ਅਮ੍ਰਿਤਸਰ ਏਅਰਪੋਰਟ ਤੇ ਨੌਜਵਾਨ ਕੋਲੋਂ ਮਿਲੀਆਂ ਖਤਰਨਾਕ ਚੀਜਾਂ, ਕੀਤਾ ਗਿਆ ਗ੍ਰਿਫਤਾਰ

ਆਈ ਤਾਜ਼ਾ ਵੱਡੀ ਖਬਰ 

ਗੰਨ ਕਲਚਰ ਨੂੰ ਠਲ੍ਹ ਪਾਉਣ ਵਾਸਤੇ ਸਰਕਾਰ ਵੱਲੋਂ ਜਿਥੇ ਬਹੁਤ ਸਾਰੇ ਸਖਤ ਆਦੇਸ਼ ਵੀ ਜਾਰੀ ਕੀਤੇ ਜਾ ਰਹੇ ਹਨ ਅਤੇ ਪੁਲਸ ਪ੍ਰਸ਼ਾਸਨ ਨੂੰ ਵੀ ਸਖਤੀ ਵਰਤਣ ਦੇ ਆਦੇਸ਼ ਜਾਰੀ ਕੀਤੇ ਜਾਂਦੇ ਹਨ। ਕਿਉਂਕਿ ਪੰਜਾਬ ਵਿੱਚ ਲਗਾਤਾਰ ਹੋ ਰਹੀਆਂ ਗੋਲੀਬਾਰੀ ਦੀਆਂ ਘਟਨਾਵਾਂ ਦੇ ਚਲਦਿਆਂ ਹੋਇਆਂ ਬਹੁਤ ਸਾਰੇ ਲੋਕਾਂ ਦੀ ਜਾਨ ਵੀ ਚਲੀ ਜਾਂਦੀ ਹੈ ਜਿਥੇ ਕੁਝ ਲੋਕਾਂ ਵੱਲੋਂ ਅਜਿਹੀਆਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਜਾਂਦਾ ਹੈ । ਉਥੇ ਕੁਝ ਲੋਕਾਂ ਨੂੰ ਆਪਸੀ ਰੰਜਿਸ਼ ਦੇ ਚਲਦਿਆਂ ਹੋਇਆਂ ਵੀ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ। ਜਿੱਥੇ ਇਕ ਤੋਂ ਬਾਅਦ ਇਕ ਅਜਿਹੀਆਂ ਬਹੁਤ ਸਾਰੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ ਉਥੇ ਹੀ ਹਵਾਈ ਅੱਡਿਆ ਨਾਲ ਵੀ ਜੁੜੀਆਂ ਹੋਈਆਂ ਅਜਿਹੀਆਂ ਬਹੁਤ ਸਾਰੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ।

ਜਿਸ ਨੂੰ ਸੁਣ ਕੇ ਲੋਕਾਂ ਵਿੱਚ ਵੀ ਦਹਿਸ਼ਤ ਦਾ ਮਾਹੌਲ ਪੈਦਾ ਹੋ ਜਾਂਦਾ ਹੈ। ਹੁਣ ਅੰਮ੍ਰਿਤਸਰ ਦੇ ਹਵਾਈ ਅੱਡੇ ਤੇ ਨੌਜਵਾਨ ਕੋਲੋਂ ਖਤਰਨਾਕ ਚੀਜ਼ਾਂ ਬਰਾਮਦ ਕੀਤੀਆਂ ਗਈਆਂ ਹਨ ਜਿਥੇ ਉਸਨੂੰ ਗ੍ਰਿਫਤਾਰ ਕੀਤੇ ਜਾਣ ਦੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਅੰਮ੍ਰਿਤਸਰ ਦੇ ਸ੍ਰੀ ਰਾਮਦਾਸ ਜੀ ਇੰਟਰਨੈਸ਼ਨਲ ਏਅਰਪੋਰਟ ਤੋਂ ਸਾਹਮਣੇ ਆਇਆ ਹੈ।

ਜਿੱਥੇ ਕਸਬਾ ਹਰੀਕੇ ਪੱਤਣ ਜ਼ਿਲਾ ਤਰਨਤਾਰਨ ਦੇ ਰਹਿਣ ਵਾਲੇ ਨੌਜਵਾਨ ਹੀਰਾ ਸਿੰਘ ਨੂੰ ਹਵਾਈ ਅੱਡੇ ਉੱਪਰ ਇਸ ਲਈ ਪੁਲਿਸ ਵੱਲੋਂ ਕਾਬੂ ਕੀਤਾ ਗਿਆ ਹੈ ਜਿੱਥੇ ਉਸ ਕੋਲੋਂ ਸ਼ੱਕੀ ਸਮਾਨ ਪਾਇਆ ਗਿਆ ਜਿੱਥੇ ਐਕਸਰੇ ਮਸ਼ੀਨ ਵਿਚ ਉਸ ਦੇ ਸਾਮਾਨ ਦੀ ਜਾਂਚ ਕੀਤੀ ਗਈ ਤਾਂ ਪਤਾ ਲੱਗਿਆ ਕਿ ਉਸ ਦੇ ਸਮਾਨ ਵਿੱਚ ਸਨਾਈਪਰ ਰਾਈਫਲਾਂ ਵਿੱਚ ਵਰਤੋ ਆਉਣ ਵਾਲੀਆਂ ਦੋ ਬੁਲੇਟ ਬਰਾਮਦ ਹੋਈਆਂ ਹਨ। ਜਿੱਥੇ ਹਵਾਈ ਅੱਡੇ ਦੇ ਉਪਰ ਸਕਿਓਰਟੀ ਵੱਲੋਂ ਉਸ ਦੀ ਜਾਂਚ ਕੀਤੀ ਗਈ ਅਤੇ ਇਹ ਸ਼ੱਕੀ ਚੀਜ਼ਾਂ ਬਰਾਮਦ ਹੋਣ ਤੇ ਉਸ ਨੂੰ ਪੁਲਸ ਦੇ ਹਵਾਲੇ ਕੀਤਾ ਗਿਆ ਹੈ।

ਦੱਸਿਆ ਗਿਆ ਹੈ ਕਿ ਇਹ ਨੌਜਵਾਨ ਜਿੱਥੇ ਦੁਬਈ ਜਾਣ ਵਾਸਤੇ ਸਪਾਈਸਜੈੱਟ ਦੀ ਫਲਾਈਟ ਨੰਬਰ SG55 ਵਿੱਚ ਸਫ਼ਰ ਕਰਨ ਵਾਲਾ ਸੀ ਜੋ ਕਿ ਆਪਣੇ ਪਾਸਪੋਰਟ K9705494 ਤੇ ਵੀਜ਼ਾ ਲਗਾ ਕੇ ਸਪਾਇਸ ਜੈਟ ਫਲਾਈਟ ਰਾਹੀਂ ਦੁਬਈ ਜਾਣ ਵਾਲਾ ਸੀ। ਐਕਸ-ਰੇ ਮਸ਼ੀਨ ਦੇ ਰਾਹੀਂ ਜਿਥੇ ਉਸ ਦੇ ਸਾਮਾਨ ਦੀ ਪੁਸ਼ਟੀ ਹੋ ਗਈ ਕਿ ਉਸ ਕੋਲ ਕੀ ਕੁਝ ਹੈ ਜਿਸਦੇ ਚਲਦਿਆਂ ਹੋਇਆਂ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ।