ਹੁਣੇ ਆਈ ਤਾਜਾ ਵੱਡੀ ਖਬਰ
ਇਨਸਾਨ ਦਾ ਸਮਾਂ ਬਦਲਦਾ ਰਹਿੰਦਾ ਹੈ, ਕੋਈ ਵੀ ਇਨਸਾਨ ਜ਼ਿਆਦਾ ਦੇਰ ਤੱਕ ਇੱਕੋ ਹੀ ਹਾਲਾਤ ਵਿੱਚ ਨਹੀਂ ਰਹਿ ਸਕਦਾ। ਕਈ ਵਾਰ ਇਨਸਾਨ ਆਪਣੀਆਂ ਕੋਸ਼ਿਸ਼ਾਂ ਸਦਕੇ ਵੱਡੀਆਂ ਪ੍ਰਾਪਤੀਆਂ ਕਰ ਲੈਂਦਾ ਹੈ ਅਤੇ ਕਈ ਵਾਰ ਉਸ ਰੱਬ ਦੀ ਮਿਹਰ ਹੋਣ ਦੇ ਨਾਲ ਹੀ ਮਾੜੇ ਤੋਂ ਮਾੜੇ ਇਨਸਾਨ ਦੇ ਵੀ ਦਿਨ ਫਿਰ ਜਾਂਦੇ ਹਨ। ਪੰਜਾਬੀ ਦੇ ਵਿੱਚ ਇੱਕ ਕਹਾਵਤ ਹੈ ਕਿ ਰੱਬ ਜਦੋਂ ਵੀ ਦਿੰਦਾ ਹੈ ਛੱਪਰ ਪਾੜ ਕੇ ਦਿੰਦਾ ਹੈ।
ਇਹ ਕਹਾਵਤ ਇੰਡੋਨੇਸ਼ੀਆ ਵਿਖੇ ਉਸ ਵੇਲੇ ਸੱਚ ਹੋ ਗਈ ਜਦੋਂ ਇੱਥੋਂ ਦੇ ਰਹਿਣ ਵਾਲੇ ਇੱਕ ਆਦਮੀ ਨੂੰ ਰੱਬ ਨੇ ਘਰ ਦੀ ਛੱਤ ਪਾੜ ਕੇ ਕਰੋੜਪਤੀ ਬਣਾ ਦਿੱਤਾ। 33 ਸਾਲਾ ਇਸ ਵਿਅਕਤੀ ਦਾ ਨਾਮ ਜੋਸੁਆ ਹੁਤਗਲੁੰਗ ਹੈ ਜੋ ਜਕਾਰਤਾ ਦੇ ਉੱਤਰੀ ਸੁਮਾਤਰਾ ਦੇ ਕੋਲਾਂਗ ਦਾ ਰਹਿਣ ਵਾਲਾ ਹੈ। ਜੋਸੁਆ ਤਾਬੂਤ ਬਣਾਉਣ ਦਾ ਕੰਮ ਕਰਦਾ ਹੈ ਜਿਸ ਨਾਲ ਉਹ ਆਪਣਾ ਅਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਕਰ ਪਾ ਰਿਹਾ ਸੀ ਜਦੋਂ ਤੱਕ ਉਹ ਕਰੋੜਪਤੀ ਨਹੀਂ ਬਣ ਗਿਆ।
ਦਰਅਸਲ ਜੋਸੁਆ ਦੇ ਘਰ ਦੀ ਛੱਤ ਵਿੱਚ ਵੱਡਾ ਛੇਦ ਕਰਦਾ ਹੋਇਆ ਇੱਕ ਉਲਟਾਪਿੰਡ ਆਣ ਡਿੱਗਿਆ। ਇਸ ਉਲਕਾਪਿੰਡ ਦਾ ਵਜ਼ਨ ਤਕਰੀਬਨ 2.1 ਕਿਲੋਗ੍ਰਾਮ ਹੈ ਜੋ ਤਕਰੀਬਨ 4.5 ਅਰਬ ਸਾਲ ਪੁਰਾਣਾ ਦੱਸਿਆ ਜਾ ਰਿਹਾ ਹੈ। ਇਹ ਬਹੁਤ ਹੀ ਦੁਰਲਭ ਕਿਸਮ ਦੀ ਪ੍ਰਜਾਤੀ ਦਾ ਉਲਕਾਪਿੰਡ ਹੈ ਜਿਸ ਦੀ ਪ੍ਰਤੀ ਗ੍ਰਾਮ ਕੀਮਤ 857 ਡਾਲਰ ਹੈ ਅਤੇ ਜਿਸ ਨੇ ਜੋਸੁਆ ਨੂੰ ਰਾਤੋ-ਰਾਤ ਅਮੀਰ ਬਣਾ ਦਿੱਤਾ। ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਜੋਸੁਆ ਆਪਣੇ ਘਰ ਦੇ ਨਜ਼ਦੀਕ ਕੰਮ ਕਰ ਰਿਹਾ ਸੀ।
