸ ਫੈਲਣ ਤੋਂ ਰੋਕਣ ਵਿੱਚ ਸਫਲਤਾ ਮਿਲੀ ਹੈ। ਇਸਦੇ ਨਾਲ ਹੀ ਅਦਾਲਤ ਨੇ ਅੰਤਰਰਾਸ਼ਟਰੀ ਯਾਤਰਾ ਤੇ ਪਾਬੰਦੀ ਨੂੰ ਬਰਕਰਾਰ ਰੱਖਣ ਦਾ ਆਦੇਸ਼ ਦਿੱਤਾ ਹੈ।

ਇਸ ਪਾਬੰਦੀ ਦੇ ਕਾਰਨ ਹੀ ਮਾਰਚ 2020 ਤੋਂ ਆਸਟਰੇਲੀਆ ਦੇ ਨਾਗਰਿਕ ਆਪਣੇ ਦੇਸ਼ ਤੋਂ ਬਾਹਰ ਨਹੀਂ ਜਾ ਸਕੇ,ਜਿਸ ਕਾਰਨ ਬਹੁਤ ਸਾਰੇ ਆਸਟ੍ਰੇਲੀਆ ਦੇ ਹਜ਼ਾਰਾਂ ਨਾਗਰਿਕ ਵਿਆਹ ਜਾ ਆਪਣਿਆਂ ਦੇ ਦੁੱਖ ਵਿੱਚ ਸ਼ਾਮਲ ਨਹੀਂ ਹੋ ਸਕੇ। ਜ਼ਿਕਰਯੋਗ ਹੈ ਕਿ ਆਸਟ੍ਰੇਲੀਆ ਵਿਕਸਤ ਲੋਕਤੰਤਰ ਵਿੱਚ ਇਕਲੌਤਾ ਅਜਿਹਾ ਦੇਸ਼ ਹੈ ਜਿਸ ਨੇ ਆਪਣੇ ਨਾਗਰਿਕਾਂ ਅਤੇ ਸਥਾਈ ਵਸਨੀਕਾਂ ਦੇ ਦੇਸ਼ ਤੋਂ ਬਾਹਰ ਜਾਣ ਤੇ ਰੋਕ ਲਗਾਈ ਹੈ। ਉੱਥੇ ਹੀ ਬਹੁਤ ਜ਼ਿਆਦਾ ਐਮਰਜੰਸੀ ਹੋਣ ਦੇ ਹਾਲਾਤਾਂ ਵਿੱਚ ਹੀ ਲੋਕਾਂ ਨੂੰ ਠੋਸ ਕਾਰਨ ਦੱਸ ਕੇ ਦੇਸ਼ ਤੋਂ ਬਾਹਰ ਜਾਣ ਦੀ ਇਜਾਜ਼ਤ ਦਿੱਤੀ ਗਈ ਹੈ।