ਆਈ ਤਾਜ਼ਾ ਵੱਡੀ ਖਬਰ
ਕੋਰੋਨਾ ਤੋਂ ਬਾਅਦ ਹੁਣ ਲੋਕ ਮੁੜ ਤੋਂ ਹਵਾਈ ਸਫ਼ਰ ਦਾ ਆਨੰਦ ਮਾਣ ਰਹੇ ਹਨ । ਕੋਰੋਨਾ ਦੇ ਚੱਲਦੇ ਵੱਖ ਵੱਖ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਜੋ ਹਵਾਈ ਯਾਤਰਾ ਦਾ ਸਫ਼ਰ ਕਰਨ ਲਈ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਗਈਆਂ ਸਨ , ਹੁਣ ਇਨ੍ਹਾਂ ਪਾਬੰਦੀਆਂ ਨੂੰ ਹਟਾ ਦਿੱਤਾ ਗਿਆ ਹੈ । ਜਿਸ ਦੇ ਚਲਦੇ ਹੁਣ ਲੋਕ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣ ਵਾਸਤੇ ਹਵਾਈ ਸਫ਼ਰ ਦੀ ਯਾਤਰਾ ਕਰ ਰਹੇ ਹਨ । ਹਵਾਈ ਸਫ਼ਰ ਕਰਨ ਦੇ ਲਈ ਹਮੇਸ਼ਾਂ ਹੀ ਏਅਰਪੋਰਟ ਤੇ ਜਾਂਦੇ ਸਾਰ ਯਾਤਰੀ ਦੀ ਕਈ ਤਰ੍ਹਾਂ ਦੀ ਚੈਕਿੰਗ ਕੀਤੀ ਜਾਂਦੀ ਹੈ , ਫਿਰ ਜਾ ਕੇ ਯਾਤਰੀ ਅੱਗੇ ਹਵਾਈ ਯਾਤਰਾ ਦਾ ਸਫ਼ਰ ਕਰ ਸਕਦੇ ਹਨ ।
ਪਰ ਇਕ ਵੱਡੀ ਖਬਰ ਅੰਮ੍ਰਿਤਸਰ ਦੇ ਏਅਰਪੋਰਟ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਕਸਟਮ ਵਿਭਾਗ ਦੀ ਇਕ ਅਜਿਹੀ ਵੱਡੀ ਸਫ਼ਲਤਾ ਪ੍ਰਾਪਤ ਹੋਈ ਜਿਸ ਕਾਰਨ ਹੁਣ ਕਸਟਮ ਵਿਭਾਗ ਦੀ ਟੀਮ ਵਲੋਂ ਏਅਰਪੋਰਟ ਦੇ ਇਕ ਕਰਮਚਾਰੀ ਦੀ ਗ੍ਰਿਫਤਾਰੀ ਕਰ ਦਿਤੀ ਹੈ । ਪ੍ਰਾਪਤ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਅੰਮ੍ਰਿਤਸਰ ਏਅਰਪੋਰਟ ਤੇ ਇਕ ਵਿਅਕਤੀ ਦੇ ਕੋਲੋਂ ਇਕੱਤੀ ਲੱਖ ਰੁਪਏ ਦਾ ਸੋਨਾ ਬਰਾਮਦ ਕੀਤਾ ਗਿਆ ਹੈ । ਦੂਜੇ ਪਾਸੇ ਕਸਟਮ ਵਿਭਾਗ ਦੀ ਟੀਮ ਉਸ ਵੇਲੇ ਵੱਡੀ ਸਫਲਤਾ ਪ੍ਰਾਪਤ ਹੋਈ ਜਦ ਉਨ੍ਹਾਂ ਨੇ ਦੁਬਈ ਤੋਂ ਅੰਮ੍ਰਿਤਸਰ ਆਈ ਫਲਾਈਟ ਦੇ ਯਾਤਰੀ ਕੋਲੋਂ ਇਕੱਤੀ ਲੱਖ ਰੁਪਏ ਦੀ ਕੀਮਤ ਦਾ ਸੋਨਾ ਜ਼ਬਤ ਕੀਤਾ ਹੈ ।
ਇੰਨਾ ਹੀ ਨਹੀਂ ਸਗੋਂ ਕਸਟਮ ਵਿਭਾਗ ਦੀ ਟੀਮ ਨੇ ਯਾਤਰੀ ਕੋਲੋਂ ਪੁੱਛਗਿੱਛ ਕੀਤੀ ਅਤੇ ਪੁੱਛਗਿੱਛ ਦੌਰਾਨ ਯਾਤਰੀ ਦੇ ਬਿਆਨਾਂ ਤੇ ਕਸਟਮ ਵਿਭਾਗ ਦੀ ਟੀਮ ਵਲੋਂ ਏਅਰਪੋਰਟ ਉੱਤੇ ਤਾਇਨਾਤ ਇੱਕ ਕਰਮਚਾਰੀ ਵੀ ਗ੍ਰਿਫ਼ਤਾਰੀ ਕੀਤੀ ਗਈ ਹੈ , ਜੋ ਏਪੋਬ੍ਰਿਜ ਅਪਰੇਟਰ ਦਾ ਕੰਮ ਕਰਦਾ ਹੈ ।
ਅਜਿਹੀ ਹੀ ਜਾਣਕਾਰੀ ਪ੍ਰਾਪਤ ਹੋਈ ਹੈ ਕਿ ਕਸਟਮ ਵਿਭਾਗ ਦੇ ਵੱਲੋਂ ਜਿਸ ਏਅਰਪੋਰਟ ਦੇ ਕਰਮਚਾਰੀ ਦੀ ਗ੍ਰਿਫਤਾਰੀ ਕੀਤੀ ਗਈ ਹੈ ਉਹ ਕਰਮਚਾਰੀ ਇਸ ਤੋਂ ਪਹਿਲਾਂ ਵੀ ਕਈ ਵਾਰ ਸੋਨਾ ਕੱਢ ਚੁੱਕਿਆ ਹੈ ਤੇ ਫਿਲਹਾਲ ਅਧਿਕਾਰੀਆਂ ਵੱਲੋਂ ਇਸ ਮਾਮਲੇ ਸਬੰਧੀ ਬਾਰੀਕੀ ਨਾਲ ਜਾਂਚ ਪਡ਼ਤਾਲ ਸ਼ੁਰੂ ਕਰ ਦਿੱਤੀ ਗਈ ਹੈ । ਅਜਿਹੇ ਖ਼ਦਸ਼ੇ ਵੀ ਜਤਾਏ ਜਾ ਰਹੇ ਹਨ ਜੇਕਰ ਜਾਂਚ ਪੜ੍ਹਤਾਲ ਕੀਤੀ ਜਾਵੇ ਤਾਂ ਕਈ ਵੱਡੇ ਖੁਲਾਸੇ ਹੋ ਸਕਦੇ ਹਨ ।
Home ਤਾਜਾ ਖ਼ਬਰਾਂ ਅਮ੍ਰਿਤਸਰ ਏਅਰਪੋਰਟ ਤੋਂ ਆਈ ਵੱਡੀ ਖਬਰ, ਸੁਣ ਹਰੇਕ ਰਹਿ ਗਿਆ ਹੈਰਾਨ- ਚਲ ਰਿਹਾ ਸੀ ਚੋਰੀ ਚੋਰੀ ਇਹ ਕੰਮ
Previous Postਪੰਜਾਬ ਚ ਇਥੇ ਮੱਕੀ ਦੇ ਖੇਤਾਂ ਚ ਵਾਪਰਿਆ ਖੌਫਨਾਕ ਕਾਂਡ, ਇਲਾਕੇ ਚ ਪਈ ਦਹਿਸ਼ਤ- ਤਾਜਾ ਵੱਡੀ ਖਬਰ
Next Postਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਈ ਵੱਡੀ ਖਬਰ, 18 ਮਈ ਨੂੰ ਕਰਨ ਜਾ ਰਹੇ ਇਹ ਕੰਮ