ਅਵਾਰਾ ਕੁੱਤਿਆਂ ਨੇ ਪੰਜਾਬ ਚ ਇਥੇ ਮਚਾਇਆ ਕਹਿਰ ਹੋਇਆ ਮੌਤ ਦਾ ਤਾਂਡਵ – ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਕੁੱਤਾ ਇਕ ਸਭ ਤੋਂ ਵੱਧ ਵਫਾਦਾਰ ਜਾਨਵਰ ਹੁੰਦਾ ਹੈ । ਲੋਕ ਕੁੱਤਿਆਂ ਨੂੰ ਆਪਣੇ ਘਰਾਂ ਵਿੱਚ ਪਾਲਦੇ ਹਨ, ਉਨ੍ਹਾਂ ਨੂੰ ਖ਼ੂਬ ਪਿਆਰ ਨਾਲ ਘਰਾਂ ਵਿੱਚ ਰੱਖਿਆ ਜਾਂਦਾ ਹੈ । ਕੁੱਤਾ ਇੱਕ ਅਜਿਹਾ ਜਾਨਵਰ ਹੈ ਜੋ ਸਭ ਦੀ ਖੈਰ ਮੰਗਦਾ ਹੈ ਤੇ ਆਪਣੇ ਮਾਲਕ ਨਾਲ ਆਪਣੀ ਰੂਹ ਤੋਂ ਪਿਆਰ ਕਰਦਾ ਹੈ । ਪਰ ਕੁਝ ਕੁੱਤਿਆਂ ਦਾ ਖੂੰਖਾਰ ਰੂਪ ਉਸ ਵੇਲੇ ਸਾਹਮਣੇ ਆਇਆ ਜਦ ਕੁਝ ਅਵਾਰਾ ਕੁੱਤਿਆਂ ਵੱਲੋਂ ਇਕ ਢਾਈ ਸਾਲਾ ਬੱਚੀ ਉੱਪਰ ਹਮਲਾ ਕਰ ਦਿੱਤਾ ਗਿਆ ਤੇ ਬੱਚੀ ਦੀ ਇਲਾਜ ਦੌਰਾਨ ਮੌਤ ਹੋ ਗਈ । ਮਾਮਲਾ ਪੰਜਾਬ ਦੇ ਜ਼ਿਲ੍ਹਾ ਮਾਨਸਾ ਤੋਂ ਸਾਹਮਣੇ ਆਇਆ । ਜਿੱਥੇ ਕੁਝ ਅਵਾਰਾ ਕੁੱਤਿਆਂ ਦੇ ਵੱਲੋਂ ਇਕ ਢਾਈ ਸਾਲਾ ਬੱਚੀ ਉੱਪਰ ਜਾਨਲੇਵਾ ਹਮਲਾ ਕੀਤਾ ਗਿਆ ।

ਜਿਸ ਦੇ ਚੱਲਦੇ ਬਚੀ ਪਰਿਵਾਰਕ ਮੈਂਬਰਾਂ ਵੱਲੋਂ ਮਾਨਸਾ ਦੇ ਸਿਵਲ ਹਸਪਤਾਲ ਇਲਾਜ ਲਈ ਲਿਜਾਇਆ ਗਿਆ, ਜਿੱਥੇ ਉਸ ਨੂੰ ਰੈਫਰ ਕਰ ਦਿੱਤਾ ਗਿਆ । ਜਿਸ ਦੇ ਚਲਦੇ ਬਚੀ ਨੂੰ ਜਦੋਂ ਫ਼ਰੀਦਕੋਟ ਦੇ ਹਸਪਤਾਲ ਲਿਜਾੲਿਅਾ ਜਾ ਰਿਹਾ ਸੀ ਤਾਂ ਬੱਚੀ ਨੇ ਰਸਤੇ ਵਿੱਚ ਦਮ ਤੋੜ ਦਿੱਤਾ । ਜਿੱਥੇ ਇਸ ਦਰਦਨਾਕ ਘਟਨਾ ਦੇ ਵਾਪਰਨ ਤੋਂ ਬਾਅਦ ਇਲਾਕੇ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ ਉਥੇ ਹੀ ਇਲਾਕੇ ਦੇ ਵਿਚ ਡਰ ਦਾ ਮਾਹੌਲ ਵੀ ਫੈਲਿਆ ਹੋਇਆ ਹੈ ।

ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਕ੍ਰਿਸ਼ਨ ਨਾਮ ਦਾ ਵਿਅਕਤੀ ਜੋ ਮਾਲੀ ਦਾ ਕੰਮ ਕਰਦਾ ਹੈ ਉਸ ਦੀ ਢਾਈ ਸਾਲਾ ਬੱਚੀ ਅੰਮ੍ਰਿਤਾ ਜਦ ਘਰ ਅੱਗੇ ਖੇਡ ਰਹੀ ਸੀ ਤਾਂ ਉਸੇ ਤਰ੍ਹਾਂ ਕੁਝ ਅਵਾਰਾ ਕੁੱਤਿਆਂ ਦਾ ਝੁੰਡ ਆਇਆ ਜਿਨ੍ਹਾਂ ਦੇ ਵੱਲੋਂ ਉਸ ਬੱਚੀ ਉਪਰ ਹਮਲਾ ਕਰ ਦਿੱਤਾ ਗਿਆ । ਇਸ ਹਮਲੇ ਦੌਰਾਨ ਬਚੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ । ਜਿਸ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ , ਡਾਕਟਰਾਂ ਦੇ ਵੱਲੋਂ ਉਸਦੀ ਗੰਭੀਰ ਹਾਲਤ ਨੂੰ ਵੇਖਦੇ ਹੋਏ ਉਸ ਨੂੰ ਫ਼ਰੀਦਕੋਟ ਹਸਪਤਾਲ ਵਿਚ ਰੈਫਰ ਕੀਤਾ ਗਿਆ । ਜਿੱਥੇ ਰਸਤੇ ਵਿਚ ਹਸਪਤਾਲ ਲਿਜਾਉਂਦਿਆਂ ਹੋਇਆ ਉਸ ਬੱਚੀ ਦੀ ਮੌਤ ਹੋ ਗਈ ।

ਉੱਥੇ ਹੀ ਇਸ ਘਟਨਾ ਤੋਂ ਬਾਅਦ ਮੁਹਲੇ ਦੇ ਕੌਂਸਲਰ ਨੇ ਕਿਹਾ ਕਿ ਬੱਚੀ ਨੂੰ ਸਮੇਂ ਸਿਰ ਇਲਾਜ ਨਾ ਮਿਲਣ ਦੇ ਕਾਰਨ ਬੱਚੀ ਦੀ ਮੌਤ ਹੋਈ ਹੈ । ਜਿਸਦੇ ਚਲਦੇ ਉਨ੍ਹਾਂ ਮੰਗ ਕੀਤੀ ਕਿ ਬੱਚੀ ਦੇ ਮਾਪਿਆਂ ਦੀ ਆਰਥਿਕ ਮੱਦਦ ਕੀਤੀ ਜਾਵੇ ਤਾਂ ਜੋ ਉਨ੍ਹਾਂ ਨੂੰ ਕਿਸੇ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ ।