ਅਵਾਰਾ ਕੁਤੇਆਂ ਨੇ ਪੰਜਾਬ ਚ ਇਥੇ ਮਚਾਇਆ ਕਹਿਰ, ਇਲਾਕੇ ਚ ਪਈ ਦਹਿਸ਼ਤ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਵਿਚ ਬੱਚਿਆਂ ਨਾਲ ਵਾਪਰਨ ਵਾਲੀਆਂ ਘਟਨਾਵਾਂ ਵਿਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ ਜਿਥੇ ਬਹੁਤ ਸਾਰੇ ਲੋਕਾਂ ਵਲੋ ਆਪਸੀ ਦੁਸ਼ਮਣੀ ਦੇ ਚਲਦਿਆਂ ਹੋਇਆਂ ਕਈ ਘਟਨਾਵਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਜਿਸ ਦਾ ਸ਼ਿਕਾਰ ਮਾਸੂਮ ਬੱਚਿਆਂ ਨੂੰ ਬਣਾ ਲਿਆ ਜਾਂਦਾ ਹੈ। ਉਥੇ ਹੀ ਕੁਝ ਹਾਦਸੇ ਮਾਸੂਮ ਬੱਚਿਆਂ ਨਾਲ ਅਚਾਨਕ ਵਾਪਰ ਜਾਂਦੇ ਹਨ ਜਿਸ ਬਾਰੇ ਪਰਿਵਾਰਕ ਮੈਂਬਰਾਂ ਵੱਲੋਂ ਸੋਚਿਆ ਵੀ ਨਹੀਂ ਗਿਆ ਹੁੰਦਾ। ਮਾਪਿਆਂ ਵੱਲੋਂ ਜਿੱਥੇ ਆਪਣੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਪੂਰਾ ਧਿਆਨ ਰੱਖਿਆ ਜਾਂਦਾ ਹੈ। ਉੱਥੇ ਹੀ ਇਕ ਛੋਟੀ ਜਿਹੀ ਗਲਤੀ ਉਨ੍ਹਾਂ ਦੇ ਬੱਚਿਆਂ ਦੀ ਜਾਨ ਉੱਪਰ ਭਾਰੀ ਪੈ ਜਾਦੀ ਹੈ। ਹੁਣ ਇੱਥੇ ਅਵਾਰਾ ਕੁੱਤਿਆਂ ਵੱਲੋਂ ਪੰਜਾਬ ਵਿਚ ਇਥੇ ਇਸ ਤਰਾਂ ਕਹਿਰ ਮਚਾਇਆ ਗਿਆ ਹੈ ਜਿਥੇ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਭਵਾਨੀਗੜ੍ਹ ਅਧੀਨ ਆਉਂਦੇ ਪਿੰਡ ਆਲੋਅਰਖ ਤੋਂ ਸਾਹਮਣੇ ਆਇਆ ਹੈ।

ਜਿੱਥੇ ਇਕ ਚਾਰ ਸਾਲਾਂ ਦੇ ਮਾਸੂਮ ਬੱਚੇ ਨੂੰ ਹੱਡਾਰੋੜੀ ਦੇ ਖੂੰਖਾਰ ਕੁੱਤਿਆਂ ਵੱਲੋਂ ਬੁਰੀ ਤਰ੍ਹਾਂ ਜ਼ਖਮੀ ਕੀਤਾ ਗਿਆ ਹੈ। ਜ਼ਖਮੀ ਹਾਲਤ ਵਿੱਚ ਬੱਚਾ ਇਸ ਸਮੇਂ ਪਟਿਆਲਾ ਦੇ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਬੱਚੇ ਦੇ ਚਾਚੇ ਨੂਰ ਮੁਹੰਮਦ ਵੱਲੋਂ ਦੱਸਿਆ ਗਿਆ ਹੈ ਕਿ ਸ਼ਨੀਵਾਰ ਦੀ ਸ਼ਾਮ ਨੂੰ ਉਨ੍ਹਾਂ ਦਾ ਚਾਰ ਸਾਲਾਂ ਦਾ ਭਤੀਜਾ ਮੱਖਣ ਖਾਨ ਅਚਾਨਕ ਹੀ ਘਰ ਤੋਂ ਗਾਇਬ ਹੋ ਗਿਆ ਸੀ। ਜਿੱਥੇ ਉਹ ਗੁੱਜਰ ਭਾਈਚਾਰੇ ਨਾਲ ਸਬੰਧਤ ਹਨ ਉਥੇ ਹੀ ਦੋ ਦਿਨ ਪਹਿਲਾਂ ਇਸ ਪਿੰਡ ਵਿੱਚ ਰਹਿਣ ਵਾਸਤੇ ਆਏ ਸਨ।

ਉਨ੍ਹਾਂ ਦਾ ਭਰਾ ਸ਼ਾਮ ਦੇ ਸਮੇਂ ਜਿੱਥੇ ਨਮਾਜ਼ ਅਦਾ ਕਰਨ ਲਈ ਗਿਆ ਹੋਇਆ ਸੀ ਉੱਥੇ ਹੀ ਉਸ ਦਾ 4 ਸਾਲਾ ਮਾਸੂਮ ਬੱਚਾ ਗੁੰਮ ਹੋਣ ਤੇ ਪਿੰਡ ਵਾਸੀਆਂ ਵੱਲੋਂ ਸਹਿਯੋਗ ਕੀਤਾ ਗਿਆ ਅਤੇ ਅਨਾਊਸਮੈਂਟ ਕੀਤੀ ਗਈ ਜਿਸ ਤੋਂ ਬਾਅਦ ਸਾਰੇ ਲੋਕਾਂ ਵੱਲੋਂ ਬੱਚੇ ਦੀ ਭਾਲ ਸ਼ੁਰੂ ਕੀਤੀ ਗਈ ਅਤੇ ਸ਼ਾਮ ਦੇ ਸਾਢੇ ਸੱਤ ਵਜੇ ਦੇ ਕਰੀਬ ਲੋਕਾਂ ਵੱਲੋਂ ਹੱਡਾਰੋੜੀ ਦੇ 4 ਕੁੱਤੇ ਬੱਚੇ ਨੂੰ ਬੁਰੀ ਤਰਾਂ ਨੋਚਦੇ ਹੋਏ ਦੇਖਿਆ ਗਿਆ ਜਿਨ੍ਹਾਂ ਵੱਲੋਂ ਤੁਰੰਤ ਹੀ ਬੱਚੇ ਨੂੰ ਉਨ੍ਹਾਂ ਕੁੱਤਿਆਂ ਦੇ ਚੰਗੁਲ ਤੋਂ ਬਚਾਇਆ ਗਿਆ।

ਬੱਚੇ ਦੀ ਗੰਭੀਰ ਸਥਿਤੀ ਨੂੰ ਦੇਖਦੇ ਹੋਏ ਜਿੱਥੇ ਪਹਿਲਾਂ ਸਰਕਾਰੀ ਹਸਪਤਾਲ ਭਵਾਨੀਗੜ੍ਹ ਲੈ ਜਾਇਆ ਗਿਆ ਉਥੇ ਹੀ ਬੱਚੇ ਦੀ ਹਾਲਤ ਨੂੰ ਦੇਖਦੇ ਹੋਏ ਪਟਿਆਲਾ ਦੇ ਹਸਪਤਾਲ ਵਿਖੇ ਭੇਜਿਆ ਗਿਆ ਹੈ। ਪਿੰਡ ਵਾਸੀਆਂ ਵੱਲੋਂ ਪੀੜਤ ਪਰਿਵਾਰ ਦੀ ਆਰਥਿਕ ਤੌਰ ਤੇ ਸਹਾਇਤਾ ਕੀਤੀ ਗਈ ਹੈ। ਬੱਚੇ ਦੀ ਹਾਲਤ ਅਜੇ ਗੰਭੀਰ ਦੱਸੀ ਜਾ ਰਹੀ ਹੈ। ਕਿਉਂਕਿ ਕੁੱਤਿਆਂ ਵੱਲੋਂ ਬੱਚੇ ਨੂੰ ਸਿਰ ਅਤੇ ਪੂਰੇ ਸਰੀਰ ਤੇ ਬੁਰੀ ਤਰਾਂ ਨੋਚਿਆ ਹੋਇਆ ਹੈ।