ਉਸ ਵੇਲੇ ਅਚਾਨਕ ਹੀ ਅਸਮਾਨ ਵਿੱਚੋ ਇੱਕ ਪੱਥਰ ਵਰਗੀ ਚੀਜ਼ ਉਸ ਦੇ ਘਰ ਦੀ ਛੱਤ ਨੂੰ ਚੀਰਦੀ ਹੋਈ 15 ਸੈਂਟੀਮੀਟਰ ਜ਼ਮੀਨ ਅੰਦਰ ਧਸ ਗਈ। ਇਸ ਘਟਨਾ ਦੌਰਾਨ ਆਸ-ਪਾਸ ਦੇ ਮਕਾਨਾਂ ਦੀਆਂ ਕੰਧਾਂ ਤੱਕ ਕੰਬ ਗਈਆਂ। ਜਿਸ ਤੋਂ ਬਾਅਦ ਜੋਸੁਆ ਦੇ ਘਰ ਇਸ ਉਲਕਾਪਿੰਡ ਨੂੰ ਦੇਖਣ ਵਾਲਿਆਂ ਦਾ ਤਾਂਤਾ ਲੱਗ ਗਿਆ। ਜਿਸ ਵੇਲੇ ਜੋਸੁਆ ਨੇ ਆਪਣੇ ਘਰ ਦੀ ਜ਼ਮੀਨ ਖੋਦ ਕੇ ਇਸ ਨੂੰ ਬਾਹਰ ਕੱਢਿਆ ਤਾਂ ਇਹ ਬਹੁਤ ਜ਼ਿਆਦਾ ਗਰਮ ਅਤੇ ਕੁਝ ਥਾਵਾਂ ਤੋਂ ਟੁੱਟ ਚੁੱਕਿਆ ਸੀ।
ਇਸ ਦੁਰਲਭ ਕਿਸਮ ਦੀ ਉਲਕਾਪਿੰਡ ਬਦਲੇ ਉਸ ਨੂੰ 14 ਲੱਖ ਪੌਂਡ (ਜਿਸ ਦੀ ਭਾਰਤੀ ਕਰੰਸੀ ਵਿੱਚ 10 ਕਰੋੜ ਰੁਪਏ ਕੀਮਤ ਹੈ) ਦਿੱਤੇ ਗਏ। ਇੰਨੇ ਜ਼ਿਆਦਾ ਪੈਸੇ ਉਹ ਆਪਣੇ ਜੀਵਨ ਕਾਲ ਦੇ 30 ਸਾਲ ਤੱਕ ਵੀ ਨਹੀਂ ਕਮਾ ਸਕਦਾ ਸੀ। ਪੁੱਛੇ ਜਾਣ ‘ਤੇ ਜੋਸੁਆ ਨੇ ਦੱਸਿਆ ਕਿ ਉਹ ਇਨ੍ਹਾਂ ਪੈਸਿਆਂ ਨਾਲ ਆਪਣੇ ਭਾਈਚਾਰੇ ਦੇ ਲਈ ਚਰਚ ਦਾ ਨਿਰਮਾਣ ਕਰਵਾਏਗਾ ਅਤੇ ਆਪਣੇ ਬੱਚਿਆ ਦੀ ਵਧੀਆ ਪਰਵਰਿਸ਼ ਉੱਪਰ ਧਿਆਨ ਦੇਵੇਗਾ।
Previous Postਆ ਗਈ ਵੱਡੀ ਖਬਰ – ਕਿਸਾਨਾਂ ਨੇ ਹੁਣ ਕਰਤਾ ਅਜਿਹਾ ਐਲਾਨ ਸੋਚਾਂ ਪੈ ਗਈ ਮੋਦੀ ਸਰਕਾਰ
Next Postਪੰਜਾਬ: ਮਾਂ ਦੇ ਸਸਕਾਰ ਤੇ ਪੁੱਤਾਂ ਨੇ ਸਿਵੇ ਤੋਂ ਲੱਕੜਾਂ ਚੁੱਕ ਚੁੱਕ ਕੇ ਕੀਤੀ ਇਹ ਕਰਤੂਤ-ਸਾਰੇ ਪਾਸੇ ਹੋ ਰਹੀ ਚਰਚਾ